Kotkapura News: ਉੱਥੇ ਹੀ ਪਿਛਲੇ 15 ਦਿਨਾਂ ਤੋਂ ਬੈਠੇ ਧਰਨਾਕਾਰੀਆਂ ਨੇ ਵੀ ਇਸ ਕਾਰਵਾਈ ਉੱਤੇ ਤਸੱਲੀ ਪ੍ਰਗਟਾਈ ਹੈ। ਅਤੇ ਉਹਨਾਂ ਨੇ ਕਿਹਾ ਕਿ ਇਸ ਲੰਬੇ ਸੰਘਰਸ਼ ਤੋਂ ਬਾਅਦ ਆਖਰ ਪ੍ਰਸ਼ਾਸਨ ਨੂੰ ਇਹ ਕਾਰਵਾਈ ਕੀਤੀ ਗਈ ਹੈ।
Trending Photos
Kotkapura News: ਕੋਟਕਪੂਰਾ ਦੇ ਆਨੰਦ ਨਗਰ ਦੇ ਵਾਸੀ ਆਪਣੇ ਮੋਹਲੇ ਵਿਚ ਹੋਏ ਨਾਜਾਇਜ਼ ਕਬਜ਼ਿਆਂ ਖਿਲਾਫ ਨਗਰ ਕੌਂਸਲ ਖਿਲਾਫ ਲਗਾਤਾਰ ਪੰਦਰਾਂ ਦਿਨਾਂ ਤੋਂ ਧਰਨੇ ਤੇ ਬੈਠੇ ਸਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਪਰ ਅੱਜ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਉਹਨਾਂ ਨਾਜਾਇਜ਼ ਕਬਜ਼ਿਆਂ ਤੇ ਆਪਣਾ ਪੀਲਾ ਪੰਜਾਂ ਚਲਾ ਕੇ ਮੁਹੱਲਾ ਵਾਸੀਆਂ ਨੂੰ ਰਾਹਤ ਦਿੱਤੀ।
ਆਨੰਦ ਨਗਰ ਦੀ ਮੈਨ ਸੜਕ ਉੱਤੇ ਇਨ੍ਹਾਂ ਕਬਜ਼ਿਆਂ ਕਰਕੇ ਜਾਮ ਦੀ ਸਥਿਤੀ ਬਣੀ ਰਹਿਦੀ ਸੀ। ਜਿਸ ਤੋਂ ਲਗਦਾ ਹੈ ਹੁਣ ਕੁਝ ਰਾਹਤ ਮਿਲਣ ਦੇ ਆਸਾਰ ਲੱਗਦੇ ਹਨ। ਉਥੇ ਹੀ ਨਗਰ ਕੌਂਸਲ ਦੇ ਅਧਿਕਾਰੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਸ਼ਹਿਰ ਵਿੱਚ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹਨ। ਉਹ ਕਬਜ਼ਿਆਂ ਨੂੰ ਆਪਣੇ ਆਪ ਹਟਾ ਲੈਣ ਨਹੀਂ ਤਾਂ ਉਨ੍ਹਾਂ ਉੱਤੇ ਵੀ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ ।
ਉੱਥੇ ਹੀ ਪਿਛਲੇ 15 ਦਿਨਾਂ ਤੋਂ ਬੈਠੇ ਧਰਨਾਕਾਰੀਆਂ ਨੇ ਵੀ ਇਸ ਕਾਰਵਾਈ ਉੱਤੇ ਤਸੱਲੀ ਪ੍ਰਗਟਾਈ ਹੈ। ਅਤੇ ਉਹਨਾਂ ਨੇ ਕਿਹਾ ਕਿ ਇਸ ਲੰਬੇ ਸੰਘਰਸ਼ ਤੋਂ ਬਾਅਦ ਆਖਰ ਪ੍ਰਸ਼ਾਸਨ ਨੂੰ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਕੌਂਸਲ ਦੇ ਈਓ ਅਮਰਿੰਦਰ ਸਿੰਘ ਨੇ ਦੱਸਿਆ ਅਸੀਂ ਪਿਛਲੇ ਕਾਫੀ ਸਮੇਂ ਤੋਂ ਮਾਲ ਮਹਿਕਮੇ ਨੂੰ ਮਿਣਤੀ ਲਈ ਲਿਖ ਰਹੇ ਸੀ ਜਿਵੇਂ ਹੀ ਉਹਨਾਂ ਨੇ ਨਿਸ਼ਾਨ ਲਗਾਏ ਅਤੇ ਅਸੀਂ ਡੀਸੀ ਫਰੀਦਕੋਟ ਬੇ ਧਿਆਨ ਵਿੱਚ ਲਿਆਂਦਾ ਉਹਨਾਂ ਨੇ ਸਾਨੂੰ ਸੁਰੱਖਿਆ ਮੁਹਈਆ ਕਰਵਾਈ ਅਤੇ ਅਸੀਂ ਅੱਜ ਇਸ ਨਜਾਇਜ਼ ਕਬਜ਼ਿਆਂ ਉੱਤੇ ਕਾਰਵਾਈ ਕੀਤੀ ਹੈ।