35 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਬੱਚਾ ਅੰਤਰਰਾਜੀ ਗਿਰੋਹ ਦਾ ਹਿੱਸਾ, ਬੱਸ ਅੱਡੇ 'ਤੇ ਮਿਲੀ ਆਖਰੀ ਲੋਕੇਸ਼ਨ
Advertisement
Article Detail0/zeephh/zeephh1289513

35 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਬੱਚਾ ਅੰਤਰਰਾਜੀ ਗਿਰੋਹ ਦਾ ਹਿੱਸਾ, ਬੱਸ ਅੱਡੇ 'ਤੇ ਮਿਲੀ ਆਖਰੀ ਲੋਕੇਸ਼ਨ

SBI ਦੀ ਮੇਨ ਬ੍ਰਾਂਚ 'ਚੋਂ 35 ਲੱਖ ਰੁਪਏ ਵਾਲਾ ਬੈਗ ਚੋਰੀ ਕਰਨ ਵਾਲੇ ਇਕ ਬੱਚੇ ਅਤੇ ਪਰਨਾ ਪਹਿਨੇ ਨੌਜਵਾਨ ਦੀ ਆਖਰੀ ਲੋਕੇਸ਼ਨ ਬੱਸ ਸਟੈਂਡ ਦੇ ਕੋਲ ਮਿਲੀ ਹੈ। ਬੈਂਕ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਸਾਹਮਣੇ ਆਇਆ ਹੈ ਕਿ ਬੈਂਕ ਦੇ ਬਾਹਰੋਂ ਈ-ਰਿਕਸ਼ਾ 'ਚ ਬੈਠ ਕੇ ਬੱਚਾ ਅਤੇ ਨੌਜਵਾਨ ਬੱਸ ਸਟੈਂਡ 'ਤੇ ਆਏ ਸਨ। 

35 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਬੱਚਾ ਅੰਤਰਰਾਜੀ ਗਿਰੋਹ ਦਾ ਹਿੱਸਾ, ਬੱਸ ਅੱਡੇ 'ਤੇ ਮਿਲੀ ਆਖਰੀ ਲੋਕੇਸ਼ਨ

ਚੰਡੀਗੜ: ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਸ਼ਾਖਾ ਵਿਚ ਇਕ ਅੰਤਰਰਾਜੀ ਗਰੋਹ ਨੇ 35 ਲੱਖ ਦੀ ਨਕਦੀ ਨਾਲ ਭਰਿਆ ਬੈਗ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਗਿਰੋਹ ਨੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿਚ ਵੀ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ। ਜਿਸ ਵਿਚ ਇਕ ਬੱਚਾ ਅਤੇ ਇਕ ਨੌਜਵਾਨ ਸ਼ਾਮਿਲ ਹੈ।

 

ਪਟਿਆਲਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਇਸ ਦੇ ਆਧਾਰ 'ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਨ੍ਹਾਂ ਦੋਵਾਂ ਤੋਂ ਇਲਾਵਾ ਗਰੋਹ ਦਾ ਕੋਈ ਹੋਰ ਮੈਂਬਰ ਨਹੀਂ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਬੱਚਾ ਅਤੇ ਹੋਰ ਮੁਲਜ਼ਮ ਕਿੱਥੋਂ ਆਏ ਅਤੇ ਕਿੱਥੇ ਗਏ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ 'ਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੇ ਬੱਸਾਂ ਤੋਂ ਇਲਾਵਾ ਰੇਲ ਗੱਡੀਆਂ ਦੇ ਵੱਖ-ਵੱਖ ਡੱਬਿਆਂ ਦੀ ਚੈਕਿੰਗ ਕੀਤੀ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਹਰ ਆਉਣ ਵਾਲੇ ਦੀ ਚੈਕਿੰਗ ਕੀਤੀ ਗਈ।

 

ਬੈਂਕ 'ਚੋਂ 35 ਲੱਖ ਰੁਪਏ ਚੋਰੀ ਕਰਨ ਵਾਲਿਆਂ ਦਾ ਆਖਰੀ ਲੋਕੇਸ਼ਨ ਸੀ ਬੱਸ ਸਟੈਂਡ

SBI ਦੀ ਮੇਨ ਬ੍ਰਾਂਚ 'ਚੋਂ 35 ਲੱਖ ਰੁਪਏ ਵਾਲਾ ਬੈਗ ਚੋਰੀ ਕਰਨ ਵਾਲੇ ਇਕ ਬੱਚੇ ਅਤੇ ਪਰਨਾ ਪਹਿਨੇ ਨੌਜਵਾਨ ਦੀ ਆਖਰੀ ਲੋਕੇਸ਼ਨ ਬੱਸ ਸਟੈਂਡ ਦੇ ਕੋਲ ਮਿਲੀ ਹੈ। ਬੈਂਕ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਸਾਹਮਣੇ ਆਇਆ ਹੈ ਕਿ ਬੈਂਕ ਦੇ ਬਾਹਰੋਂ ਈ-ਰਿਕਸ਼ਾ 'ਚ ਬੈਠ ਕੇ ਬੱਚਾ ਅਤੇ ਨੌਜਵਾਨ ਬੱਸ ਸਟੈਂਡ 'ਤੇ ਆਏ ਸਨ। ਇਹ ਦੋਵੇਂ ਬੱਸ ਅੱਡੇ ਦੇ ਸਾਹਮਣੇ ਕਿੱਥੇ ਗਏ, ਇਸ ਦੀ ਜਾਂਚ ਲਈ ਚਾਰ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਅਨੁਸਾਰ ਇਹ ਘਟਨਾ ਬੈਂਕ ਸਟਾਫ਼ ਦੀ ਅਣਗਹਿਲੀ ਕਾਰਨ ਵਾਪਰੀ ਹੈ। ਇਸ ਮਾਮਲੇ ਵਿੱਚ ਬੈਂਕ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

 

WATCH LIVE TV 

Trending news