Athiya Shetty And KL Rahul Wedding: ਬੇਟੀ ਆਥੀਆ ਦੇ ਵਿਆਹ 'ਚ ਭਾਵੁਕ ਹੋਏ ਸੁਨੀਲ ਸ਼ੈੱਟੀ, ਫੇਰਿਆ ਦੌਰਾਨ ਨਹੀਂ ਰੁਕ ਰਹੇ ਸਨ ਹੰਝੂ !
Advertisement

Athiya Shetty And KL Rahul Wedding: ਬੇਟੀ ਆਥੀਆ ਦੇ ਵਿਆਹ 'ਚ ਭਾਵੁਕ ਹੋਏ ਸੁਨੀਲ ਸ਼ੈੱਟੀ, ਫੇਰਿਆ ਦੌਰਾਨ ਨਹੀਂ ਰੁਕ ਰਹੇ ਸਨ ਹੰਝੂ !

KL Rahul Athiya Shetty Wedding Pics: ਸੁਨੀਲ ਸ਼ੈੱਟੀ ਦੀ ਬੇਟੀ ਅਤੇ ਅਭਿਨੇਤਰੀ ਆਥੀਆ ਸ਼ੈੱਟੀ ਨੇ ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੋਵਾਂ ਦੀਆਂ ਤਸਵੀਰਾਂ ਤੇਜੀ ਨਾਲ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

Athiya Shetty And KL Rahul Wedding: ਬੇਟੀ ਆਥੀਆ ਦੇ ਵਿਆਹ 'ਚ ਭਾਵੁਕ ਹੋਏ ਸੁਨੀਲ ਸ਼ੈੱਟੀ, ਫੇਰਿਆ ਦੌਰਾਨ ਨਹੀਂ ਰੁਕ ਰਹੇ ਸਨ ਹੰਝੂ !

KL Rahul Athiya Shetty Wedding: ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ (Athiya Shetty)ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਹ ਜੋੜਾ ਇਕੱਠੇ ਬਹੁਤ ਪਿਆਰਾ ਲੱਗ ਰਿਹਾ ਹੈ। ਦੱਸ ਦੇਈਏ ਕਿ ਇਸ (KL Rahul Athiya Shetty Wedding pics) ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਇਆ। 

ਦੋਵਾਂ ਨੇ ਇਕ ਨਿੱਜੀ ਸਮਾਰੋਹ 'ਚ (KL Rahul Athiya Shetty Wedding) ਸੱਤ ਫੇਰੇ ਲਏ। ਇਸ ਤੋਂ ਬਾਅਦ ਰਾਤ ਕਰੀਬ 8 ਵਜੇ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਵਿਆਹ ਦੀ ਖੂਬਸੂਰਤ ਝਲਕ ਦਿਖਾਈ। ਇਨ੍ਹਾਂ ਤਸਵੀਰਾਂ 'ਚ ਕਦੇ ਦੋਵੇਂ ਹੱਥ ਫੜੇ ਨਜ਼ਰ ਆ ਰਹੇ ਹਨ ਤੇ ਕਦੇ ਇਕ-ਦੂਜੇ 'ਚ ਗੁਆਚਦੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਦੋਹਾਂ ਨੇ ਮੀਡੀਆ ਦੇ ਸਾਹਮਣੇ ਕਾਫੀ ਕਿਊਟ ਅੰਦਾਜ਼ 'ਚ (KL Rahul Athiya Shetty Wedding) ਪੋਜ਼ ਦਿੱਤੇ। ਵਿਆਹ ਵਿੱਚ ਫਿਲਮ ਅਤੇ ਕ੍ਰਿਕੇਟ ਇੰਡਸਟਰੀ ਦੇ ਕੁਝ ਚੋਣਵੇਂ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਵੇਂ ਆਈਪੀਐਲ ਤੋਂ ਬਾਅਦ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ।

ਇਹ ਵੀ ਪੜ੍ਹੋ: KL ਰਾਹੁਲ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਬਾਲੀਵੁੱਡ ਸਿਤਾਰਿਆਂ ਨਾਲ ਕਰਵਾਇਆ ਵਿਆਹ; ਵੇਖੋ ਹੈਰਾਨ ਕਰਨ ਵਾਲੀ ਲਿਸਟ

ਉਂਝ, ਮੀਡੀਆ ਰਿਪੋਰਟਾਂ ਮੁਤਾਬਕ ਆਥੀਆ ਦੇ ਪਿਤਾ ਸੁਨੀਲ ਸ਼ੈੱਟੀ (Suniel Shetty) ਵਿਆਹ 'ਚ ਸਭ ਤੋਂ ਜ਼ਿਆਦਾ ਐਕਟਿਵ ਸਨ। ਉਨ੍ਹਾਂ ਨੇ ਮੀਡੀਆ ਦਾ ਇੰਤਜ਼ਾਮ ਕਰਨ ਅਤੇ ਮਹਿਮਾਨਾਂ ਦਾ ਖਿਆਲ ਰੱਖਣ 'ਚ ਕੋਈ ਕਸਰ ਨਹੀਂ ਛੱਡੀ ਪਰ ਵਿਆਹ 'ਚ ਇਕ ਅਜਿਹਾ ਮੌਕਾ ਵੀ ਆਇਆ ਜਦੋਂ ਉਹ ਕਾਫੀ ਭਾਵੁਕ ਹੋ ਗਏ। ਇਹ ਮੌਕਾ ਉਦੋਂ ਆਇਆ ਜਦੋਂ ਆਥੀਆ ਕੇਐੱਲ ਰਾਹੁਲ ਨਾਲ ਸੱਤ ਫੇਰੇ ਲੈ ਰਹੀ ਸੀ। ਸੁਨੀਲ ਸ਼ੈੱਟੀ ਆਪਣੀ (Suniel Shetty)  ਇਕਲੌਤੀ ਬੇਟੀ (Athiya Shetty)ਨੂੰ ਸੱਤ ਫੇਰੇ ਲੈਂਦੇ ਦੇਖ ਭਾਵੁਕ ਹੋ ਗਏ। ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਨਹੀਂ ਰੁਕ ਰਹੇ ਸਨ।

ਹਾਲਾਂਕਿ ਸੁਨੀਲ ਕਾਫੀ (Suniel Shetty) ਕੂਲ ਇਮੇਜ ਰੱਖਦੇ ਹਨ ਪਰ ਉਹ ਬਹੁਤ ਭਾਵੁਕ ਵਿਅਕਤੀ ਵੀ ਹਨ ਅਤੇ ਖਾਸ ਕਰਕੇ ਆਥੀਆ (Athiya Shetty) ਨੂੰ ਬਹੁਤ ਪਿਆਰ ਕਰਦੇ ਹਨ ਜਦੋਂ ਉਨ੍ਹਾਂ ਨੇ ਆਥੀਆ ਨੂੰ ਦੁਲਹਨ ਦੇ ਰੂਪ 'ਚ ਦੇਖਿਆ ਤਾਂ ਉਹ ਖੁਦ 'ਤੇ ਕਾਬੂ ਨਹੀਂ ਰੱਖ ਸਕੇ ਤੇ ਬਹੁਤ ਭਾਵੁਕ ਹੋ ਗਏ। 

Trending news