Punjab Cabinet: ਸ਼ਨਿੱਚਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ ਤੇ ਇਨ੍ਹਾਂ ਫ਼ੈਸਲਿਆਂ ਉਤੇ ਮੋਹਰ ਲਗਾਈ ਗਈ।
Trending Photos
Punjab Cabinet: ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਤੋਂ ਇਲਾਵਾ ਹੋਰ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਨਿਟ ਨੇ ਨਵੀਂ ਖੇਡ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ। ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋ ਗਈ ਹੈ ਤੇ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਸਪੋਰਟਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਹੈ। ਬਲਾਕ ਤੋਂ ਲੈ ਕੇ ਓਲੰਪਿਕ ਤਕ ਪੰਜਾਬ ਦੇ ਬੱਚੇ ਇਹ ਸਫ਼ਰ ਕਿਵੇਂ ਤੈਅ ਕਰਨਗੇ। ਇਹ ਸਾਰਾ ਕੁਝ ਪਾਲਿਸੀ 'ਚ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਿੱਚ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਭਰਤੀ 8-9 ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੜ੍ਹ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਹੜ੍ਹ ਕਾਰਨ ਪੰਜਾਬ ਵਿੱਚ 44 ਲੋਕਾਂ ਦਾ ਜਾਨ ਜਾ ਚੁੱਕੀ ਹੈ।
ਘਰ-ਘਰ ਆਟਾ ਯੋਜਨਾ ਨੂੰ ਮਨਜ਼ੂਰੀ
ਅੱਜ ਮੀਟਿੰਗ ਦੌਰਾਨ ਘਰ-ਘਰ ਆਟਾ ਸਕੀਮ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਆਟਾ-ਦਾਲ ਸਕੀਮ ਤਹਿਤ ਘਰ-ਘਰ ਆਟਾ ਵੰਡਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਾਜਾਇਜ਼ ਆਟਾ ਦਾਲ ਸਕੀਮ ਲੈਣ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ। ਪੰਜਾਬ ਵਿੱਚ ਜਿਹੜੇ ਵੀ ਲਾਭਪਾਤਰੀ ਆਟਾ-ਦਾਲ ਸਕੀਮ ਅਧੀਨ ਆਉਂਦੇ ਹਨ, ਜੇਕਰ ਉਹ ਖ਼ੁਦ ਨੂੰ ਆਟਾ ਲੈਣ ਲਈ ਰਜਿਸਟਰ ਕਰਵਾਉਣਗੇ ਤਾਂ ਪੰਜਾਬ ਸਰਕਾਰ ਉਨ੍ਹਾਂ ਦੇ ਘਰਾਂ ਤੱਕ ਆਟਾ ਪਹੁੰਚਾਏਗੀ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਦਿੱਤੀ ਹੈ। ਮਾਰਕਫੈੱਡ ਵੱਲੋਂ 500 ਹੋਰ ਡਿਪੂ ਖੋਲ੍ਹੇ ਜਾਣਗੇ ਤਾਂ ਜੋ ਕੋਈ ਵੀ ਇਸ ਯੋਜਨਾ ਤੋਂ ਵਾਂਝਾ ਨਾ ਰਹਿ ਸਕੇ। ਲਾਭਪਾਤਰੀ ਲਈ ਪੈਕੇਜ਼ਡ ਆਟਾ/ਪੈਕੇਜ਼ਡ ਕਣਕ ਪ੍ਰਾਪਤ ਕਰਨ ਦਾ ਇਹ ਜ਼ਿਆਦਾ ਢੁੱਕਵਾਂ ਤਰੀਕਾ ਹੋਵੇਗਾ ਕਿਉਂਕਿ ਲਾਭਪਾਤਰੀ ਨੂੰ ਵਿਸ਼ੇਸ਼ ਤੌਰ 'ਤੇ ਖ਼ਰਾਬ ਮੌਸਮ ਦੌਰਾਨ ਲੰਬੀਆਂ ਲਾਈਨਾਂ 'ਚ ਖੜ੍ਹਾ ਹੋਣ ਦੀ ਜ਼ਰੂਰਤ ਨਹੀਂ ਰਹੇਗੀ।
