Sports News: ਕੈਪਟਨ ਦੀ ਧੀ ਜੈਇੰਦਰ ਨੇ ਖੰਨਾ ਦੇ ਅਪਮਾਨਿਤ ਖਿਡਾਰੀ ਨਾਲ ਕੀਤੀ ਗੱਲ; ਅਨੁਰਾਗ ਠਾਕੁਰ ਨੂੰ ਫਾਈਲ ਸੌਂਪਣ ਦਾ ਕੀਤਾ ਵਾਅਦਾ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1801975

Sports News: ਕੈਪਟਨ ਦੀ ਧੀ ਜੈਇੰਦਰ ਨੇ ਖੰਨਾ ਦੇ ਅਪਮਾਨਿਤ ਖਿਡਾਰੀ ਨਾਲ ਕੀਤੀ ਗੱਲ; ਅਨੁਰਾਗ ਠਾਕੁਰ ਨੂੰ ਫਾਈਲ ਸੌਂਪਣ ਦਾ ਕੀਤਾ ਵਾਅਦਾ, ਜਾਣੋ ਪੂਰਾ ਮਾਮਲਾ

Malaysia Asian Championship News: ਕੈਪਟਨ ਦੀ ਧੀ ਨੇ ਤਰੁਣ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ। ਤਰੁਣ ਦੇ ਹੁਣ ਤੱਕ ਦੇ ਮੈਡਲ ਦੇਖੇ। ਇਸ ਦੌਰਾਨ ਜੈਇੰਦਰ ਕੌਰ ਨੇ ਭਰੋਸਾ ਦਿੱਤਾ ਕਿ ਉਹ ਇਸ ਪੂਰੇ ਮਾਮਲੇ ਦੀ ਫਾਈਲ ਬਣਾ ਕੇ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਸੌਂਪਣਗੇ।

 

Sports News: ਕੈਪਟਨ ਦੀ ਧੀ ਜੈਇੰਦਰ ਨੇ ਖੰਨਾ ਦੇ ਅਪਮਾਨਿਤ ਖਿਡਾਰੀ ਨਾਲ ਕੀਤੀ ਗੱਲ; ਅਨੁਰਾਗ ਠਾਕੁਰ ਨੂੰ ਫਾਈਲ ਸੌਂਪਣ ਦਾ ਕੀਤਾ ਵਾਅਦਾ, ਜਾਣੋ ਪੂਰਾ ਮਾਮਲਾ

Malaysia Asian Championship News: ਬੀਤੇ ਦਿਨੀਂ ਮਲੇਸ਼ੀਆ ਏਸ਼ੀਅਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਪਰਤੇ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਿਸੇ ਨੇ ਸੁਆਗਤ ਤੱਕ ਨਹੀਂ ਕੀਤਾ ਸੀ। ਇਸਦੀ ਖ਼ਬਰ ਨਸ਼ਰ ਹੋਣ ਮਗਰੋਂ ਜਿੱਥੇ ਵੱਖ ਵੱਖ ਸੰਸਥਾਵਾਂ ਤਰੁਣ ਸ਼ਰਮਾ ਦਾ ਸਨਮਾਨ ਕਰਨ ਲਈ ਅੱਗੇ ਆਈਆਂ ਤਾਂ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਇਸ ਖਿਡਾਰੀ ਨਾਲ ਵੱਡਾ ਵਾਅਦਾ ਕੀਤਾ। 

ਕੈਪਟਨ ਦੀ ਧੀ ਨੇ ਤਰੁਣ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ। ਤਰੁਣ ਦੇ ਹੁਣ ਤੱਕ ਦੇ ਮੈਡਲ ਦੇਖੇ। ਇਸ ਦੌਰਾਨ ਜੈਇੰਦਰ ਕੌਰ ਨੇ ਭਰੋਸਾ ਦਿੱਤਾ ਕਿ ਉਹ ਇਸ ਪੂਰੇ ਮਾਮਲੇ ਦੀ ਫਾਈਲ ਬਣਾ ਕੇ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਸੌਂਪਣਗੇ। ਨੌਕਰੀ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਪੂਰੇ ਕੇਸ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਨਾਲ ਕੇਂਦਰ ਸਰਕਾਰ ਅੱਗੇ ਰੱਖਿਆ ਜਾਵੇਗਾ। ਇਸਦੇ ਨਾਲ ਹੀ ਜੈ ਇੰਦਰ ਕੌਰ ਨੇ ਤਰੁਣ ਨੂੰ ਇਸ ਸਬੰਧੀ ਪੱਤਰ ਭੇਜਣ ਲਈ ਕਿਹਾ। 

