ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਅਦਾਲਤ ਨੇ ਦਿੱਤੀ ਰਾਹਤ, ਫਿਰ ਬੈਂਸ ਨੇ ਕਿਹਾ ਸਿਆਸੀ ਬਦਲਾਖੋਰੀ ਸੀ
Advertisement

ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਅਦਾਲਤ ਨੇ ਦਿੱਤੀ ਰਾਹਤ, ਫਿਰ ਬੈਂਸ ਨੇ ਕਿਹਾ ਸਿਆਸੀ ਬਦਲਾਖੋਰੀ ਸੀ

ਸਿਮਰਜੀਤ ਬੈਂਸ ਨੂੰ ਕੋਵਿਡ ਦੌਰਾਨ ਹੋਏ 188 ਅਤੇ ਮਹਾਂਮਾਰੀ ਐਕਟ ਮਾਮਲੇ ਵਿਚ ਰਾਹਤ ਮਿਲੀ, ਕੋਰਟ ਚ ਪੇਸ਼ੀ ਦੌਰਾਨ ਬੈਂਸ ਨੇ ਕਿਹਾ ਰਾਜਨੀਤਕ ਬਦਲਾਖੋਰੀ ਕੀਤੀ ਜਾ ਰਹੀ ਹੈ।

ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਅਦਾਲਤ ਨੇ ਦਿੱਤੀ ਰਾਹਤ, ਫਿਰ ਬੈਂਸ ਨੇ ਕਿਹਾ ਸਿਆਸੀ ਬਦਲਾਖੋਰੀ ਸੀ

ਭਰਤ ਸ਼ਰਮਾ/ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਇਕ ਹੋਰ ਮਾਮਲੇ ਦੇ ਵਿਚ ਲੁਧਿਆਣਾ ਜ਼ਿਲ੍ਹਾ ਅਦਾਲਤ ਵਿਚ ਪ੍ਰਡਕਸ਼ਨ ਵਰੰਟ 'ਤੇ ਲਿਆ ਕੇ ਪੇਸ਼ ਕੀਤਾ ਗਿਆ।  ਜਿਸ ਵਿਚ ਬੈਂਸ ਨੂੰ ਵੱਡੀ ਰਾਹਤ ਮਿਲੀ ਹੈ, ਸਿਮਰਜੀਤ ਬੈਂਸ ਤੇ ਕਰੋਨਾ ਦੌਰਾਨ 188 ਅਤੇ ਮਹਾਂਮਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਦਰਅਸਲ ਬੈਂਸ ਨੇ ਕਰੋਨਾ ਨੂੰ ਕੋਈ ਬਿਮਾਰੀ ਨਾ ਹੋਣ ਦਾ ਦਾਅਵਾ ਕੀਤਾ ਸੀ ਇਸ ਕੇਸ 'ਚ ਬੈਂਸ ਨੂੰ ਰਾਹਤ ਮਿਲੀ ਹੈ ਇਸ ਮਾਮਲੇ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਬੈਂਸ ਨੂੰ ਅੱਜ ਬਰਨਾਲਾ ਤੋਂ ਲਿਆ ਕੇ ਲੁਧਿਆਣਾ ਅਦਾਲਤ 'ਚ ਪੇਸ਼ ਕੀਤਾ ਗਿਆ।  

 

ਜਦੋਂ ਸਿਮਰਜੀਤ ਬੈਂਸ ਨੂੰ ਅਦਾਲਤ 'ਚ ਲਿਆਂਦਾ ਗਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਉਹਨਾਂ ਨੂੰ ਰਾਜਨੀਤਕ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਅਦਾਲਤ ਦੀ ਕਾਰਵਾਈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ, ਉਥੇ ਹੀ ਦੂਜੇ ਪਾਸੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਪੁਰਾਣਾ ਮਾਮਲਾ ਹੈ ਜਦੋਂ ਕਰੋਨਾ ਵਾਇਰਸ ਆਇਆ ਸੀ। 

 

ਉਨ੍ਹਾਂ ਕਿਹਾ ਇਸ ਦੌਰਾਨ ਬੈਂਸ ਵੱਲੋਂ ਹੋਈ ਸਟੇਟਮੈਂਟ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਇਹ ਪਰਚਾ ਦਰਜ ਕੀਤਾ ਗਿਆ।  ਪਰ ਇਸ ਪਰਚੇ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਬੈਂਸ ਨੂੰ ਰਾਹਤ ਮਿਲੀ ਹੈ।  ਓਥੇ ਹੀ ਬਹਿਸ ਦੇ ਵਕੀਲ ਨੇ ਵੀ ਸਬੰਧੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ 188 ਅਤੇ ਮਹਾਮਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ ਬੈਂਸ ਨੂੰ ਰਾਹਤ ਮਿਲ ਗਈ ਹੈ।   ਉਹਨਾਂ ਕਿਹਾ ਕੇ ਬੈਂਸ ਨੇ ਸੋਸ਼ਲ ਮੀਡੀਆ 'ਤੇ ਇਹ ਕਿਹਾ ਸੀ ਕਿ ਕਰੋਨਾ ਕੋਈ ਬਿਮਾਰੀ ਨਹੀਂ ਹੈ ਇਸ ਨਾਲ ਕੁਝ ਨਹੀਂ ਹੁੰਦਾ ਇਸੇ ਨੂੰ ਲੈਕੇ ਉਨ੍ਹਾਂ ਦੇ ਮਾਮਲਾ ਦਰਜ ਕਿਹਾ ਗਿਆ ਸੀ।

 

WATCH LIVE TV 

Trending news