Jogi 1984- ਦਿਲਜੀਤ ਦੀ ਫ਼ਿਲਮ OTT Platforms 'ਤੇ ਹੋਈ ਰਿਲੀਜ਼, 1984 ਦੇ ਦੁਖਾਂਤ ਨੂੰ ਕੈਮਰੇ 'ਚ ਕੀਤਾ ਕੈਦ
Advertisement

Jogi 1984- ਦਿਲਜੀਤ ਦੀ ਫ਼ਿਲਮ OTT Platforms 'ਤੇ ਹੋਈ ਰਿਲੀਜ਼, 1984 ਦੇ ਦੁਖਾਂਤ ਨੂੰ ਕੈਮਰੇ 'ਚ ਕੀਤਾ ਕੈਦ

ਦਿਲਜੀਤ ਨੇ ਆਪਣੀ ਫ਼ਿਲਮ ਜੋਗੀ ਰਾਹੀਂ 1984 ਸਿੱਖ ਕਤਲੇਆਮ ਦੇ ਘਟਨਾਕ੍ਰਮ ਨੂੰ ਫਿਲਮਾਇਆ ਹੈ।ਇਹ ਫਿਲਮ ਕਿਸੇ ਪਰਿਵਾਰ ਦੀ ਹੱਡਬੀਤੀ 'ਤੇ ਅਧਰਿਤ ਹੈ। ਦਿਲਜੀਤ ਨੇ ਪਹਿਲਾਂ ਵੀ ਇਸ ਸੰਜੀਦਾ ਮੁੱਦੇ ਉੱਤੇ ਪੰਜਾਬ 1984 ਫ਼ਿਲਮ ਬਣਾਈ ਸੀ।

Jogi 1984- ਦਿਲਜੀਤ ਦੀ ਫ਼ਿਲਮ OTT Platforms 'ਤੇ ਹੋਈ ਰਿਲੀਜ਼, 1984 ਦੇ ਦੁਖਾਂਤ ਨੂੰ ਕੈਮਰੇ 'ਚ ਕੀਤਾ ਕੈਦ

ਚੰਡੀਗੜ: ਸਿੱਖ ਕੌਮ ਲਈ 1984 ਕਦੇ ਵੀ ਨਾ ਭੁੱਲਣ ਵਾਲਾ ਵਰ੍ਹਾ ਹੈ ਫਿਰ ਭਾਵੇਂ ਉਹ ਜੂਨ 1984 ਹੋਵੇ ਜਾਂ ਫਿਰ ਨਵੰਬਰ 1984। 1984 ਨੇ ਸਿੱਖ ਕੌਮ ਨੂੰ ਬਹੁਤ ਵੱਡਾ ਦੁਖਾਂਤ ਦਿੱਤਾ ਹੈ ਅਤੇ ਇਸ ਦੁਖਾਂਤ ਨੂੰ ਕਈ ਨਿਰਦੇਸ਼ਕਾਂ ਅਤੇ ਅਦਾਕਾਰਾਂ ਨੇ ਬਾਖੂਬੀ ਸਕਰੀਨ 'ਤੇ ਉਤਾਰ ਕੇ ਦਰਸ਼ਕਾਂ ਦੇ ਰੁਬਰੂ ਪੇਸ਼ ਕੀਤਾ ਹੈ। ਇਸੇ ਦੁਖਾਂਤ ਨੂੰ ਪੇਸ਼ ਕਰਨ ਲਈ ਜੋਗੀ ਫ਼ਿਲਮ ਅੱਜ OTT ਪਲੇਟਫਾਰਮ ਰਾਹੀਂ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੇ ਵਿਚ ਦਿਲਜੀਤ ਦੁਸਾਂਝ ਨੇ ਆਪਣੀ ਅਦਾਕਾਰੀ ਦਾ ਜਾਦੂ ਚਲਾਇਆ ਹੈ। ਦਿਲਜੀਤ ਨੇ ਪਹਿਲਾਂ ਵੀ ਇਸ ਸੰਜੀਦਾ ਮੁੱਦੇ ਉੱਤੇ ਪੰਜਾਬ 1984 ਫ਼ਿਲਮ ਬਣਾਈ ਸੀ।

 

ਸਿੱਖ ਕਤਲੇਆਮ 'ਤੇ ਦਿਲਜੀਤ ਦਾ ਦੁਸਾਂਝ ਦਾ ਬਿਆਨ

ਫ਼ਿਲਮ ਰਿਲੀਜ਼ ਤੋਂ ਇਕ ਦਿਨ ਪਹਿਲਾਂ ਦਿਲਜੀਤ ਨੇ ਇਕ ਬਿਆਨ ਵੀ ਦਿੱਤਾ ਸੀ ਜਿਸ ਵਿਚ ਉਹਨਾਂ ਕਿਹਾ ਸੀ 1984 ਦੰਗੇ ਨਹੀਂ ਬਲਕਿ ਸਿੱਖ ਕਤਲੇਆਮ ਸੀ। ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੇ ਖ਼ਿਲਾਫ਼ ਗੁੱਸਾ ਭੜਕ ਗਿਆ ਅਤੇ ਫਿਰ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰਿਆ ਗਿਆ। ਸਿੱਖਾਂ ਦੇ ਗਲ੍ਹਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ ਅਤੇ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ।ਇਹ ਅੱਗ ਸਿਰਫ਼ ਦਿੱਲੀ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਫੈਲੀ। ਇਸ ਦੁਖਾਂਤ 'ਤੇ ਦਿਲਜੀਤ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਸਾਡੇ ਸਾਰਿਆਂ ਨਾਲ ਸਮੂਹਿਕ ਤੌਰ 'ਤੇ ਵਾਪਰਿਆ ਹੈ। ਉਨ੍ਹਾਂ ਕਿਹਾ ਕਿ 1984 ਵਿਚ ਜੋ ਹੋਇਆ ਉਹ ਦੰਗਾ ਨਹੀਂ ਸੀ, ਇਹ ਇੱਕ ਨਸਲਕੁਸ਼ੀ ਸੀ ਅਤੇ 1984 ਸਾਡੇ ਸਾਰਿਆਂ ਨਾਲ ਮਿਲ ਕੇ ਵਾਪਰਿਆ ਸੀ।

 

ਅਮਾਇਰਾ ਦਸਤੂਰ ਵੀ ਫ਼ਿਲਮ ਦਾ ਹਿੱਸਾ

ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਹ ਫਿਲਮ 1984 ਇਕ ਪਰਿਵਾਰ ਦੀ ਹੱਡ ਬੀਤੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਦੀ ਐਕਟਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਟ੍ਰੇਲਰ ਵਿਚ ਉਸਦੀ ਮੌਜੂਦਗੀ ਸ਼ਾਨਦਾਰ ਹੈ। ਉਨ੍ਹਾਂ ਦੇ ਨਾਲ ਅਮਾਇਰਾ ਦਸਤੂਰ ਵੀ ਇਸ ਫਿਲਮ 'ਚ ਨਜ਼ਰ ਆਵੇਗੀ।

 

WATCH LIVE TV 

Trending news