Mohali News: ਮੁੜ ਵਿਵਾਦਾਂ 'ਚ ਘਿਰੀ ਖਾਕੀ; ਮੋਹਾਲੀ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
Advertisement
Article Detail0/zeephh/zeephh1894242

Mohali News: ਮੁੜ ਵਿਵਾਦਾਂ 'ਚ ਘਿਰੀ ਖਾਕੀ; ਮੋਹਾਲੀ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

Mohali News:  ਜ਼ਿਲ੍ਹਾ ਮੋਹਾਲੀ ਦੇ ਹਲਕਾ ਖਰੜ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਖਰੜ ਪੁਲਿਸ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

Mohali News: ਮੁੜ ਵਿਵਾਦਾਂ 'ਚ ਘਿਰੀ ਖਾਕੀ; ਮੋਹਾਲੀ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

Mohali News: ਜ਼ਿਲ੍ਹਾ ਮੋਹਾਲੀ ਦੇ ਹਲਕਾ ਖਰੜ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਖਰੜ ਪੁਲਿਸ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖ ਕੇ ਸੋਸ਼ਲ ਮੀਡੀਆ ਉਤੇ ਆਨਲਾਈਨ ਹੋ ਕੇ ਫਾਹਾ ਲਗਾ ਲਿਆ।

ਬੀਤੇ ਕੱਲ੍ਹ ਖਰੜ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਫੜਿਆ ਗਿਆ ਸੀ ਤੇ ਸਬੰਧਤ ਪੁਲਿਸ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਮੋਟਰਸਾਈਕਲ ਦੀ ਅਸਲ ਆਰਸੀ ਦੀ ਮੰਗ ਕੀਤੀ ਜੋ ਉਹ ਮੌਕੇ ਉਤੇ ਨਹੀਂ ਦਿਖਾ ਸਕਿਆ। ਇਸ ਉਪਰੰਤ ਖਰੜ ਸਿਟੀ ਥਾਣੇ ਦੇ ਸਹਾਇਕ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਨੌਜਵਾਨ ਤੇ ਮੋਟਰਸਾਈਕਲ ਨੂੰ ਫੜ ਕੇ ਥਾਣੇ ਲੈ ਗਏ। ਨੌਜਵਾਨ ਵੱਲੋਂ ਅੱਗੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਪੁਲਿਸ ਅਧਿਕਾਰੀ ਉਸ ਨੂੰ ਛੱਡਣ ਦੀ ਏਵੱਜ ਵਿੱਚ 20 ਹਜ਼ਾਰ ਰੁਪਏ ਮੰਗ ਰਿਹਾ ਸੀ।

ਨੌਜਵਾਨ ਵੱਲੋਂ ਅੱਗੇ ਆਪਣੇ ਸੁਸਾਈਡ ਨੋਟ ਵਿੱਚ ਕਿਹਾ ਗਿਆ ਕਿ ਏਐਸਆਈ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨ ਪ੍ਰੀਤ ਸਿੰਘ ਵੱਲੋਂ ਉਸ ਨੂੰ ਕਿਹਾ ਗਿਆ ਕਿ ਜੇਕਰ ਉਹਨਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਨੌਜਵਾਨ ਨੂੰ ਝੂਠੇ ਕੇਸ ਫਸਾ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਐਸਪੀ ਰੂਰਲ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਮਹੀਨੇ ਦੇ ਪੰਜ-ਛੇ ਹਜ਼ਾਰ ਰੁਪਏ ਕਮਾ ਲੈਂਦੇ ਸਨ

ਮ੍ਰਿਤਕ ਤੇਗ ਬਹਾਦੁਰ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਹ ਹਰ ਮਹੀਨੇ ਪੰਜ ਤੋਂ ਛੇ ਹਜ਼ਾਰ ਰੁਪਏ ਕਮਾਉਂਦਾ ਹੈ। ਇਸ ਲਈ ਪੁਲਿਸ ਵਾਲਿਆਂ ਨੂੰ 20 ਹਜ਼ਾਰ ਰੁਪਏ ਦੇਣਾ ਔਖਾ ਹੈ। ਉਹ ਵਾਰ-ਵਾਰ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਸੁਸਾਈਡ ਨੋਟ 'ਚ ਮੰਗ ਕੀਤੀ ਹੈ ਕਿ ਰਿਸ਼ਵਤ ਮੰਗਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਜੋ ਕੋਈ ਪੁਲਿਸ ਮੁਲਾਜ਼ਮ ਕਿਸੇ ਹੋਰ ਗਰੀਬ ਵਿਅਕਤੀ ਨੂੰ ਤੰਗ ਨਾ ਕਰੇ।

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤੇਗ ਬਹਾਦਰ ਸਿੰਘ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਜਦੋਂ ਉਹ ਸਵੇਰੇ ਆਪਣੇ ਕਮਰੇ ਵਿਚ ਗਿਆ ਤਾਂ ਉਸ ਨੂੰ ਖ਼ੁਦਕੁਸ਼ੀ ਕਰਨ ਬਾਰੇ ਪਤਾ ਲੱਗਾ। ਉਹ ਸਾਈਕਲ ’ਤੇ ਆਪਣੇ ਕੰਮ ’ਤੇ ਜਾਂਦਾ ਸੀ। ਤਿੰਨ-ਚਾਰ ਦਿਨ ਪਹਿਲਾਂ ਉਸ ਦੇ ਇਕ ਦੋਸਤ ਕਰਨਵੀਰ ਸਿੰਘ ਨੇ ਉਸ ਨੂੰ ਆਪਣਾ ਮੋਟਰਸਾਈਕਲ ਦਿੱਤਾ ਸੀ। ਉਹ ਕੁਝ ਦਿਨਾਂ ਲਈ ਬਾਹਰ ਗਿਆ ਹੋਇਆ ਸੀ।

ਮੋਬਾਈਲ 'ਚੋਂ ਮਿਲੀ ਵੀਡੀਓ

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤੇਗ ਬਹਾਦਰ ਨੇ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਉਸ ਦਾ ਅੱਜ ਖਰੜ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਮੋਬਾਈਲ ਫੋਨ ਤੋਂ ਵੀਡੀਓ ਮਿਲੀ ਹੈ। ਜਿਸ 'ਚ ਉਹ ਸਪੱਸ਼ਟ ਤੌਰ 'ਤੇ ਦੋਵਾਂ ਪੁਲਿਸ ਵਾਲਿਆਂ 'ਤੇ ਦੋਸ਼ ਲਗਾ ਰਿਹਾ ਹੈ। ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੇ ਬੇਟੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ : Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ 'ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ

Trending news