Machiwara Sahib News: 15 ਸਾਲਾ ਲੜਕੀ ਦੀ ਸੈੱਲ ਘੱਟਣ ਕਾਰਨ ਹੋਈ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਗਾਏ ਅਣਗਿਹਲੀ ਦੇ ਦੋਸ਼
Advertisement
Article Detail0/zeephh/zeephh2456501

Machiwara Sahib News: 15 ਸਾਲਾ ਲੜਕੀ ਦੀ ਸੈੱਲ ਘੱਟਣ ਕਾਰਨ ਹੋਈ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਗਾਏ ਅਣਗਿਹਲੀ ਦੇ ਦੋਸ਼

Machiwara Sahib News: ਲੜਕੀ ਦੇ ਪਿਤਾ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਕਿ ਪੈਸੇ ਜਮ੍ਹਾਂ ਕਰਵਾਓਣ ਤੋਂ ਬਾਅਦ ਹੀ ਲੜਕੀ ਨੂੰ ਬਾਹਰ ਭੇਜਿਆ ਜਾਵੇਗਾ। ਉਸ ਤੋਂ ਬਾਅਦ ਮੈਂ ਕਿਸੇ ਤੋਂ 6000 ਫੜ੍ਹ ਕੇ ਜਮਾ ਕਰਵਾਏ, ਤਾਂ ਲੜਕੀ ਨੂੰ ਲਿਜਾਣ ਦਿੱਤਾ। 

Machiwara Sahib News: 15 ਸਾਲਾ ਲੜਕੀ ਦੀ ਸੈੱਲ ਘੱਟਣ ਕਾਰਨ ਹੋਈ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਗਾਏ ਅਣਗਿਹਲੀ ਦੇ ਦੋਸ਼

Machiwara Sahib News(Varun Kaushal): ਮਾਛੀਵਾੜਾ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਇਕ 15 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਹਸਪਤਾਲ ਨੇ ਲੜਕੀ ਦਾ ਇਲਾਜ ਸਹੀਂ ਢੰਗ ਨਾਲ ਨਹੀਂ ਕੀਤਾ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਹਸਪਤਾਲ ਮੁਤਾਬਿਕ ਲੜਕੀ ਦੇ ਸੈੱਲ ਘੱਟ ਗਏ ਸਨ। ਜਿਸ ਬਾਰੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਮੁੜ ਮਾਛਵਾੜਾ ਦੇ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ ਗਿਆ ਕੀਤਾ ।

ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਮਾਛੀਵਾੜਾ ਸਾਹਿਬ ਦੇ ਮਾਡਲ ਟਾਊਨ ਵਿਖੇ ਰਹਿੰਦਾ ਹੈ ਅਤੇ ਉਸਦੀ ਲੜਕੀ ਸਲੋਚੀ ਕੁਮਾਰੀ ਜੋ ਕਿ ਸਕੂਲ ਮਾਛੀਵਾੜਾ ਵਿਚ 10ਵੀਂ ਜਮਾਤ ਦੀ ਵਿਦਿਆਰਥਣ ਹੈ, ਉਸਨੂੰ ਬੁਖਾਰ ਹੋਣ ਦੀ ਸਥਿਤੀ ਵਿੱਚ 30 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਇੱਥੋਂ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।

ਉਥੇ ਡਾਕਟਰਾਂ ਨੇ ਇਲਾਜ ਦੌਰਾਨ ਦੱਸਿਆ ਕਿ ਇਸਦੇ ਲੀਵਰ ਵਿਚ ਇਨਫੈਕਸ਼ਨ ਹੈ ਅਤੇ ਸੈੱਲ ਵੀ ਬਹੁਤ ਘੱਟ ਹਨ। ਇਸ ਤੋਂ ਬਾਅਦ ਹਸਪਤਾਲ਼ ਦੇ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਦੂਜੇ ਦਿਨ 1 ਅਕਤੂਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੇ ਸੈੱਲ ਵਧ ਕੇ 17000 ਹੋ ਗਏ ਹਨ, ਹੁਣ ਉਹ ਰਿਕਵਰ ਹੋ ਰਹੀ ਹੈ। ਪ੍ਰੰਤੂ ਅੱਜ 2 ਅਕਤੂਬਰ ਨੂੰ ਅਚਾਨਕ ਕਰੀਬ 12 ਵਜੇ ਡਾਕਟਰਾਂ ਵਲੋਂ ਕਿਹਾ ਗਿਆ ਕਿ ਲੜਕੀ ਦੇ ਸੈੱਲ ਬਹੁਤ ਘੱਟ ਗਏ ਹਨ, ਇਸ ਨੂੰ ਹੋਰ ਜਗ੍ਹਾ ਲੈ ਜਾਓ ਅਤੇ ਹਸਪਤਾਲ਼ ਦਾ ਬਿੱਲ 10000 ਰੁਪਏ ਜਮ੍ਹਾਂ ਕਰਵਾ ਦਿਓ। 

