Jalandhar Lok sabha Elections Result 2024: ਜਲੰਧਰ ਲੋਕ ਸਭਾ ਸੀਟ 2024 (Lok Sabha Chunav Jalandhar Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਸੀਟ ਤੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਜੇਤੂ ਰਹੇ ਹਨ। ਉਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ 175993 ਨਾਲ ਹਰਾਇਆ ਹੈ। ਚਰਨਜੀਤ ਸਿੰਘ ਚੰਨੀ ਨੇ 390053 ਵੋਟਾਂ ਹਾਸਿਲ ਕੀਤੀਆਂ।
Trending Photos
Jalandhar Lok Sabha Election Result 2024: ਪੰਜਾਬ ਦਾ ਲੋਕ ਸਭਾ ਹਲਕਾ ਜਲੰਧਰ (Lok Sabha Elections Jalandhar Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਜਲੰਧਰ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ। ਜਲੰਧਰ ਸੀਟ ਤੋਂ ਕਾਂਗਰਸ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ (Charanjit Singh Channi) ਜੇਤੂ ਰਹੇ ਹਨ। ਉਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ 175993 ਨਾਲ ਹਰਾਇਆ ਹੈ। ਚਰਨਜੀਤ ਸਿੰਘ ਚੰਨੀ ਨੇ 390053 ਵੋਟਾਂ ਹਾਸਿਲ ਕੀਤੀਆਂ।
ਜਲੰਧਰ ਸੀਟ ਤੋਂ ਕਾਂਗਰਸ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਜਿੱਤੇ Charanjit Singh Channi
ਉਮੀਦਵਾਰ ਤੇ ਵੋਟਾਂ ਦੀ ਗਿਣਤੀ-----
ਚਰਨਜੀਤ ਸਿੰਘ ਚੰਨੀ | 390053 | ਕਾਂਗਰਸ |
ਸੁਸ਼ੀਲ ਕੁਮਾਰ ਰਿੰਕੂ | 214060 | ਭਾਜਪਾ |
ਪਵਨ ਕੁਮਾਰ ਟੀਨੂੰ | 208889 | ਆਪ |
ਇਹ ਉਮੀਦਵਾਰ ਚੋਣ ਮੈਦਾਨ ਵਿੱਚ (Jalandhar Lok sabha seat Candidates 2024)
ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Jalandhar Lok sabha seat) ਵਿੱਚੋਂ ਇੱਕ ਹੈ। ਕਾਂਗਰਸ ਨੇ ਇਸ ਹਲਕੇ ਤੋਂ ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂਕਿ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਚੋਣ ਲੜ ਰਹੇ ਸਨ।
ਦੂਜੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ 'ਆਪ' ਵੱਲੋਂ ਪਵਨ ਕੁਮਾਰ ਟੀਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ (Mohinder Singh K.P) ਅਤੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੂੰ (Neetu Shatran Wala)ਮੈਦਾਨ ਵਿੱਚ ਉਤਾਰਿਆ ਗਿਆ ਸੀ।
ਕਦੋਂ ਅਤੇ ਕਿੰਨੀ ਵੋਟਿੰਗ ਹੋਈ(Jalandhar Lok Sabha Election 2024 Voting)
ਜਲੰਧਰ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 59.07 ਫੀਸਦੀ ਪੋਲਿੰਗ ਹੋਈ ਹੈ। ਲੋਕ ਸਭਾ ਹਲਕਾ 04-ਜਲੰਧਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57. 80 ਫੀਸਦੀ , ਸ਼ਾਹਕੋਟ ਵਿੱਚ 58.79 ਫੀਸਦੀ, ਨਕੋਦਰ ਵਿੱਚ 58.40 ਫੀਸਦੀ, ਕਰਤਾਰਪੁਰ ਵਿੱਚ 57.98 ਫੀਸਦੀ, ਜਲੰਧਰ ਕੇਂਦਰੀ ਵਿਖੇ 56.40 ਫੀਸਦੀ, ਜਲੰਧਰ ਪੱਛਮੀ ਵਿਖੇ 64 ਫੀਸਦੀ, ਜਲੰਧਰ ਉੱਤਰੀ ਵਿਖੇ 62.10 ਫੀਸਦੀ, ਜਲੰਧਰ ਛਾਉਣੀ ਵਿਖੇ 57.95 ਫੀਸਦੀ ਅਤੇ ਹਲਕਾ ਆਦਮਪੁਰ ਵਿਖੇ 58.50 ਫੀਸਦੀ ਵੋਟਿੰਗ ਹੋਈ ਸੀ।
ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਇਹ ਸੀਟ ਜਿੱਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਬਹੁਤ ਕਰੀਬੀ ਫਰਕ ਨਾਲ ਹਰਾਇਆ। 2014 ਦੀਆਂ ਚੋਣਾਂ ਵਿੱਚ ਵੀ ਸੰਤੋਖ ਸਿੰਘ ਚੌਧਰੀ ਜੇਤੂ ਰਹੇ ਸਨ ਪਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਉਨ੍ਹਾਂ ਦੇ ਉਮੀਦਵਾਰ ਸਨ।
ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Jalandhar Lok Sabha Seat History)
ਜਲੰਧਰ ਪ੍ਰਾਚੀਨ, ਮੱਧਕਾਲੀ ਅਤੇ ਆਧੁਨਿਕ ਦੌਰ ਦਾ ਸਮੇਲ ਹੈ। ਇਸ ਨੂੰ ਬਿਸਤ ਦੁਆਬ ਵੀ ਕਿਹਾ ਜਾਂਦਾ ਹੈ। ਹਾਲੀਆ ਸਾਲਾਂ ਵਿੱਚ ਇਸ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ ਅਤੇ ਇਹ ਵਪਾਰਕ ਸਰਗਰਮੀ ਦੀ ਇੱਕ ਬਹੁਤ ਹੀ ਵੱਡੇ ਉਦਯੋਗਿਕ ਕੇਂਦਰ ਵਿੱਚ ਵਿਕਸਤ ਹੋ ਗਿਆ ਹੈ। ਭਾਰਤ ਦੀ ਆਜ਼ਾਦੀ (1947) ਦੇ ਬਾਅਦ ਜਲੰਧਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ ਇਹ 1953 ਵਿੱਚ ਚੰਡੀਗੜ੍ਹ ਨੂੰ ਰਾਜ ਦੀ ਰਾਜਧਾਨੀ ਬਣਾਏ ਜਾਣ ਤੱਕ ਰਾਜਧਾਨੀ ਰਿਹਾ।
ਜਲੰਧਰ ਲੋਕ ਸਭਾ ਸੀਟ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇੱਕ ਹੈ। ਇਹ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਪੰਜਾਬ ਦੀਆਂ 4 ਸੰਸਦੀ ਸੀਟਾਂ ਵਿੱਚੋਂ ਇੱਕ ਹੈ। ਹਲਕੇ 'ਚ 1952 ਤੋਂ ਲੈ ਕੇ 2019 ਤੱਕ 16 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 1 ਵਾਰ ਸ਼੍ਰੋਮਣੀ ਅਕਾਲੀ ਦਲ(ਬਾਦਲ), ਦੋ ਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇੱਕ-ਇੱਕ ਵਾਰ ਜਨਤਾ ਦਲ ਅਤੇ ਅਜ਼ਾਦ ਉਮੀਦਵਾਰ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ। 2023 ਵਿੱਚ ਇਸ ਸੀਟ ਤੇ ਆਮ ਆਮਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ।
ਜਲੰਧਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ (ਫਿਲੋਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ, ਅਦਮਪੁਰ) ਹਨ।