ਜਿਸਤੋਂ ਬਾਅਦ ਸਾਰਾ ਕੰਮ ਉਹਨਾਂ ਵੱਲੋਂ ਕਰਨ ਦਾ ਭਰੋਸਾ ਦਿੱਤਾ ਗਿਆ। ਤਰੁਣ ਦੀ ਵੀਡਿਓ ਕਾਲ ਰਾਹੀਂ ਗੱਲ ਕਰਾਉਣ ਲਈ ਉਸਦੇ ਘਰ ਪੁੱਜੇ ਭਾਰਤੀ ਜਨਤਾ ਯੁਵਾ ਮੋਰਚਾ ਖੰਨਾ ਦੇ ਪ੍ਰਧਾਨ ਅਮਰਿੰਦਰ ਸਿੰਘ ਮਿੰਦੀ ਢੀਂਡਸਾ ਨੇ ਦੱਸਿਆ ਕਿ ਜੈ ਇੰਦਰ ਕੌਰ ਨੇ ਸੋਸ਼ਲ ਮੀਡੀਆ ''ਤੇ ਤਰੁਣ ਸ਼ਰਮਾ ਦੀ ਖਬਰ ਦੇਖੀ ਸੀ। ਜਿਸਤੋਂ ਬਾਅਦ ਉਸਨੂੰ ਫੋਨ ਕਰਕੇ ਤਰੁਣ ਦੇ ਘਰ ਜਾ ਕੇ ਵੀਡੀਓ ਕਾਲ ਰਾਹੀਂ ਗੱਲ ਕਰਾਉਣ  ਲਈ ਕਿਹਾ ਗਿਆ। ਗੱਲਬਾਤ ਕਰਨ ਮਗਰੋਂ  ਜੈ ਇੰਦਰ ਕੌਰ ਨੇ ਤਰੁਣ ਨੂੰ ਪੱਤਰ ਟਾਈਪ ਕਰਕੇ ਭੇਜਣ ਲਈ ਕਿਹਾ ਹੈ। ਉਹ ਖੁਦ ਤਰੁਣ ਨਾਲ ਜਾ ਕੇ ਇਸ ਕੇਸ ਦੀ ਪੂਰੀ ਫਾਈਲ ਤਿਆਰ ਕਰਨਗੇ। ਇਹ ਫਾਈਲ ਜੈ ਇੰਦਰ ਕੌਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਕੈਪਟਨ ਪਰਿਵਾਰ ਦੀ ਸਿਫ਼ਾਰਸ਼ ''ਤੇ ਕੇਂਦਰ ਸਰਕਾਰ ਇਸ ਮਾਮਲੇ ''ਚ ਜ਼ਰੂਰ ਕੁੱਝ ਕਰੇਗੀ |

ਇਹ ਵੀ ਪੜ੍ਹੋ: Sports News: ਬ੍ਰਾਜ਼ੀਲ 'ਚ ਹੋਈ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ ਜਿੱਤਿਆ ਸੋਨ ਤਗਮਾ

ਪੰਜਾਬ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ - ਤਰੁਣ

ਜੈ ਇੰਦਰ ਕੌਰ ਨਾਲ ਵੀਡੀਓ ਕਾਲ ਕਰਨ ਤੋਂ ਬਾਅਦ ਤਰੁਣ ਸ਼ਰਮਾ ਨੇ ਕਿਹਾ ਕਿ ਏਸ਼ੀਆ 'ਚੋਂ ਮੈਡਲ ਜਿੱਤਣ ਮਗਰੋਂ ਜਦੋਂ ਸ਼ਹਿਰ ਆਇਆ ਸੀ ਤਾਂ ਬਹੁਤ ਅਪਮਾਨ ਹੋਇਆ ਸੀ। ਪ੍ਰੰਤੂ, ਮੀਡੀਆ ਨੇ ਜਦੋਂ ਸੱਚਾਈ ਪੇਸ਼ ਕੀਤੀ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਭਾਵੇਂ ਕਿ ਸਰਕਾਰੀ ਤੌਰ 'ਤੇ ਕਿਸੇ ਨੇ ਉਸਦੀ ਸਾਰ ਹਾਲੇ ਵੀ ਨਹੀਂ ਲਈ। ਪ੍ਰੰਤੂ, ਸੰਸਥਾਵਾਂ ਤੇ ਹੋਰ ਲੋਕਾਂ ਦਾ ਸਨਮਾਨ ਮਿਲ ਰਿਹਾ ਹੈ। ਉਹਨਾਂ ਨੂੰ ਖੁਸ਼ੀ ਹੋਈ ਕਿ ਸਾਬਕਾ ਮੁੱਖਮੰਤਰੀ ਦੀ ਧੀ ਨੇ ਵੀਡਿਓ ਕਾਲ ਕਰਕੇ ਉਸਨੂੰ ਭਰੋਸਾ ਦਿੱਤਾ। ਉਮੀਦ ਹੈ ਕਿ ਕੇੇਂਦਰ ਸਰਕਾਰ ਉਸਦੀ ਪੁਕਾਰ ਸੁਣੇਗੀ। 

ਇਹ ਵੀ ਪੜ੍ਹੋ: Burna Boy News: ਬਰਨਾ ਬੁਆਏ ਨੇ ਨਵੇਂ ਗੀਤ 'ਚ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ; ਵੀਡੀਓ ਸ਼ੇਅਰ ਕਰਦੇ ਲਿਖਿਆ ਹੈ- 'Legend Never Die'
 

Trending news