Ludhiana Crime News: ਗਿਆਸਪੁਰਾ ਬਿਜਲੀ ਘਰ ਕੋਲੋਂ ਲਾਸ਼ ਬਰਾਮਦ, ਦਹਿਸ਼ਤ ਦਾ ਮਾਹੌਲ
Advertisement
Article Detail0/zeephh/zeephh1783360

Ludhiana Crime News: ਗਿਆਸਪੁਰਾ ਬਿਜਲੀ ਘਰ ਕੋਲੋਂ ਲਾਸ਼ ਬਰਾਮਦ, ਦਹਿਸ਼ਤ ਦਾ ਮਾਹੌਲ

Ludhiana Crime News:  ਲੁਧਿਆਣਾ ਵਿੱਚ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਗਿਆਸਪੁਰਾ ਦੇ ਬਿਜਲੀ ਘਰ ਨੇੜਿਓਂ ਲਾਸ਼ ਬਰਾਮਦ ਹੋਣ ਨਾਲ ਸਹਿਮ ਦਾ ਮਾਹੌਲ ਬਣ ਗਿਆ।

Ludhiana Crime News: ਗਿਆਸਪੁਰਾ ਬਿਜਲੀ ਘਰ ਕੋਲੋਂ ਲਾਸ਼ ਬਰਾਮਦ, ਦਹਿਸ਼ਤ ਦਾ ਮਾਹੌਲ

Ludhiana Crime News: ਲੁਧਿਆਣਾ ਵਿੱਚ ਬਿਜਲੀ ਘਰ ਕੋਲੋਂ ਲਾਸ਼ ਬਰਾਮਦ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਗਿਆਸਪੁਰਾ ਦੇ ਬਿਜਲੀ ਘਰ ਕੋਲੋਂ ਲਾਸ਼ ਬਰਾਮਦ ਹੋਈ। ਸੂਚਨਾ ਮਿਲਦਿਆਂ ਹੀ ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਮੁਤਾਬਕ ਇਹ ਲਾਸ਼ ਕਿਸੇ ਪਰਵਾਸੀ ਵਿਅਕਤੀ ਦੀ ਲੱਗਦੀ ਹੈ। ਜਿਸ ਕੋਲੋਂ ਇੱਕ ਸ਼ਨਾਖ਼ਤੀ ਕਾਰਡ ਦੇ ਆਧਾਰ ਉੱਪਰ ਫੈਕਟਰੀ ਦੇ ਠੇਕੇਦਾਰ ਨੂੰ ਸੰਪਰਕ ਕੀਤਾ ਗਿਆ ਹੈ। ਲਾਸ਼ ਉਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਕਾਬਿਲੇਗੌਰ ਹੈ ਕਿ ਜੁਲਾਈ ਮਹੀਨੇ ਦੇ ਸ਼ੁਰੂਆਤ ਵਿੱਚ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੇ ਆਦਰਸ਼ ਨਗਰ ਦੀ ਗਲੀ ਨੰਬਰ 8 ਦੇ ਵਿੱਚ ਇੱਕ ਸਿਰ ਕਟੀ ਲਾਸ਼ ਬਰਾਮਦ ਹੋਈ ਸੀ। ਨੇੜੇ-ਤੇੜੇ ਦੇ ਦੁਕਾਨਦਾਰਾਂ ਵੱਲੋਂ ਜਦੋਂ ਸਵੇਰੇ ਦੁਕਾਨਾਂ ਖੋਲ੍ਹੀਆਂ ਗਈਆਂ ਸਨ ਤਾਂ ਉਨ੍ਹਾਂ ਨੂੰ ਬਦਬੂ ਆਉਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ।

ਪੁਲਿਸ ਨੇ ਮੌਕੇ 'ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਇੱਕ ਲਵਾਰਿਸ ਲਾਸ਼ ਬਰਾਮਦ ਹੋਈ ਸੀ, ਜਿਸ ਦਾ ਸਿਰ ਕਟਿਆ ਹੋਇਆ ਸੀ। ਪੁਲਿਸ ਮੁਤਾਬਕ ਰਾਤ 11 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ ਹਨ ਤੇ ਉਸ ਤੋਂ ਬਾਅਦ ਹੀ ਕਿਸੇ ਨੇ ਇਸ ਲਾਸ਼ ਨੂੰ ਸੜਕ ਤੇ ਸੁੱਟਿਆ ਸੀ।

ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਕਤਲਕਾਂਡ 'ਚ NIA ਦਾ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ

ਪੁਲਿਸ ਨੇ ਇਸ ਮਾਮਲੇ ਵਿੱਚ ਬਾਅਦ ਵਿੱਚ ਸੀਰੀਅਲ ਕਿੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਨੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੀ ਗਰਦਨ ਤੋਂ ਬਿਨਾਂ ਧੜ ਬੋਰੀ ਵਿੱਚ ਭਰ ਕੇ ਸੁੱਟ ਦਿੱਤਾ ਸੀ ਅਤੇ ਉਸ ਦੀ ਜੇਬ ਵਿੱਚ ਆਪਣਾ ਆਧਾਰ ਕਾਰਡ ਅਤੇ ਬੈਂਕ ਦਾ ਏਟੀਐਮ ਰੱਖ ਦਿੱਤਾ ਸੀ ਤਾਂ ਜੋ ਉਹ ਪੁਲਿਸ ਤੋਂ ਬੱਚ ਸਕੇ।

ਇਹ ਵੀ ਪੜ੍ਹੋ : Punjab News: ਅੱਜ ਤੋਂ ਮੁੜ ਬਦਲਿਆ ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news