SYL News: ਮਨੋਹਰ ਲਾਲ ਨੇ ਲਾਲਜੀਤ ਭੁੱਲਰ ਦੇ ਪੰਜਾਬ, ਹਰਿਆਣਾ ਤੇ ਹਿਮਾਚਲ ਦਾ ਰਲੇਵਾਂ ਕਰਨ ਵਾਲੇ ਬਿਆਨ ਦੀ ਕੀਤੀ ਵਕਾਲਤ
Advertisement
Article Detail0/zeephh/zeephh2033304

SYL News: ਮਨੋਹਰ ਲਾਲ ਨੇ ਲਾਲਜੀਤ ਭੁੱਲਰ ਦੇ ਪੰਜਾਬ, ਹਰਿਆਣਾ ਤੇ ਹਿਮਾਚਲ ਦਾ ਰਲੇਵਾਂ ਕਰਨ ਵਾਲੇ ਬਿਆਨ ਦੀ ਕੀਤੀ ਵਕਾਲਤ

 SYL News: ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੇ ਗਏ ਬਿਆਨ ਦੀ ਵਕਾਲਤ ਕੀਤੀ ਹੈ।

SYL News: ਮਨੋਹਰ ਲਾਲ ਨੇ ਲਾਲਜੀਤ ਭੁੱਲਰ ਦੇ ਪੰਜਾਬ, ਹਰਿਆਣਾ ਤੇ ਹਿਮਾਚਲ ਦਾ ਰਲੇਵਾਂ ਕਰਨ ਵਾਲੇ ਬਿਆਨ ਦੀ ਕੀਤੀ ਵਕਾਲਤ

SYL News: SYL ਦੇ ਮੁੱਦੇ ਉੱਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਬੇਸ਼ੱਕ ਬੇਸਿੱਟਾ ਰਹੀ। ਇਸ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੇ ਗਏ ਬਿਆਨ ਦੀ ਵਕਾਲਤ ਕੀਤੀ ਹੈ। ਮੁੱਖ ਮੰਤਰੀ ਹਰਿਆਣਾ ਨੇ ਵੀ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਮਸਲੇ ਦਾ ਹੱਲ ਹੋ ਜਾਵੇ।

ਮਨਹੋਰ ਲਾਲ ਨੇ ਕਿਹਾ ਮੰਤਰੀ ਲਾਲਜੀਤ ਭੁੱਲਰ ਦੀ ਸੋਚ ਵੱਡੀ ਸੋਚ ਹੈ, ਇਸ ਵੱਡੀ ਸੋਚ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਸਾਰਾ ਦੇਸ਼ ਇੱਕ ਹੈ ਅਤੇ ਜੇਕਰ ਪੰਜਾਬ, ਹਰਿਆਣ ਅਤੇ ਹਿਮਾਚਲ ਮੁੜ ਇੱਕ ਹੋ ਜਾਂਦਾ ਹੈ ਤਾਂ ਇਸ ਉਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਸਾਨੂੰ ਇਸ ਗੱਲ ਉੱਤੇ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ SYL ਦੇ ਮੁੱਦੇ ਤੇ ਹੋਏ ਮੀਟਿੰਗ ਵਿੱਚੋ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਬਾਹਰ ਆਏ ਸਨ, ਉਨ੍ਹਾਂ ਨੇ ਪੰਜਾਬ ਦੇ ਕੋਲ ਇੱਕ ਵੀ ਵਾਧੂ ਬੂੰਦ ਨਾ ਹੋਣ ਦੀ ਗੱਲ ਮੀਟਿੰਗ ਵਿੱਚ ਆਖੀ ਸੀ। ਮਾਨ ਨੇ ਕਿਹਾ ਸੀ ਕਿ ਕਿਸੇ ਵੀ ਸੂੂਬੇ ਨੂੰ ਦੇਣ ਲਈ ਸਾਡੇ ਕੋਲ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ 70 ਫੀਸਦੀ ਹਿੱਸਾ 'ਡਾਰਕ ਜ਼ੋਨ' 'ਚ ਜਾ ਚੁੱਕਾ ਹੈ, ਜਿਸ ਨੂੰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਮੰਨਿਆ ਹੈ। 

ਦੱਸਦਈਏ ਕਿ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਜੇਕਰ ਇੱਕ ਹੋ ਜਾਣ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਿੰਨਾਂ ਸੂਬਿਆਂ ਦੀ ਇੱਕ ਸਟੇਟ ਬਣਨ ਦੇ ਨਾਲ ਤਿੰਨਾਂ ਸੂਬਿਆਂ ਨੂੰ ਹੀ ਫਾਇਦੇ ਹੋਣਗੇ। ਪਾਣੀ ਦਾ ਮੁੱਦਾ, ਰਾਜਧਾਨੀ ਦਾ ਮੁੱਦਾ ਵੀ ਹੱਲ ਹੋ ਜਾਵੇਗਾ।

ਇਸ ਦੇ ਨਾਲ ਹੀ  ਉਨ੍ਹਾਂ ਨੇ ਕੇਂਦਰ ਨੂੰ ਸਲਾਹ ਦਿੱਤੀ ਕਿ ਪੰਜਾਬ ਨੂੰ ਫਿਰ ਤੋਂ ਮਹਾਂ ਪੰਜਾਬ ਬਣਾਇਆ ਜਾਵੇ। 

ਇਹ ਵੀ ਪੜ੍ਹੋ: SYL News: SYL 'ਤੇ ਬੇਸਿੱਟਾ ਰਹੀ ਪੰਜਾਬ ਤੇ ਹਰਿਆਣਾ ਦੀ ਤੀਜੀ ਮੀਟਿੰਗ, CM ਮਾਨ ਬੋਲੇ; SC ਵਿੱਚ ਆਪਣਾ ਪੱਖ ਰੱਖਾਂਗੇ

Trending news