LPG Cylinder Price Reduce: ਰਸੋਈ ਸਿਲੰਡਰ ਦੀ ਕੀਮਤ 'ਚ ਕਟੌਤੀ ਮਗਰੋਂ ਔਰਤਾਂ ਦੇ ਚਿਹਰੇ 'ਤੇ ਰੌਣਕ
Advertisement
Article Detail0/zeephh/zeephh1847027

LPG Cylinder Price Reduce: ਰਸੋਈ ਸਿਲੰਡਰ ਦੀ ਕੀਮਤ 'ਚ ਕਟੌਤੀ ਮਗਰੋਂ ਔਰਤਾਂ ਦੇ ਚਿਹਰੇ 'ਤੇ ਰੌਣਕ

ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕਰਨ ਦੇ ਫ਼ੈਸਲੇ ਤੋਂ ਬਾਅਦ ਔਰਤਾਂ 'ਚ ਰਾਹਤ ਦੇਖਣ ਨੂੰ ਮਿਲੀ। ਖੰਨਾ ਦੇ ਵੱਖ-ਵੱਖ ਇਲਾਕਿਆਂ 'ਚ ਔਰਤਾਂ ਦੇ ਨਾਲ ਇਸ ਫੈਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਭਾਵੇਂ ਕਿ ਔਰਤਾਂ ਇਸ ਫ਼ੈਸਲੇ ਤੋਂ ਖੁਸ਼ ਦਿਖਾਈ ਦਿੱਤੀ। ਪ੍ਰੰਤੂ ਇਸਦੇ ਨਾਲ ਹੀ ਹੋਰ ਚੀਜ਼ਾਂ ਨਾਲ ਵ

LPG Cylinder Price Reduce: ਰਸੋਈ ਸਿਲੰਡਰ ਦੀ ਕੀਮਤ 'ਚ ਕਟੌਤੀ ਮਗਰੋਂ ਔਰਤਾਂ ਦੇ ਚਿਹਰੇ 'ਤੇ ਰੌਣਕ

LPG Cylinder Price Reduce: ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕਰਨ ਦੇ ਫ਼ੈਸਲੇ ਤੋਂ ਬਾਅਦ ਔਰਤਾਂ 'ਚ ਰਾਹਤ ਦੇਖਣ ਨੂੰ ਮਿਲੀ। ਖੰਨਾ ਦੇ ਵੱਖ-ਵੱਖ ਇਲਾਕਿਆਂ 'ਚ ਔਰਤਾਂ ਦੇ ਨਾਲ ਇਸ ਫੈਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਭਾਵੇਂ ਕਿ ਔਰਤਾਂ ਇਸ ਫ਼ੈਸਲੇ ਤੋਂ ਖੁਸ਼ ਦਿਖਾਈ ਦਿੱਤੀ। ਪ੍ਰੰਤੂ ਇਸਦੇ ਨਾਲ ਹੀ ਹੋਰ ਚੀਜ਼ਾਂ ਨਾਲ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਵੀ ਕੀਤੀ ਗਈ। 

ਨੇਹਾ ਨੇ ਕਿਹਾ ਕਿ ਲੱਗਦਾ ਹੈ ਕਿ ਅੱਗੇ ਚੋਣਾਂ ਆ ਰਹੀਆਂ ਹਨ ਜਿਸ ਕਰਕੇ ਰੇਟ ਘਟਾਇਆ ਗਿਆ ਹੈ। ਇਸਦੇ ਨਾਲ ਹੀ ਇਹ ਡਰ ਵੀ ਹੈ ਕਿ ਕਿਤੇ ਚੋਣਾਂ ਮਗਰੋਂ ਫੇਰ ਰੇਟ ਵਧਾ ਨਾ ਦਿੱਤੇ ਜਾਣ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੇ ਹਨ। ਇਸ ਕਰਕੇ ਸਰਕਾਰ ਨੂੰ ਰੇਟ ਹੋਰ ਘਟਾ ਦੇਣੇ ਚਾਹੀਦੇ ਹਨ।

