Khanna Crime News: ਖੰਨਾ ਪੁਲਿਸ ਨੇ ਖ਼ਤਰਨਾਕ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ; ਕਤਲ ਤੇ ਡਿਕੈਤੀ ਮਗਰੋਂ ਮੋਟਰਸਾਈਕਲ ਕਰਨ ਲੱਗਾ ਚੋਰੀ
Advertisement
Article Detail0/zeephh/zeephh1847934

Khanna Crime News: ਖੰਨਾ ਪੁਲਿਸ ਨੇ ਖ਼ਤਰਨਾਕ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ; ਕਤਲ ਤੇ ਡਿਕੈਤੀ ਮਗਰੋਂ ਮੋਟਰਸਾਈਕਲ ਕਰਨ ਲੱਗਾ ਚੋਰੀ

Khanna Crime News: ਖੰਨਾ ਪੁਲਿਸ ਨੇ ਇੱਕ ਖੂੰਖਾਰ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਾਲ 1983 ਤੋਂ ਅਪਰਾਧ ਦੀ ਦੁਨੀਆਂ ਵਿੱਚ ਪੈਰ ਰੱਖਣ ਵਾਲੇ ਇਸ ਮੁਲਜ਼ਮ ਦੀ ਉਮਰ ਹੁਣ ਕਰੀਬ 65 ਸਾਲ ਹੈ।

Khanna Crime News: ਖੰਨਾ ਪੁਲਿਸ ਨੇ ਖ਼ਤਰਨਾਕ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ; ਕਤਲ ਤੇ ਡਿਕੈਤੀ ਮਗਰੋਂ ਮੋਟਰਸਾਈਕਲ ਕਰਨ ਲੱਗਾ ਚੋਰੀ

Khanna Crime News: ਖੰਨਾ ਪੁਲਿਸ ਨੇ ਇੱਕ ਖੂੰਖਾਰ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਤਲ, ਡਕੈਤੀ ਵਰਗੇ ਸੰਗੀਨ ਅਪਰਾਧ ਕਰਨ ਵਾਲਾ ਇਹ ਮੁਲਜ਼ਮ ਅੱਜ ਕੱਲ੍ਹ ਮੋਟਰਸਾਈਕਲ ਚੋਰੀ ਉਤੇ ਉੱਤਰ ਆਇਆ ਸੀ।

ਸਾਲ 1983 ਤੋਂ ਅਪਰਾਧ ਦੀ ਦੁਨੀਆਂ ਵਿੱਚ ਪੈਰ ਰੱਖਣ ਵਾਲੇ ਇਸ ਮੁਲਜ਼ਮ ਦੀ ਉਮਰ ਹੁਣ ਕਰੀਬ 65 ਸਾਲ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿੱਚ 70 ਕੇਸ ਦਰਜ ਹਨ। ਕਈ ਮਾਮਲਿਆਂ ਵਿੱਚ ਤਿਹਾੜ ਜੇਲ੍ਹ ਵੀ ਕੱਟ ਚੁੱਕਾ ਹੈ। ਅੱਤਵਾਦ ਦੇ ਸਮੇਂ ਇਸ ਮੁਲਜ਼ਮ ਦੇ ਤਾਰ ਕਈ ਅੱਤਵਾਦੀ ਸੰਗਠਨਾਂ ਨਾਲ ਜੁੜੇ ਰਹੇ ਸਨ।

ਇਸ ਦੀ ਪਛਾਣ ਪਾਇਲ ਦੇ ਪਿੰਡ ਘੁਡਾਣੀ ਕਲਾਂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਬਬਲਾ ਦੇ ਤੌਰ ਉਤੇ ਹੋਈ। ਡੀਐਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੇ ਨਿਰਦੇਸ਼ਾਂ ਉਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸ ਤਹਿਤ ਗੁਰਸੇਵਕ ਸਿੰਘ ਬਬਲਾ ਨੂੰ ਬਾਈਕ ਚੋਰੀ ਦੇ ਕੇਸ ਵਿੱਚ ਫੜਿਆ ਗਿਆ। ਰਾੜਾ ਸਾਹਿਬ ਤੋਂ ਮੋਟਰਸਾਈਕਲ ਚੋਰੀ ਹੋਇਆ ਸੀ।

