Ludhiana News: ਲੁਧਿਆਣਾ ਵਿੱਚ ਹਿੰਦੂ ਨੇਤਾ ਅਮਿਤ ਅਰੋੜਾ ਤੋਂ ਗੁਜਰਾਤ ਪੁਲਿਸ ਨੇ ਕੀਤੀ ਪੁੱਛਗਿੱਛ!
Advertisement
Article Detail0/zeephh/zeephh2341494

Ludhiana News: ਲੁਧਿਆਣਾ ਵਿੱਚ ਹਿੰਦੂ ਨੇਤਾ ਅਮਿਤ ਅਰੋੜਾ ਤੋਂ ਗੁਜਰਾਤ ਪੁਲਿਸ ਨੇ ਕੀਤੀ ਪੁੱਛਗਿੱਛ!

Ludhiana News: ਦੋਸ਼ੀ 'ਤੇ ਆਈਪੀਸੀ ਦੀਆਂ ਧਾਰਾਵਾਂ 153 (ਏ) , 467, 468 ਅਤੇ 471ਅਤੇ ਅਪਰਾਧਿਕ ਸਾਜ਼ਿਸ਼ ਲਈ ਧਾਰਾ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਸੂਚਨਾ ਤਕਨਾਲੋਜੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Ludhiana News: ਲੁਧਿਆਣਾ ਵਿੱਚ ਹਿੰਦੂ ਨੇਤਾ ਅਮਿਤ ਅਰੋੜਾ ਤੋਂ ਗੁਜਰਾਤ ਪੁਲਿਸ ਨੇ ਕੀਤੀ ਪੁੱਛਗਿੱਛ!

Ludhiana News(ਤਰਸੇਮ ਭਾਰਦਵਾਜ): ਲੁਧਿਆਣਾ ਵਿੱਚ ਦੇਰ ਰਾਤ ਗੁਜਰਾਤ ਪੁਲਿਸ ਵੱਲੋਂ ਹਿੰਦੂ ਨੇਤਾ ਅਮਿਤ ਅਰੋੜਾ ਤੋਂ ਦੇਰ ਰਾਤ 2 ਘੰਟੇ ਤੱਕ ਪੁੱਛਗਿੱਛ ਕੀਤੀ। ਅਮਿਤ ਅਰੋੜਾ ਨੂੰ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 7 ਦੇ ਪੁਲਿਸ ਸਟੇਸ਼ਨ ਬੁਲਾਇਆ ਸੀ। ਪੁਲਿਸ ਨੇ ਅਮਿਤ ਦੇ ਫ਼ੋਨ ਵਿੱਚੋਂ ਉਹ ਨੰਬਰ ਵੀ ਬਰਾਮਦ ਕਰ ਲਏ ਹਨ। ਜਿਸ ਰਾਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਅਮਿਤ ਅਰੋੜਾ ਨੇ ਦੱਸਿਆ ਕਿ ਸੂਰਤ ਪੁਲਿਸ ਵੱਲੋਂ ਮੇਰੇ ਫੋਨ ਚੋਂ ਉਸ ਸਾਰੇ ਨੰਬਰਾਂ ਚੈੱਕ ਕੀਤੇ ਹਨ, ਜਿਨ੍ਹਾਂ ਰਾਹੀ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਬਹੁਤ ਸਾਰੇ ਨੰਬਰ ਅਜਿਹੇ ਸਨ ਜਿਨ੍ਹਾਂ ਦੇ ਸਬੰਧ ਅੱਤਵਾਦੀਆਂ ਨਾਲ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਗੁਰਜਾਤ ਪੁਲਿਸ ਦਾ ਧੰਨਵਾਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਜਿਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਕਾਬੂ ਕੀਤੇ ਜਾਵੇ।