ਗੀਤਾ ਨੇ ਕਿਹਾ ਕਿ ਇਹ ਫੈਸਲਾ ਠੀਕ ਨਹੀਂ ਹੈ। ਮਹਿੰਗਾਈ ਦੇ ਇਸ ਦੌਰ 'ਚ ਗੁਜ਼ਾਰਾ ਔਖਾ ਹੈ। ਸਰਕਾਰ ਹੋਰ ਰੇਟ ਘੱਟ ਕਰੇ। ਬਾਕੀ ਚੀਜ਼ਾਂ ਦੇ ਰੇਟ ਦੇਖਦੇ ਹੋਏ ਸਰਕਾਰ ਰੇਟ ਹੋਰ ਘਟਾਵੇ। ਕਿਉਂਕਿ ਆਮ ਆਦਮੀ ਦਾ ਘਰ ਚਲਾਉਣਾ ਮੁਸ਼ਕਲ ਹੈ।

ਕੁੰਜਨ ਸ਼ਰਮਾ ਨੇ ਕਿਹਾ ਕਿ ਰੇਟ ਬਹੁਤ ਜ਼ਿਆਦਾ ਘੱਟ ਕੀਤਾ ਹੈ। ਰਸੋਈ ਗੈਸ ਸਿਲੰਡਰ 500-600 ਦਾ ਹੋਣਾ ਚਾਹੀਦਾ ਹੈ। ਜੋ ਲੋਕ ਕਿਰਾਏ 'ਤੇ ਰਹਿੰਦੇ ਹਨ ਉਹ ਇੰਨਾ ਮਹਿੰਗਾ ਸਿਲੰਡਰ ਕਿੱਥੋਂ ਖ਼ਰੀਦ ਸਕਦੇ ਹਨ। ਬਾਕੀ ਚੀਜ਼ਾਂ ਵੀ ਮਹਿੰਗੀਆਂ ਹਨ। ਲੱਗਦਾ ਹੈ ਕਿ ਚੋਣਾਂ ਕਰਕੇ ਇਹ ਫੈਸਲਾ ਲਿਆ ਹੈ।

ਖੁਸ਼ੀ ਨੇ ਕਿਹਾ ਕਿ 200 ਰੁਪਏ ਰੇਟ ਘੱਟ ਕਰਨਾ ਵਾਜਿਬ ਨਹੀਂ ਹੈ। 400-500 ਰੇਟ ਘੱਟ ਕਰਨਾ ਚਾਹੀਦਾ ਹੈ। ਘਰ ਦਾ ਕਿਰਾਇਆ ਦੇਣਾ ਹੀ ਮੁਸ਼ਕਲ ਹੋ ਜਾਂਦਾ ਹੈ। ਬਾਕੀ ਚੀਜ਼ਾਂ ਵੀ ਮਹਿੰਗੀਆਂ ਹਨ। ਜੋ ਸਿਲੰਡਰ ਦਾ ਰੇਟ ਘਟਾਉਣ ਦਾ ਫ਼ੈਸਲਾ ਹੈ ਉਹ ਚੋਣਾਂ ਕਰਕੇ ਲਿਆ ਲੱਗਦਾ ਹੈ।

ਉਥੇ ਹੀ ਬਜ਼ੁਰਗ ਔਰਤ ਸਤਿੰਦਰ ਕੌਰ ਨੇ ਕਿਹਾ ਕਿ ਸਿਲੰਡਰ ਦਾ ਰੇਟ 500 ਜਾਂ 600 ਚਾਹੀਦਾ ਹੈ। ਇਹ ਤਾਂ ਲੱਗਦਾ ਹੈ ਕਿ ਵੋਟਾਂ ਕਰਕੇ ਰੇਟ ਘੱਟ ਕੀਤਾ ਹੈ। ਕਿਉਂਕਿ ਇੱਕ ਤਾਂ ਕੰਮਕਾਰ ਨਹੀਂ ਹਨ ਦੂਜਾ ਮਹਿੰਗਾਈ ਇੰਨੀ ਵਧ ਗਈ ਹੈ ਕਿ ਚੰਗੀ ਭਲੀ ਨੌਕਰੀ ਵਾਲੇ ਵੀ ਘਰ ਦਾ ਗੁਜ਼ਾਰਾ ਔਖਾ ਚਲਾ ਰਹੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ

Trending news