ਲੁਧਿਆਣਾ ਜਲੰਧਰ ਬਾਈਪਾਸ 'ਤੇ ਮੱਚੀ ਹਫ਼ੜਾ ਤਫੜੀ- ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਗੈਂਗਸਟਰ
Advertisement
Article Detail0/zeephh/zeephh1415779

ਲੁਧਿਆਣਾ ਜਲੰਧਰ ਬਾਈਪਾਸ 'ਤੇ ਮੱਚੀ ਹਫ਼ੜਾ ਤਫੜੀ- ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਗੈਂਗਸਟਰ

ਨਾਕਾਬੰਦੀ ਦੌਰਾਨ ਪੁਲਸ ਉਤੇ ਗੱਡੀ ਚੜਾਉਣ ਦੀ ਗੈਂਗਸਟਰ ਵੱਲੋਂ ਕੋਸ਼ਿਸ਼, ਪੁਲਿਸ ਨੇ ਰੋਕਣ ਲਈ ਕੀਤਾ ਫਾਇਰ ਮੌਕੇ ਤੋਂ ਗੈਂਗਸਟਰ ਹੋਇਆ ਫਰਾਰ। ਮੌਜੂਦਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਨਾਲ ਤਸਵੀਰਾਂ ਸੋਸ਼ਲ ਮੀਡੀਆ ਉਪਰ ਹੋਈਆਂ ਹਨ ਵਾਇਰਲ।

ਲੁਧਿਆਣਾ ਜਲੰਧਰ ਬਾਈਪਾਸ 'ਤੇ ਮੱਚੀ ਹਫ਼ੜਾ ਤਫੜੀ- ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਗੈਂਗਸਟਰ

ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਜਲੰਧਰ ਬਾਈਪਾਸ  'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੀਤੀ ਨਾਕਾਬੰਦੀ ਦੌਰਾਨ ਸੀ ਗ੍ਰੇਡ ਦਾ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ । ਗੈਂਗਸਟਰ ਉਪਰ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚ ਇਰਾਦਾ, ਕਤਲ ਲੁੱਟ-ਖੋਹ ਅਤੇ ਡਕੈਤੀ ਦੇ ਮਾਮਲੇ ਸ਼ਾਮਲ ਹਨ, ਫਰਾਰ ਗੈਂਗਸਟਰ ਕੌਂਸਲਰ ਦੀ ਚੋਣ ਵੀ ਲੜ ਚੁੱਕਾ ਹੈ। ਜਿਸ ਦੀਆਂ ਤਸਵੀਰਾਂ ਲਗਾਤਾਰ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਨਾਲ  ਸੋਸਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਹਨ । ਗੈਂਗਸਟਰ ਵੱਲੋਂ ਉਸ ਉਪਰ ਗੱਡੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੱਲੋਂ ਕੀਤੀ ਗਈ ਹੈ।

 

ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਗਸਟਰ ਜਿੰਦੀ ਤੇ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਉਸ ਦੀ ਪੁਲਿਸ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ ਬੀਤੇ ਦਿਨੀਂ ਜਲੰਧਰ ਬਾਈਪਾਸ ਨੇੜੇ ਜਦੋਂ ਸੀਆਈਏ ਸਟਾਫ਼ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਉਸ ਵੇਲੇ ਗੈਂਗਸਟਰ ਚਿੱਟੇ ਰੰਗ ਦੇ ਸਵਿਫ਼ਟ ਕਾਰ ਵਿਚ ਆਇਆ ਤਾਂ ਉਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਾ ਕਿਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਗੱਡੀ ਦੇ ਟਾਇਰ ਤੇ ਫਾਇਰ ਵੀ ਕੀਤਾ ਪਰ ਉਹ ਮੌਕੇ ਤੋਂ ਭੱਜਣ ਵਿਚ ਕਾਮਯਾਬ ਰਿਹਾ।

 

ਲੁਧਿਆਣਾ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਲਗਾਤਾਰ ਜਲੰਧਰ ਲੁਧਿਆਣਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਉਸ ਦੀ ਭਾਲ ਕਰ ਰਹੀ ਹੈ। ਗੈਂਗਸਟਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਕੁੱਝ ਆਗੂਆਂ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਸਾਬਕਾ ਐਮ. ਐਲ. ਏ. ਸੰਜੇ ਤਲਵਾਰ ਸ਼ਾਮਿਲ ਨੇ 

 

WATCH LIVE TV 

 

Trending news