ਜਥੇਦਾਰ ਅਜੀਤ ਸਿੰਘ ਕੋਹਾੜ ਦੇ ਭਤੀਜੇ ਨਿਰਮਲ ਸਿੰਘ ਨੇ ਆਤਮਹੱਤਿਆ ਕੀਤੀ
Advertisement
Article Detail0/zeephh/zeephh1315574

ਜਥੇਦਾਰ ਅਜੀਤ ਸਿੰਘ ਕੋਹਾੜ ਦੇ ਭਤੀਜੇ ਨਿਰਮਲ ਸਿੰਘ ਨੇ ਆਤਮਹੱਤਿਆ ਕੀਤੀ

ਅਕਾਲੀ ਆਗੂ ਤੇ ਸਾਬਕਾ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ (Jathedar Ajit Singh Kohar) ਦੇ ਭਤੀਜੇ (Nephew) ਵਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦਕੁਸ਼ੀ (Suicide) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਉਮਰ ਤਕਰੀਬਨ 54 ਸਾਲ ਸੀ।    ਮ੍ਰਿਤਕ ਨਿਰਮਲ ਸਿੰਘ ਕੋਹਾੜ ਨੂਰਮਹਿਲ ਦੇ ਕੋਆਪ੍ਰੇਟਿਵ ਬੈਂਕ ’ਚ ਮੈਨੇ

ਜਥੇਦਾਰ ਅਜੀਤ ਸਿੰਘ ਕੋਹਾੜ ਦੇ ਭਤੀਜੇ ਨਿਰਮਲ ਸਿੰਘ ਨੇ ਆਤਮਹੱਤਿਆ ਕੀਤੀ

ਚੰਡੀਗੜ੍ਹ: ਅਕਾਲੀ ਆਗੂ ਤੇ ਸਾਬਕਾ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ (Jathedar Ajit Singh Kohar) ਦੇ ਭਤੀਜੇ (Nephew) ਵਲੋਂ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦਕੁਸ਼ੀ (Suicide) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਉਮਰ ਤਕਰੀਬਨ 54 ਸਾਲ ਸੀ। 

 

ਮ੍ਰਿਤਕ ਨਿਰਮਲ ਸਿੰਘ ਕੋਹਾੜ ਨੂਰਮਹਿਲ ਦੇ ਕੋਆਪ੍ਰੇਟਿਵ ਬੈਂਕ ’ਚ ਮੈਨੇਜਰ (Bank Manager) ਵਜੋਂ ਸੇਵਾਵਾਂ ਨਿਭਾ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਕੋਹਾੜ ਦਾ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਝਗੜਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਇਹ ਕਦਮ ਚੁੱਕਿਆ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਚਓ (SHO) ਗੁਰਿੰਦਰਜੀਤ ਸਿੰਘ ਨਾਗਰਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਿਰਮਲ ਸਿੰਘ ਕੋਹਾੜ ਦੀ ਮ੍ਰਿਤਕ ਦੇਹ ਕਬਜ਼ੇ ’ਚ ਲੈ ਲਈ ਗਈ ਹੈ, ਨਕੋਦਰ ਦੇ ਸਿਵਲ ਹਸਪਤਾਲ ’ਚ ਪੋਸਟ-ਮਾਰਟਮ ਕਰਵਾਇਆ ਜਾਵੇਗਾ। ਜਿਵੇਂ ਹੀ ਉਨ੍ਹਾਂ ਦੇ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਇਲਾਕੇ ’ਚ ਅੱਗ ਵਾਂਗ ਫ਼ੈਲਣ ਤੋਂ ਬਾਅਦ ਰਿਸ਼ਤੇਦਾਰਾਂ ਤੇ ਦੋਸਤ ਮਿੱਤਰਾਂ ’ਚ ਸ਼ੋਕ ਦੀ ਲਹਿਰ ਦੌੜ ਗਈ।   

Trending news