Jalandhar News: ਜਲੰਧਰ ਮੇਨ ਚੌਕ 'ਤੇ ਲੱਗਾ ਭਾਰੀ ਜਾਮ, ਸਰਕਾਰੀ ਬੱਸ ਡਰਾਈਵਰ ਨੇ ਔਰਤ ਨੂੰ ਕੁਚਲਿਆ
Advertisement
Article Detail0/zeephh/zeephh2546394

Jalandhar News: ਜਲੰਧਰ ਮੇਨ ਚੌਕ 'ਤੇ ਲੱਗਾ ਭਾਰੀ ਜਾਮ, ਸਰਕਾਰੀ ਬੱਸ ਡਰਾਈਵਰ ਨੇ ਔਰਤ ਨੂੰ ਕੁਚਲਿਆ

Jalandhar News: ਜਲੰਧਰ ਮੇਨ ਚੌਕ 'ਤੇ ਲੱਗਾ ਭਾਰੀ ਜਾਮ ਅਤੇ ਸਰਕਾਰੀ ਬੱਸ ਡਰਾਈਵਰ ਨੇ ਔਰਤ ਨੂੰ ਕੁਚਲਿਆ।

Jalandhar News: ਜਲੰਧਰ ਮੇਨ ਚੌਕ 'ਤੇ ਲੱਗਾ ਭਾਰੀ ਜਾਮ, ਸਰਕਾਰੀ ਬੱਸ ਡਰਾਈਵਰ ਨੇ ਔਰਤ ਨੂੰ ਕੁਚਲਿਆ

Jalandhar News:  ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਸਰਕਾਰੀ ਬੱਸ ਦੇ ਡਰਾਈਵਰ ਨੇ ਔਰਤ ਉੱਪਰ ਬੱਸ ਚੜ੍ਹਾ ਦਿੱਤੀ। ਘਟਨਾ 'ਚ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੱਸ ਡਰਾਈਵਰ ਬੱਸ ਛੱਡ ਕੇ ਕੰਡਕਟਰ ਸਮੇਤ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ੍ਰੀ ਰਵਿਦਾਸ ਚੌਕ ਵਿਖੇ ਭਾਰੀ ਜਾਮ ਲੱਗ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਉਸਦੀ ਮਾਂ ਨੇ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਬਠਿੰਡਾ ਲਈ ਸਰਕਾਰੀ ਸਰਕਾਰੀ ਬੱਸ ਵਿੱਚ ਸਵਾਰ ਹੋਣਾ ਸੀ ਜਿਸ ਦੌਰਾਨ ਬੱਸ ਚਾਲਕ ਨੇ ਉਸਦੀ ਮਾਂ ਦੇ ਉੱਪਰ ਬੱਸ ਭਜਾ ਦਿੱਤੀ। ਘਟਨਾ ਤੋਂ ਬਾਅਦ ਬੱਸ ਡਰਾਈਵਰ ਅਤੇ ਕੰਡਕਟਰ ਫਰਾਰ ਹੋ ਗਏ। ਘਟਨਾ 'ਚ ਜ਼ਖ਼ਮੀ ਮਾਂ ਨੂੰ ਆਰਥੋਨੋਵਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ 8 ਵਜੇ ਵਾਪਰੀ ਪਰ 2 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨਹੀਂ ਪਹੁੰਚੀ। ਸਰਕਾਰੀ ਬੱਸ ਮੁਲਾਜ਼ਮ ਕਾਫੀ ਦੇਰ ਬਾਅਦ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਪਹੁੰਚੇ ਹਨ।

ਇਹ ਵੀ ਪੜ੍ਹੋ: Mansa Death News: ਵਿਆਹ ਸਮਾਗਮ ਵਿੱਚ ਫੋਟੋਗ੍ਰਾਫਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਸੀਸੀਟੀਵੀ ਵਿੱਚ ਘਟਨਾ ਕੈਦ
 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Trending news