Anandpur Sahib News: ਗਮਗੀਨ ਮਾਹੌਲ 'ਚ ਕੀਤਾ ਹੀਰਪੁਰ ਦੇ ਜਵਾਨ ਦਾ ਅੰਤਿਮ ਸਸਕਾਰ
Advertisement
Article Detail0/zeephh/zeephh2184129

Anandpur Sahib News: ਗਮਗੀਨ ਮਾਹੌਲ 'ਚ ਕੀਤਾ ਹੀਰਪੁਰ ਦੇ ਜਵਾਨ ਦਾ ਅੰਤਿਮ ਸਸਕਾਰ

Anandpur Sahib News: ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਹੀਰਪੁਰ ਦੇ 26 ਬਟਾਲੀਅਨ ਵਿੱਚ ਫੌਜੀ ਜਵਾਨ ਸੁਖਵਿੰਦਰ ਸਿੰਘ (23 ਸਾਲ) ਦੀ ਅਚਾਨਕ ਮੌਤ ਹੋ ਗਈ ਹੈ।

Anandpur Sahib News: ਗਮਗੀਨ ਮਾਹੌਲ 'ਚ ਕੀਤਾ ਹੀਰਪੁਰ ਦੇ ਜਵਾਨ ਦਾ ਅੰਤਿਮ ਸਸਕਾਰ

Anandpur Sahib News (ਬਿਮਲ ਸ਼ਰਮਾ): ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਹੀਰਪੁਰ ਦੇ 26 ਬਟਾਲੀਅਨ ਵਿੱਚ ਫੌਜੀ ਜਵਾਨ ਸੁਖਵਿੰਦਰ ਸਿੰਘ (23 ਸਾਲ) ਦੀ ਅਚਾਨਕ ਮੌਤ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਫੌਜ ਦੇ ਅਫ਼ਸਰਾਂ ਉਤੇ ਸਵਾਲ ਚੁੱਕੇ ਸਨ ਜਦਕਿ ਫ਼ੌਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਫ਼ੌਜੀ ਸੁਖਵਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਹੈ ਮਗਰ ਪਰਿਵਾਰ ਵਾਲੇ ਮੰਨਣ ਨੂੰ ਤਿਆਰ ਨਹੀਂ ਹਨ ਤੇ ਅੱਜ ਉਸ ਦਾ ਅੰਤਿਮ ਸਸਕਾਰ ਨਮ ਅੱਖਾਂ ਦੇ ਨਾਲ ਕਰ ਦਿੱਤਾ ਗਿਆ।

ਨਮ ਅੱਖਾਂ ਨਾਲ ਮਾਂ ਨੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਇਲਾਕਾ ਨਿਵਾਸੀਆਂ ਨੇ ਘਰ ਤੋਂ ਅੰਤਿਮ ਸਸਕਾਰ ਤੱਕ ਸ਼ਹੀਦ ਸੁਖਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਪਰਿਵਾਰ ਦਾ ਹੌਸਲਾ ਵਧਾਇਆ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਭਾਵੇਂ ਆਪਣੇ ਨੌਜਵਾਨ ਪੁੱਤ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਅਜੇ ਵੀ ਆਰਮੀ ਦੇ ਅਫਸਰਾਂ ਵੱਲੋਂ ਇਨਸਾਫ਼ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : Punjab Liquor Price: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਪੰਜਾਬ 'ਚ ਅੱਜ ਤੋਂ ਮਹਿੰਗੀ ਮਿਲੇਗੀ ਸ਼ਰਾਬ

ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਪਰ ਉਹ ਫਿਰ ਵੀ ਇਨਸਾਫ਼ ਦੀ ਲੜਾਈ-ਲੜਦੇ ਰਹਿਣਗੇ। ਉਨ੍ਹਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਦਾ ਵੀ ਨਮ ਅੱਖਾਂ ਦੇ ਨਾਲ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਇਸ ਲੜਾਈ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ।

ਇਹ ਵੀ ਪੜ੍ਹੋ : New Financial Rules: 1 ਅਪ੍ਰੈਲ, 2024 ਤੋਂ ਕੀ ਕੁਝ ਬਦਲ ਗਿਆ, ਕੀ ਤੁਸੀਂ ਦੇਖਿਆ! ਸਿੱਧਾ ਤੁਹਾਡੀ ਜੇਬ ਉੱਤੇ ਅਸਰ

Trending news