ਇਸ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਬਬਲਾ ਨੂੰ ਲੁਧਿਆਣਾ ਦੀ ਜੇਲ੍ਹ ਵਿੱਚ ਭੇਜਿਆ ਗਿਆ। ਫਿਰ ਦੋਰਾਹਾ ਥਾਣੇ ਵਿੱਚ ਦਰਜ ਚੋਰੀ ਦੇ ਕੇਸ ਵਿੱਚ ਉਸ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਗਿਆ। ਮੁਲਜ਼ਮ ਦੇ ਘਰ ਤੋਂ ਚੋਰੀ ਦੀ ਐਕਟਿਵਾ ਬਰਾਮਦ ਹੋਈ ਸੀ। ਕਬਜ਼ੇ ਤੋਂ ਚੋਰੀ ਦਾ ਮੋਟਰਸਾਈਕਲ ਮਿਲਿਆ ਸੀ। ਵਾਹਨ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਇਸ ਦੇ ਪਾਰਟਸ ਖੋਲ੍ਹ ਕੇ ਕਬਾੜੀਏ ਨੂੰ ਵੇਚ ਦਿੱਤਾ ਸੀ। ਇਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਪੈਸੇ ਇਕੱਠੇ ਕਰਕੇ ਆਪਣਾ ਖਰਚਾ ਚਲਾਉਂਦਾ ਸੀ।

ਗੁਰਸੇਵਕ ਸਿੰਘ ਬਬਲਾ ਸ਼ਾਪਿੰਗ ਮਾਲ ਦੇ ਬਾਹਰ ਪਾਰਕਿੰਗ ਵਿੱਚ ਚੋਰੀਆਂ ਕਰਦਾ ਸੀ। ਦੋਰਾਹਾ ਦੇ ਨੇੜੇ ਡੀ ਮਾਰਟ ਦੀ ਪਾਰਕਿੰਗ ਵਿੱਚ ਮੋਟਰਸਾਈਕਲ ਚੋਰੀ ਦੀ ਸੀਸੀਟੀਵੀ ਵੀ ਸਾਹਮਣੇ ਆਈ। ਇਸ ਸੀਸੀਟੀਵੀ ਵਿੱਚ ਬਬਲਾ ਚੋਰੀ ਦੀ ਐਕਟਿਵਾ ਉਤੇ ਆਪਣੇ ਸਾਥਈ ਸਮੇਤ ਆ ਕੇ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਪੁਲਿਸ ਉਸ ਦੇ ਸਾਥੀ ਵੀ ਭਾਲ ਕਰ ਰਹੀ ਹੈ।

13 ਅਗਸਤ 1983 ਨੂੰ ਲੁਧਿਆਣਾ ਦੇ ਕੋਤਵਾਲੀ ਥਾਣਾ ਵਿੱਚ ਡਿਕੈਤੀ ਦਾ ਪਹਿਲਾਂ ਕੇਸ ਦਰਜ ਹੋਇਆ। ਇਸ ਤੋਂ ਬਾਅਦ ਲੁਧਿਆਣਾ ਡਿਵੀਜ਼ਨ ਨੰਬਰ 1 ਵਿੱਚ ਲੁੱਟ ਖੋਹ, ਜਗਰਾਓਂ ਵਿੱਚ ਲੁੱਟ ਖੋਹ, ਰਾਏਕੋਟ ਵਿੱਚ ਡਿਕੈਤੀ ਤੇ ਕਤਲ, ਜਗਰਾਓਂ, ਰਾਏਕੋਟ ਵਿੱਚ ਡਿਕੈਤੀ, ਰਾਏਕੋਟ ਵਿੱਚ ਕਤਲ, ਲੁਧਿਆਣਾ ਡਿਵੀਜ਼ਨ ਨੰਬਰ 6 ਵਿੱਚ ਕਤਲ, ਲੁਧਿਆਣਾ ਡਿਵੀਜ਼ਨ ਨੰਬਰ 4 ਵਿੱਚ ਕਤਲ ਕੇਸ ਦਰਜ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿੱਚ 5, ਦਿੱਲੀ ਵਿੱਚ 4 ਤੇ ਹਰਿਆਣਾ ਵਿੱਚ ਇੱਕ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ : Delhi News: ਫਿਰ ਦਹਿਲੀ ਰਾਜਧਾਨੀ ਦਿੱਲੀ! ਸੀਨੀਅਰ ਮੈਨੇਜਰ ਦਾ ਕਤਲ, 5 ਨੌਜਵਾਨਾਂ ਨੇ ਚਲਾਈਆਂ ਗੋਲੀਆਂ

Trending news