Kiratpur Sahib Accident: ਭਿਆਨਕ ਹਾਦਸੇ ਚ ਇੱਕ ਵਿਅਕਤੀ ਦੀ ਮੌਕੇ ਤੇ ਗਈ ਜਾਨ, ਹਾਦਸਾ ਇੰਨਾ ਭਿਆਨਕ ਕਿ ਮਰਨ ਵਾਲੇ ਦੇ ਸਰੀਰ ਦੇ ਹੋਏ ਦੋ ਟੁਕੜੇ
Trending Photos
Kiratpur Sahib Accident/ਬਿਮਲ ਸ਼ਰਮਾ: ਅਜੇ ਦੋ ਦਿਨ ਪਹਿਲਾਂ ਹੀ ਸਾਡੇ ਅਦਾਰੇ ਵੱਲੋਂ ਪ੍ਰਮੁੱਖਤਾ ਦੇ ਨਾਲ ਇਹ ਖ਼ਬਰ ਦਿਖਾਈ ਗਈ ਸੀ ਕਿ ਕੀਰਤਪੁਰ ਸਾਹਿਬ - ਮਨਾਲੀ ਨੈਸ਼ਨਲ ਹਾਈਵੇ ਉੱਤੇ ਪਿੰਡ ਗਰਾਂ ਮੋੜਾ ਵਿਖੇ ਲੱਗੇ ਟੋਲ ਪਲਾਜ਼ਾ ਉੱਤੇ ਭਾਰੀ ਜਾਮ ਲੱਗ ਰਹੇ ਹਨ ਜਿਸ ਨਾਲ ਜਿੱਥੇ ਹਿਮਾਚਲ ਜਾਣ ਵਾਲੇ ਸੈਲਾਨੀ ਬੇਹੱਦ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਇਹ ਜਾਮ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ।
ਅੱਜ ਬਿਲਕੁਲ ਇਸੇ ਤਰ੍ਹਾਂ ਜਦੋਂ ਇਸ ਟੋਲ ਪਲਾਜ਼ਾ ਉੱਤੇ ਪਰਚੀਆਂ ਕਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਤਾਂ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ ਪੰਜ ਗੱਡੀਆਂ ਨੂੰ ਬੁਰੇ ਤਰੀਕੇ ਨਾਲ ਦਰੜਿਆ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕੱਟਿਆ ਗਿਆ ਤੇ ਜੇਕਰ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਰਾਂ ਬੇਹਦ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਘਟਨਾ ਵਾਪਰਦੇ ਸਾਰ ਹੀ ਇਹ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤੇ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਪੁੱਜ ਗਏ ਜਿਨਾਂ ਵੱਲੋਂ ਰਾਹਤ ਕਾਰਜ ਕੀਤੇ ਗਏ, ਉੱਥੇ ਕੀਰਤਪੁਰ ਸਾਹਿਬ ਪ੍ਰਸ਼ਾਸਨ ਅਤੇ ਜ਼ਿਲਾ ਬਿਲਾਸਪੁਰ ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਇਸ ਮੌਕੇ ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ਚੋਂ ਕਿਸੇ ਤਰੀਕੇ ਕੱਢ ਕੇ ਹਿਮਾਚਲ ਪ੍ਰਦੇਸ਼ ਦੇ ਜਿਲਾ ਬਿਲਾਸਪੁਰ ਦੇ ਏਮਸ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਅੱਜ ਦਾ ਇਹ ਹਾਦਸਾ ਐਨ ਐਚ ਏ ਆਈ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ । ਜਦੋਂ ਦਾ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਪਰਚੀਆਂ ਕਟਵਾਉਣ ਦੇ ਲਈ ਖੱਜਲ ਖਵਾਰ ਹੋ ਰਹੇ ਹਨ, ਇੱਕ ਪਾਸੇ ਲੋਕਾਂ ਨੂੰ ਇਸ ਸੜਕ ਤੇ ਜਾਣ ਦੇ ਲਈ ਪੈਸੇ ਦੇਣੇ ਪੈ ਰਹੇ ਹਨ ਦੂਜੇ ਪਾਸੇ ਲੰਬੇ ਜਾਮ ਦੇ ਵਿੱਚ ਫਸਣਾ ਪੈ ਰਿਹਾ।
ਬੇਸ਼ੱਕ ਅੱਜ ਦੇ ਹਾਦਸੇ ਦਾ ਕਾਰਨ ਟਰੱਕ ਚਾਲਕ ਦੀ ਗਲਤੀ ਜਾਂ ਕਿਸੇ ਤਰ੍ਹਾਂ ਦੀ ਟਰੱਕ ਦੇ ਵਿੱਚ ਤਕਨੀਕੀ ਖਰਾਬੀ ਹੋ ਸਕਦੀ ਹੈ ਪਰੰਤੂ ਜਿਸ ਤਰੀਕੇ ਲੰਬੇ ਜਾਮ ਇਸ ਟੋਲ ਪਲਾਜੇ ਤੇ ਲੱਗ ਰਹੇ ਹਨ ਉਹ ਵੀ ਹਾਦਸੇ ਦਾ ਇੱਕ ਕਾਰਨ ਹੈ ਅਤੇ ਉਸਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਲੋੜ ਹੈ ਕਿ ਜਲਦ ਐਨ ਐਚ ਏ ਆਈ ਇਸ ਵੱਲ ਧਿਆਨ ਦੇਵੇ ਅਤੇ ਕੁਝ ਕਦਮ ਚੁੱਕੇ ਤਾਂ ਜੋ ਟੋਲ ਪਲਾਜ਼ਾ ਤੇ ਵਾਨਾਂ ਦੀਆਂ ਲੰਬੀਆਂ ਲਾਈਨਾਂ ਨਾ ਲੱਗਣ ਅਤੇ ਇਸ ਤਰ੍ਹਾਂ ਦੇ ਹਾਦਸੇ ਭਵਿੱਖ ਵਿੱਚ ਨਾ ਹੋਣ।
ਇਹ ਵੀ ਪੜ੍ਹੋ: Success story: ਬਰਨਾਲਾ ਦੀ ਬੇਟੀ ਨੇ ਰਾਸ਼ਟਰੀ ਪੱਧਰ ਦੇ ਕਿੱਕ ਬਾਕਸਿੰਗ ਮੁਕਾਬਲਿਆਂ 'ਚ ਕੀਤਾ ਆਪਣਾ ਨਾਮ ਰੌਸ਼ਨ