ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 43 ਏਐਸਪੀ ਤੇ ਡੀਐਸਪੀ ਦਾ ਹੋਇਆ ਤਬਾਦਲਾ
Advertisement
Article Detail0/zeephh/zeephh1429225

ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 43 ਏਐਸਪੀ ਤੇ ਡੀਐਸਪੀ ਦਾ ਹੋਇਆ ਤਬਾਦਲਾ

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab government) ਦੇ ਸੱਤਾ ਸੰਭਾਲਣ ਤੋਂ ਬਾਅਦ ਅਫਸਰਸ਼ਾਹੀ ਵਿੱਚ ਲਗਾਤਰ ਫੇਰਬਦਲ ਹੋ ਰਹੇ ਹਨ। ਆਏ ਦਿਨ ਪੰਜਾਬ ਸਰਕਾਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ (punjab police transfer news) ਕਰ ਰਹੀ ਹੈ। ਇਸ ਤਹਿਤ ਅੱਜ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਾਰੀ ਸੂਚੀ ਦੇ ਮੁਤਾਬਿ

ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ,  43 ਏਐਸਪੀ ਤੇ ਡੀਐਸਪੀ ਦਾ ਹੋਇਆ ਤਬਾਦਲਾ

Punjab Police Transfers:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab government) ਦੇ ਸੱਤਾ ਸੰਭਾਲਣ ਤੋਂ ਬਾਅਦ ਅਫਸਰਸ਼ਾਹੀ ਵਿੱਚ ਲਗਾਤਰ ਫੇਰਬਦਲ ਹੋ ਰਹੇ ਹਨ। ਆਏ ਦਿਨ ਪੰਜਾਬ ਸਰਕਾਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ (punjab police transfer news) ਕਰ ਰਹੀ ਹੈ। ਇਸ ਤਹਿਤ ਅੱਜ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਾਰੀ ਸੂਚੀ ਦੇ ਮੁਤਾਬਿਕ 43 ਏਐਸਪੀ ਤੇ ਡੀਐਸਪੀ ਦਾ ਟਰਾਂਸਫਰ ਕੀਤਾ ਗਿਆ ਹੈ। ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਚਾਰ ਆਈਪੀਐਸ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਧੀਕ ਪੁਲਿਸ ਸੁਪਰਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਤਬਾਦਲਿਆਂ ਦੀ ਸੂਚੀ
ਆਈਪੀਐਸ ਅਧਿਕਾਰੀਆਂ ਵਿੱਚ ਰਣਧੀਰ ਕੁਮਾਰ ਨੂੰ ਏਐਸਪੀ ਮਾਡਲ ਟਾਊਨ ਜਲੰਧਰ, ਦਰਪਣ ਆਹਲੂਵਾਲੀਆ ਨੂੰ ਏਐਸਪੀ ਡੇਰਾਬੱਸੀ, ਜਸਰੂਪ ਕੌਰ ਬਾਠ ਨੂੰ ਏਐਸਪੀ ਸਾਊਥ ਲੁਧਿਆਣਾ ਅਤੇ ਅਦਿੱਤਿਆ ਐਸ ਵਾਰੀਅਰ ਨੂੰ ਏਐਸਪੀ ਦੀਨਾਨਗਰ ਲਾਇਆ ਗਿਆ ਹੈ।
ਕੁਸ਼ਵੀਰ ਕੌਰ ਨੂੰ ਏਸੀਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਜਲੰਧਰ, ਹਰਵਿੰਦਰ ਸਿੰਘ ਨੂੰ ਡੀਐਸਪੀ 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰੀਸ਼ ਬਹਿਲ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਗਾ ਲਾਇਆ ਗਿਆ ਹੈ।
ਮੰਗਲ ਸਿੰਘ ਨੂੰ ਡੀਐਸਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਗੁਰਦਾਸਪੁਰ, ਸੁਖਰਾਜ ਸਿੰਘ ਨੂੰ ਏਸੀਪੀ ਪੀਬੀਆਈ ਸਪੈਸ਼ਲ ਕਰਾਈਮ ਅੰਮ੍ਰਿਤਸਰ ਅਤੇ ਗੁਰਸ਼ਰਨ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕਸ ਮਾਨਸਾ ਲਾਇਆ ਗਿਆ ਹੈ। ਤਬਾਦਲੇ ਤਹਿਤ ਰਣਵੀਰ ਸਿੰਘ ਪਹਿਲਾਂ ਵਾਂਗ ਡੀਐਸਪੀ ਐਸਟੀਐਫ ਪੰਜਾਬ ਦਾ ਚਾਰਜ ਸੰਭਾਲਣਗੇ।
ਕੁਲਵੰਤ ਸਿੰਘ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਬਰਨਾਲਾ, ਰਮਨਦੀਪ ਸਿੰਘ ਨੂੰ ਡੀਐਸਪੀ ਏਜੀਟੀਐਫ ਪੰਜਾਬ ਤੋਂ ਇਲਾਵਾ ਡੀਐਸਪੀ ਡਿਟੈਕਟਿਵ ਫਤਹਿਗੜ੍ਹ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Gurinder Dimpy: ਸਿੱਧੂ ਮੂਸੇਵਾਲਾ ਦੀ ਫ਼ਿਲਮ 'Moosa Jatt' ਲਿਖਣ ਵਾਲੇ ਗੁਰਿੰਦਰ ਡਿੰਪੀ ਦਾ 47 ਸਾਲ ਦੀ ਉਮਰ 'ਚ ਹੋਇਆ ਦੇਹਾਂਤ

ਜਸਪ੍ਰੀਤ ਸਿੰਘ ਨੂੰ ਡੀਐਸਪੀ ਹੈੱਡਕੁਆਰਟਰ ਫਤਿਹਗੜ੍ਹ ਸਾਹਿਬ, ਨਵਨੀਤ ਕੌਰ ਗਿੱਲ ਨੂੰ ਡੀਐਸਪੀ ਬੁਢਲਾਡਾ ਮਾਨਸਾ, ਅਮਰਜੀਤ ਸਿੰਘ ਨੂੰ ਡੀਐਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਬਠਿੰਡਾ ਤਾਇਨਾਤ ਕੀਤਾ ਗਿਆ ਹੈ।
ਸਮੀਰ ਸਿੰਘ ਡੀਐਸਪੀ ਦਿਹਾਤੀ ਪਠਾਨਕੋਟ ਦੇ ਅਹੁਦੇ 'ਤੇ ਬਣੇ ਰਹਿਣਗੇ। ਇਸ ਦੇ ਨਾਲ ਹੀ ਰਜਿੰਦਰ ਸਿੰਘ ਮਿਨਹਾਸ ਡੀ.ਐਸ.ਪੀ.ਧਰਲ ਪਠਾਨਕੋਟ ਵਜੋਂ ਸੇਵਾ ਨਿਭਾਉਂਦੇ ਰਹਿਣਗੇ।
ਸੁਖਜਿੰਦਰ ਪਾਲ ਨੂੰ ਡੀਐਸਪੀ ਡਿਟੈਕਟਿਵ ਗੁਰਦਾਸਪੁਰ, ਸਤਨਾਮ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ ਕਮ ਨਾਰਕੋਟਿਕਸ ਸ੍ਰੀ ਮੁਕਤਸਰ ਸਾਹਿਬ ਤਾਇਨਾਤ ਕੀਤਾ ਗਿਆ ਹੈ। ਵਰਨਜੀਤ ਸਿੰਘ ਡੀਐਸਪੀ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਫਿਰੋਜ਼ਪੁਰ ਹੋਣਗੇ।

Trending news