ਤਰਨਤਾਰਨ ਦੇ ਪਿੰਡ ਰਸੂਲਪੁਰ ਨਹਿਰਾਂ ਤੋਂ ਹੈਰਾਨ ਕਰਨ ਵਾਲਿਆਂ ਮਾਮਲਾ ਸਾਹਮਣੇ ਆਇਆ ਜਿਥੇ ਇੱਕ ਚਲਦੇ ਵਿਆਹ ਦੌਰਾਨ ਕੁਝ ਅਣਪਛਾਤੇ ਨੌਜਵਾਨ ਗੋਲੀਆਂ ਚਲਾਉਂਦੇ ਆਉਂਦੇ ਹਨ ਤੇ ਲਾੜੀ ਨੂੰ ਅਗਵਾ ਕਰਕੇ ਲੈ ਜਾਂਦੇ ਹਨ।
Trending Photos
ਚੰਡੀਗੜ੍ਹ- ਫਿਲਮਾਂ ਵਿੱਚ ਤਾਂ ਅਕਸਰ ਦੇਖਿਆ ਹੋਣਾ ਕਿ ਕਿਸ ਤਰ੍ਹਾ ਚਲਦੇ ਵਿਆਹ ਵਿੱਚ ਲਾੜੀ ਦਾ ਪ੍ਰੇਮੀ ਆਉਂਦਾ ਤੇ ਉਸ ਨੂੰ ਭੱਜਾ ਕੇ ਲੈ ਜਾਂਦਾ ਹੈ। ਪਰ ਹਕੀਕਤ ਵਿੱਚ ਵੀ ਤਰਨਤਾਰਨ ਤੋਂ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਵਿਆਹ ਦੌਰਾਨ ਲਾੜੀ ਦੇ ਪ੍ਰੇਮੀ ਦੀ ਐਂਟਰੀ ਹੁੰਦੀ ਹੈ ਤੇ ਗੋਲੀਆਂ ਚਲਾਉਂਦੇ ਹੋਏ ਲਾੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ।
ਮਾਮਲਾ ਹੈ ਤਰਨਤਾਰਨ ਦੇ ਪਿੰਡ ਰਸੂਲਪੁਰ ਨਹਿਰਾਂ ਦਾ ਦੱਸਿਆ ਜਾ ਰਿਹਾ ਹੈ। ਜਿਥੇ ਕਿ ਗੁਰਦੁਆਾਰਾ ਬਾਬਾ ਕਾਹਨ ਸਿੰਘ ਵਿੱਚ ਵਿਆਹ ਦੇ ਲਈ ਲਾਵਾਂ ਹੁੰਦੀਆਂ ਹਨ ਤੇ ਲਾਵਾ ਤੋਂ ਬਾਅਦ ਲਾੜਾ ਲਾੜੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਫੋਟੋ ਸ਼ੂਟ ਲਈ ਜਾਂਦੇ ਹਨ। ਜਿੱਥੇ ਕਿ ਅਚਾਨਕ 2 ਕਾਰਾਂ ਤੇ ਸਵਾਰ 10-12 ਨੌਜਵਾਨ ਜੋ ਕਿ ਹਥਿਆਰਾਂ ਨਾਲ ਲੈਂਸ ਸੀ ਆਉਂਦੇ ਹਨ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ।ਇਸ ਦੌਰਾਨ ਹਫੜਾ ਦਫੜੀ ਮੱਚ ਜਾਂਦੀ ਹੈ। ਇਨ੍ਹਾਂ ਹਮਲਾਵਾਰਾਂ ਵਿੱਚੋਂ ਇੱਕ ਨੌਜਵਾਨ ਲਾੜੇ ਨੂੰ ਧਮਕਾਉਂਦਾ ਹੈ ਤੇ ਲਾੜੀ ਨੂੰ ਜ਼ਬਰਨ ਚੁੱਕ ਕੇ ਲੈਂ ਜਾਂਦਾ ਹੈ।
ਜਾਣਕਾਰੀ ਮੁਤਾਬਕ ਗੋਲੀਆਂ ਚਲਾਉਣ ਵਾਲਾ ਨੌਜਵਾਨ ਦੀ ਪਹਿਚਾਣ ਰਾਹੁਲ ਵਜੋ ਹੋਈ ਹੈ ਜੋ ਕਿ ਲਾੜੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। ਸਾਰੀ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਪਰਿਵਾਰ ਵੱਲੋਂ ਆਰੌਪੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਆਰੋਪੀ ਰਾਹੁਲ ਤੇ 10-12 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੌਪੀ ਹਥਿਆਰਾਂ ਨਾਲ ਲੈਂਸ ਹੋ ਕੇ ਆਏ ਸਨ ਤੇ ਉਨ੍ਹਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆ ਸਨ। ਪਰਿਵਾਰ ਦੇ ਬਿਆਨਾਂ 'ਤੇ ਪੁੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
WATCH LIVE TV