Ludhiana News: ਪੱਖੋਵਾਲ ਰੋਡ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ, ਤੇਂਦੂਏ ਦੇ ਦੇਖੇ ਪੰਜੇ
Advertisement
Article Detail0/zeephh/zeephh2002455

Ludhiana News: ਪੱਖੋਵਾਲ ਰੋਡ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ, ਤੇਂਦੂਏ ਦੇ ਦੇਖੇ ਪੰਜੇ

Ludhiana News: ਲੁਧਿਆਣਾ ਦੇ ਪੱਖੋਵਾਲ ਰੋਡ ਉਪਰ ਸੈਂਟਰਾ ਗ੍ਰੀਨ ਇਲਾਕੇ ਵਿੱਚ ਬੀਤੇ ਦਿਨ ਤੇਂਦੂਆ ਦਿਸਣ ਮਗਰੋਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। 

Ludhiana News: ਪੱਖੋਵਾਲ ਰੋਡ ਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ, ਤੇਂਦੂਏ ਦੇ ਦੇਖੇ ਪੰਜੇ

Ludhiana News: ਲੁਧਿਆਣਾ ਦੇ ਪੱਖੋਵਾਲ ਰੋਡ ਉਪਰ ਸੈਂਟਰਾ ਗ੍ਰੀਨ ਇਲਾਕੇ ਵਿੱਚ ਬੀਤੇ ਦਿਨ ਤੇਂਦੂਆ ਦਿਸਣ ਮਗਰੋਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਅੱਜ ਮੁੜ ਇਲਾਕੇ ਵਿੱਚ ਤੇਂਦੂਏ ਦੇ ਪੰਜੇ ਦਿਸਣ ਮਗਰੋਂ ਟੀਮਾਂ ਵੱਲੋਂ ਲੋਕਾਂ ਨੂੰ ਅੱਜ ਰਾਤ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ। ਟੀਮ ਮੁਤਾਬਕ ਜਾਨਵਰ ਰਾਤ ਨੂੰ ਹਿਲਜੁਲ ਕਰ ਸਕਦਾ ਹੈ।

ਲੁਧਿਆਣਾ ਦੇ ਸੈਂਟਰਾ ਗ੍ਰੀਨ ਇਲਾਕੇ ਵਿੱਚ ਤੇਂਦੂਆ ਵੇਖੇ ਜਾਣ ਤੋਂ ਬਾਅਦ ਹਲੇ ਤੱਕ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੈ। ਅੱਜ ਸਵੇਰੇ ਇੱਕ ਫਾਰਮ ਹਾਊਸ ਨੇੜੇ ਦੇਵ ਕਲੋਨੀ ਤੋਂ ਉਸ ਦੇ ਪੰਜੇ ਦੇ ਨਿਸ਼ਾਨ ਵੇਖੇ ਗਏ ਹਨ। ਇਲਾਕੇ ਦੇ ਲੋਕਾਂ ਨੇ ਵੀ ਤੇਂਦੂਏ ਨੂੰ ਵੇਖਿਆ ਹੈ। ਹਾਲਾਂਕਿ ਜਦੋਂ ਉਹ ਵੀਡੀਓ ਬਣਾਉਣ ਲੱਗੇ ਤਾਂ ਉਹ ਫ਼ਰਾਰ ਹੋ ਗਿਆ। ਲੁਧਿਆਣਾ ਫੋਰੈਸਟ ਰੇਂਜ ਅਫਸਰ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਅੱਜ ਦੀ ਰਾਤ ਵੀ ਲੋਕਾਂ ਨੂੰ ਚੁਕੰਨੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਉਹ ਹਿਲਜੁੱਲ ਕਰ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਉਹ ਇਲਾਕੇ ਤੋਂ ਦੂਰ ਨਿਕਲ ਗਿਆ ਹੈ ਪਰ ਫਿਰ ਵੀ ਲੋਕ ਅਲਰਟ ਉਤੇ ਰਹਿਣ। ਉਨ੍ਹਾਂ ਨੇ ਕਿਹਾ ਕਿ ਤੇਂਦੂਆ ਵੱਡੇ ਸਾਈਜ਼ ਦਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਉਹ ਇਸ ਤਰ੍ਹਾਂ ਜਲਦੀ ਕਿਸੇ ਉਪਰ ਹਮਲਾ ਨਹੀਂ ਕਰਦਾ ਪਰ ਜੇਕਰ ਉਸਨੂੰ ਆਪਣੀ ਜਾਨ ਦਾ ਖਤਰਾ ਹੋਵੇ ਤਾਂ ਉਹ ਹਮਲਾ ਕਰਨ ਤੋਂ ਕਤਰਾਉਂਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਖਾਸ ਕਰਕੇ ਛੋਟੇ ਬੱਚਿਆਂ ਤੇ ਛੋਟੇ ਜਾਨਵਰ ਨੂੰ ਟਾਰਗੇਟ ਬਣਾ ਸਕਦਾ ਹੈ।

ਇਹ ਵੀ ਪੜ੍ਹੋ : Fazilka Accident News: ਐਕਸੀਡੈਂਟ 'ਚ ਜ਼ਖ਼ਮੀ ਸਖ਼ਸ ਦੀ ਜਾਨ ਬਚਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ; ਘੁੜੱਕੇ ਨੇ ਪਤਨੀ ਤੇ ਬੱਚੇ ਨੂੰ ਕੁਚਲਿਆ

ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਜਦੋਂ ਪਹਾੜਾਂ ਵਿੱਚ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਵੱਲ ਜਾਨਵਰ ਆ ਜਾਂਦੇ ਹਨ ਪਰ ਇਹ ਕਿੱਥੋਂ ਆਇਆ ਹੈ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋ ਟੀਮਾਂ ਬਣਾਈਆਂ ਹੋਈਆਂ ਹਨ ਜੋ ਇਸ ਉਤੇ ਲਗਾਤਾਰ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ। ਟੀਮ ਵੱਲੋਂ ਪਿੰਜਰਾ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਆਸਾਨੀ ਦੇ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਟੀਮ ਲਗਾਤਾਰ ਇਸ ਉਤੇ ਕੰਮ ਕਰ ਰਹੇ ਰਹੀ। ਉਨ੍ਹਾਂ ਨੇ ਲੋਕਾਂ ਨੂੰ ਅੱਜ ਦੀ ਰਾਤ ਅਲਰਟ ਉਤੇ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Delhi News: ਦਿੱਲੀ 'ਚ ਲਾਰੈਂਸ ਗੈਂਗ ਦੇ ਸ਼ੂਟਰਾਂ ਨਾਲ ਸਪੈਸ਼ਲ ਸੈੱਲ ਦੀ ਮੁੱਠਭੇੜ, ਦੋ ਸ਼ੂਟਰ ਗ੍ਰਿਫ਼ਤਾਰ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news