ਦੱਸਦੀਏ ਕਿ ਗੁਜਰਾਤ ਪੁਲਿਸ ਵੱਲੋਂ ਕੀਤੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਅਬੂ ਬਕਰ ਨੇ ਹਿੰਦੂ ਨੇਤਾਵਾਂ ਨੂੰ ਮਾਰਨ ਲਈ 1 ਕਰੋੜ ਰੁਪਏ ਲਏ ਸਨ। ਗੁਜਰਾਤ ਪੁਲਿਸ ਨੇ 2 ਮਹੀਨੇ ਪਹਿਲਾਂ ਅਬੂ ਬਕਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਸੂਰਤ ਕ੍ਰਾਈਮ ਬ੍ਰਾਂਚ ਦੀ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਅਮਿਤ ਅਰੋੜਾ ਸਮੇਤ ਕਈ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ। ਪੁਲਿਸ ਨੇ ਬਦਮਾਸ਼ ਕੋਲੋਂ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਜਿਸ ਰਾਹੀਂ ਉਹ ਅਮਿਤ ਅਰੋੜਾ ਨੂੰ ਫੋਨ ਕਰਦੇ ਸੀ।

ਗੁਜਰਾਤ ਦੀ ਸੂਰਤ ਪੁਲਿਸ ਮੁਤਾਬਿਕ 27 ਸਾਲਾ ਮੌਲਵੀ ਮੁਹੰਮਦ ਸੋਹੇਲ ਵੀ ਮਦਰੱਸੇ ਦਾ ਅਧਿਆਪਕ ਹੈ। ਉਹ ਪਿਛਲੇ ਦੋ ਸਾਲਾਂ ਤੋਂ ਵਟਸਐਪ ਰਾਹੀਂ ਪਾਕਿਸਤਾਨ ਦੇ ਡੋਗਰ ਅਤੇ ਨੇਪਾਲ ਦੀ ਸ਼ਹਿਨਾਜ਼ ਦੇ ਸੰਪਰਕ ਵਿੱਚ ਸੀ। ਵਟਸਐਪ ਚੈਟ ਵਿੱਚ ਉਹ ਭਾਰਤ ਵਿੱਚ ਪੈਗੰਬਰ ਦੇ ਅਪਮਾਨ ਵਿੱਚ ਦਖਲ ਦੇਣ ਅਤੇ ਅਜਿਹੇ ਲੋਕਾਂ ਨੂੰ ਸਿੱਧਾ ਕਰਨ ਦੀ ਗੱਲ ਕਰ ਰਿਹਾ ਹੈ। ਗੱਲਬਾਤ ਵਿੱਚ ਉਪਦੇਸ਼ ਰਾਣਾ ਦੇ ਕਤਲ ਲਈ ਇੱਕ ਕਰੋੜ ਰੁਪਏ ਦੇ ਕਰਾਰ ਦੀ ਵੀ ਚਰਚਾ ਹੈ।

ਸੂਰਤ ਕ੍ਰਾਈਮ ਬ੍ਰਾਂਚ ਮੁਤਾਬਕ ਉਨ੍ਹਾਂ ਨੂੰ ਮੁਹੰਮਦ ਸੋਹੇਲ ਦੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਟੀਮ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੀ ਸੀ। ਉਸ ਨੂੰ ਸੂਰਤ ਦੇ ਚੌਕ ਬਾਜ਼ਾਰ ਇਲਾਕੇ ਤੋਂ ਹਿਰਾਸਤ ਵਿਚ ਲਿਆ ਗਿਆ। ਅਤੇ ਉਸ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਸੀ।

ਗ੍ਰਿਫਤਾਰ ਮੁਲਜ਼ਮ ਪਾਕਿਸਤਾਨ, ਵੀਅਤਨਾਮ, ਇੰਡੋਨੇਸ਼ੀਆ, ਕਜ਼ਾਕਿਸਤਾਨ, ਲਾਓਸ ਵਰਗੇ ਕਈ ਦੇਸ਼ਾਂ ਦੇ ਕੋਡ ਵਾਲੇ ਵਟਸਐਪ ਨੰਬਰਾਂ ਦੇ ਸੰਪਰਕ ਵਿੱਚ ਸੀ। ਮੁਲਜ਼ਮਾਂ ਨੇ ਫਿਰਕੂ ਨਫ਼ਰਤ ਫੈਲਾਉਣ, ਭਾਰਤੀ ਰਾਸ਼ਟਰੀ ਝੰਡੇ ਦੀਆਂ ਤਸਵੀਰਾਂ ਅਪਲੋਡ ਕਰਨ ਅਤੇ ਹਿੰਦੂ ਧਰਮ ਬਾਰੇ ਪੋਸਟਾਂ ਜਾਂ ਵੀਡੀਓਜ਼ ਵਿੱਚ ਅਸ਼ਲੀਲ ਟਿੱਪਣੀਆਂ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

Trending news