Kotkapura News: ਇਲਾਕੇ ਦੀਆਂ ਮਹਿਲਾਵਾਂ ਨੇ ਦੱਸਿਆ ਕੀ ਪਿਛਲੇ ਕਰੀਬ 20 ਸਾਲਾਂ ਤੋਂ ਅਸੀਂ ਕਾਫੀ ਪ੍ਰੇਸ਼ਾਨ ਹੋ ਰਹੇ ਹਾਂ। 2009 ਵਿੱਚ ਅਕਾਲੀ ਸਰਕਾਰ ਵੇਲੇ ਮਨਤਾਰ ਸਿੰਘ ਬਰਾੜ ਨੇ ਇਸ ਕਲੋਨੀ ਦੀਆਂ ਗਲੀਆਂ ਦਾ ਨੀਂਹ ਪੱਥਰ ਰੱਖਿਆ ਸੀ, ਪਰ ਕੰਮ ਚਾਲੂ ਨਹੀਂ ਹੋਇਆ।
Trending Photos
Kotkapura News: ਕੋਟਕਪੂਰਾ ਦੀ ਸਭ ਤੋਂ ਪੁਰਾਣੀ ਤੇ ਪੋਸ਼ ਢਿਲੋਂ ਕਾਲੋਨੀ ਵਿੱਚ ਕੋਈ ਵੀ ਵਿਕਾਸ ਦੇ ਕੰਮ ਨਾ ਹੋਣ ਕਰਕੇ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੈ। ਕਾਲੋਨੀ ਦੀਆਂ ਕੱਚੀਆਂ ਗਲੀਆਂ ਅਤੇ ਖਰਾਬ ਸੜਕਾਂ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਮੀਂਹ ਵਿੱਚ ਲੱਗਭਗ ਢਿਲੋਂ ਕਾਲੋਨੀ ਦੀਆਂ ਸਾਰੀਆਂ ਗਲੀਆਂ ਚਿੱਕੜ ਨਾਲ ਭਰ ਜਾਂਦੀਆਂ ਹਨ ਜਿਸ ਨਾਲ ਬੱਚਿਆਂ ਦਾ ਸਕੂਲ ਵਿੱਚ ਆਣਾ ਜਾਣਾ ਔਖਾ ਹੋ ਜਾਂਦਾ ਹੈ ।
ਜਾਣਕਾਰੀ ਅਨੁਸਾਰ 2009 ਵਿੱਚ ਸ਼੍ਰੋਮਣੀ ਅਕਾਲੀ ਸਰਕਾਰ ਵੇਲੇ ਦੇ ਹਲਕੇ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਇਸ ਕਾਲੋਨੀ ਦੀਆਂ ਸੜਕਾਂ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸਾਰ ਨਹੀਂ ਲਈ।
ਜ਼ਿਕਰਯੋਗ ਹੈ ਬੀਤੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਵੀ ਇਸ ਕਲੋਨੀ ਵਿੱਚ ਰਿਹਾਇਸ਼ ਕੀਤੀ ਗਈ ਸੀ ।
ਇਲਾਕੇ ਦੀਆਂ ਮਹਿਲਾਵਾਂ ਨੇ ਦੱਸਿਆ ਕੀ ਪਿਛਲੇ ਕਰੀਬ 20 ਸਾਲਾਂ ਤੋਂ ਅਸੀਂ ਕਾਫੀ ਪ੍ਰੇਸ਼ਾਨ ਹੋ ਰਹੇ ਹਾਂ। 2009 ਵਿੱਚ ਅਕਾਲੀ ਸਰਕਾਰ ਵੇਲੇ ਮਨਤਾਰ ਸਿੰਘ ਬਰਾੜ ਨੇ ਇਸ ਕਲੋਨੀ ਦੀਆਂ ਗਲੀਆਂ ਦਾ ਨੀਂਹ ਪੱਥਰ ਰੱਖਿਆ ਸੀ,ਪਰ ਕੰਮ ਚਾਲੂ ਨਹੀਂ ਹੋਇਆ। ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਇਸ ਕਾਲੋਨੀ ਦੀ ਸਾਰ ਨਹੀਂ ਲਈ। ਇਹ ਕਾਲੋਨੀ ਕੋਟਕਪੂਰਾ ਦੀ ਸਭ ਤੋਂ ਪੁਰਾਣੀ ਅਤੇ ਪੋਸ਼ ਕਾਲੋਨੀ ਹੋਣ ਦੇ ਬਾਵਜੂਦ ਬੁਨਿਆਦੀ ਸਹੁਲਤਾਂ ਤੋਂ ਸੱਖਣੀ ਹੈ।
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦਸਿਆ ਕਿ ਢਿਲੋਂ ਕਾਲੋਨੀ 8 ਨੰਬਰ ਵਾਰਡ ਵਿੱਚ ਆਉਂਦੀ ਹੈ ਜੋ ਕਾਫੀ ਵੱਡਾ ਵਾਰਡ ਹੈ। ਜਿਸਦੇ ਦੇਵੀ ਵਾਲਾ ਰੋਡ ਵਲ ਕੰਮ ਚੱਲ ਰਿਹਾ ਹੈ, ਇਸ ਕਾਲੋਨੀ ਦੀਆਂ ਗਲੀਆਂ ਦਾ ਮਤਾ ਪਾ ਕੇ ਡਿਪਟੀ ਕਮੀਸ਼ਨਰ ਸਾਹਿਬ ਨੂੰ ਭੇਜ ਦਿੱਤਾ ਗਿਆ ਹੈ। ਜਦੋ ਵੀ ਉਥੋਂ ਪਾਸ ਹੋ ਕੇ ਆਵੇਗਾ ਟੈਂਡਰ ਲਗਾ ਦਿੱਤਾ ਜਾਵੇਗਾ।