ਲੜਕੀ ਦੇ ਪਿਤਾ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਕਿ ਪੈਸੇ ਜਮ੍ਹਾਂ ਕਰਵਾਓਣ ਤੋਂ ਬਾਅਦ ਹੀ ਲੜਕੀ ਨੂੰ ਬਾਹਰ ਭੇਜਿਆ ਜਾਵੇਗਾ। ਉਸ ਤੋਂ ਬਾਅਦ ਮੈਂ ਕਿਸੇ ਤੋਂ 6000 ਫੜ੍ਹ ਕੇ ਜਮਾ ਕਰਵਾਏ, ਤਾਂ ਲੜਕੀ ਨੂੰ ਲਿਜਾਣ ਦਿੱਤਾ। ਅਸੀਂ ਆਪਣੀ ਪ੍ਰਾਈਵੇਟ ਕਾਰ ਵਿਚ ਲੜਕੀ ਨੂੰ ਖੰਨਾ ਲਈ ਲੈਕੇ ਗਏ। ਪਰ ਸਮਰਾਲਾ ਜਾ ਕੇ ਸਾਨੂੰ ਲੜਕੀ ਲਈ ਐਂਬੂਲੈਂਸ ਕਰਨੀ ਪਈ ਅਤੇ ਖੰਨਾ ਦੇ ਹਸਪਤਾਲ਼ ਪਹੁੰਚੇ, ਜਿੱਥੇ ਡਾਕਟਰਾਂ ਵੱਲੋਂ ਲੜਕੀ ਦਾ ਚੈਕ ਅੱਪ ਕਾਰਨ ਉਪਰੰਤ ਉਸ ਦੀ ਮੌਤ ਹੋ ਗਈ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਹਸਪਤਾਲ਼ ਵੱਲੋਂ ਵਧੀਆ ਇਲਾਜ ਨਹੀਂ ਕੀਤਾ ਗਿਆ, ਕਿਉਂਕਿ ਮੇਰੀ ਲੜਕੀ ਮਾਮੂਲੀ ਬੁਖਾਰ ਕਰਕੇ ਦਾਖ਼ਲ ਹੋਈ ਸੀ। ਜੇਕਰ ਲੜਕੀ ਦੀ ਹਾਲਤ ਸੱਚਮੁੱਚ ਨਾਜੁਕ ਸੀ ਤਾਂ ਪਹਿਲੇ ਜਾਂ ਦੂਜੇ ਦਿਨ ਹੀ ਰੈਫਰ ਕਿਉਂ ਨੀ ਕੀਤਾ।

ਨਿੱਜੀ ਹਸਪਤਾਲ ਦੇ ਡਾਕਟਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੜਕੀ ਦਾ ਇਲਾਜ ਸਹੀ ਕੀਤਾ ਗਿਆ ਹੈ, ਲੜਕੀ ਦੇ ਪਰਿਵਾਰ ਨੂੰ ਸਮੇਂ-ਸਮੇਂ 'ਤੇ ਸਭ ਕੁਝ ਦੱਸਦੇ ਰਹੇ ਹਾਂ। ਉਹਨਾਂ ਕਿਹਾ ਕਿ ਸਾਡੇ ਵਲੋਂ ਕੋਈ ਕੁਤਾਹੀ ਨਹੀਂ ਹੋਈ ਹੈ।

ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਮਾਪਿਆਂ ਨੂੰ ਦੱਸ ਦਿੱਤਾ ਸੀ ਕਿ ਇਸ ਦੇ ਸੈੱਲ ਚਾੜਉਣੇ ਪੈਣਗੇ ਉਨ੍ਹਾਂ ਨੇ ਸੈਲ ਨਹੀਂ ਲਿਆਕੇ ਦਿੱਤੇ ਜਿਸ ਕਾਰਨ ਅੱਜ ਉਸ ਨੂੰ ਸੈੱਲ ਹੋਰ ਘਟਣ ਕਾਰਨ ਖੰਨਾ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ
ਜਦ ਮਰੀਜ਼ ਨੂੰ ਰੈਫਰ ਕੀਤਾ ਉਸਦੀ ਹਾਲਤ ਠੀਕ ਸੀ। ਉਨਾਂ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਉਸ ਦੀ ਹਸਪਤਾਲ ਵਿਚ ਪਹੁੰਚ ਕੇ ਚੈੱਕ ਅਪ ਦੇ ਦੌਰਾਨ ਮੌਤ ਹੋ ਗਈ ਪਰੰਤੂ ਅਸੀਂ ਇਥੋਂ ਰੈਫਰ ਕਰ ਦਿੱਤਾ ਸੀ ਹਾਲਤ ਨੂੰ ਦੇਖਦੇ ਹੋਏ ।

ਥਾਣਾ ਮੁਖੀ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਨ੍ਹਾਂ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਲੜਕੀ ਦੇ ਪੋਸਟ ਮਾਰਟਮ ਲਈ ਉਸਦੀ ਲਾਸ਼ ਸਮਰਾਲਾ ਸਿਵਲ ਹਸਪਤਾਲ਼ ਭੇਜ ਦਿੱਤੀ ਗਈ ਹੈ।

 

 

Trending news