ਨਵੀਂ ਖੇਡ ਨੀਤੀ ਨੂੰ ਮਨਜ਼ੂਰੀ
ਨਵੀਂ ਖੇਡ ਨੀਤੀ ਨੂੰ ਵੀ ਪੰਜਾਬ ਵਜ਼ਾਰਤ ਨੇ ਮਨਜ਼ੂਰੀ ਦੇ ਦਿੱਤੀ ਹੈ। ਬਲਾਕ ਤੋਂ ਲੈ ਕੇ ਓਲੰਪਿਕ ਤੱਕ ਦਾ ਸਫ਼ਰ ਪੰਜਾਬ ਦੇ ਬੱਚੇ ਤੈਅ ਕਰਨਗੇ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਲਈ ਭਰਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੂਬੇ ਦੇ 8-9 ਜ਼ਿਲ੍ਹਿਆਂ 'ਚ ਇਹ ਪੋਸਟਾਂ ਖ਼ਾਲੀ ਪਈਆਂ ਸਨ, ਜਿਨ੍ਹਾਂ ਨੂੰ ਭਰਿਆ ਗਿਆ ਹੈ। ਪੰਜਾਬ ਦੇ 2 ਵੱਡੇ ਸਰਕਾਰੀ ਡੈਂਟਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਵਿੱਚ ਪ੍ਰੋਫੈਸਰਾਂ ਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ ਪੋਸਟਾਂ ਪੈਂਡਿੰਗ ਸਨ ਤੇ ਇਸ ਲਈ 39 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ 'ਚ ਇੱਕ-ਇਕ ਸ੍ਰੀ ਗੁਰੂ ਰਵਿਦਾਸ ਜੀ ਆਯੁਰਵੈਦਿਕ ਯੂਨੀਵਰਿਸਟੀ 'ਚ ਪੋਸਟਾਂ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਲੋਕਾਂ ਨੂੰ ਸਿਹਤਯਾਬ ਰੱਖਿਆ ਜਾ ਸਕੇ।
ਹੋਰ ਅਹਿਮ ਫ਼ੈਸਲੇ
ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤੱਕ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਸੂਬੇ ਦੀਆਂ 366 ਗਊਸ਼ਾਲਾਵਾਂ ਦੇ ਸਾਰੇ ਪੈਂਡਿੰਗ ਬਿਜਲੀ ਬਿੱਲ ਮਾਫ ਕੀਤੇ ਗਏ ਹਨ। ਘੱਲੂਘਾਰਾ ਤੋਂ ਪ੍ਰਭਾਵਿਤ ਸੈਨਿਕਾਂ ਦੀ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਕਰੈਪ ਪਾਲਿਸੀ ਤਹਿਤ ਪੁਰਾਣੇ ਵਾਹਨਾਂ ਦੇ ਪੁਰਾਣੇ ਟੈਕਸ, ਜੁਰਮਾਨੇ ਮਾਫ਼ ਕਰ ਦਿੱਤੇ ਗਏ ਹਨ। ਪੁਰਾਣੇ ਵਾਹਨ ਸਕ੍ਰੈਪ 'ਚ ਮਿਲ ਸਕਣਗੇ। ਆਯੁਰਵੈਦਿਕ ਯੂਨੀਵਰਸਿਟੀ 'ਚ 14 ਸੁਪਰਵਾਈਜ਼ਰਾਂ ਤੇ 200 ਯੋਗਾ ਟ੍ਰੇਨਰਾਂ ਦੀਆਂ ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਅਧਿਕਾਰੀ ਲੇਬਰ ਚੌਕ 'ਚ ਜਾ ਕੇ ਮਜ਼ਦੂਰਾਂ ਨੂੰ ਰਜਿਸਟਰਡ ਕਰਨਗੇ।
ਇਹ ਵੀ ਪੜ੍ਹੋ : Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ 'ਪੁੱਤ' ਪੰਜ ਤੱਤਾਂ 'ਚ ਵਿਲੀਨ