ਭਾਰਤੀ ਕ੍ਰਿਕੇਟ ਟੀਮ ਨੇ ਦੱਖਣੀ ਅਫਰੀਕਾ ਨਾਲ ਟੀ-20 ਸੀਰੀਜ਼ ਦਾ ਪਹਿਲਾ ਮੈਂਚ ਜਿੱਤ ਲਿਆ ਹੈ। ਭਾਰਤ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤੀ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ 3 ਵਿਕਟਾਂ ਲੈ ਕੇ ਮੈਨ ਆਫ਼ ਦੀ ਮੈਚ ਬਣੇ।
Trending Photos
ਚੰਡੀਗੜ੍ਹ- ਭਾਰਤੀ ਕ੍ਰਿਕੇਟ ਟੀਮ ਨੇ ਦੱਖਣੀ ਅਫਰੀਕਾ ਨਾਲ ਟੀ-20 ਸੀਰੀਜ਼ ਦਾ ਪਹਿਲਾ ਮੈਂਚ ਜਿੱਤ ਲਿਆ ਹੈ। ਭਾਰਤ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤੀ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ 3 ਵਿਕਟਾਂ ਲੈ ਕੇ ਮੈਨ ਆਫ਼ ਦੀ ਮੈਚ ਬਣੇ।
ਦੱਸਦੇਈਏ ਕੇਰਲਾ ਦੇ ਤਿਰੂਵਨੰਤਪੁਰਮ ਵਿੱਚ ਖੇਡੇ ਗਏ ਟੀ-20 ਮੈਂਚ ਵਿੱਚ ਭਾਰਤ ਨੇ ਸ਼ਾਨਦਾਰ ਪਾਰੀ ਖੇਡੀ। ਭਾਰਤ ਨੇ ਦੱਖਣੀ ਅਫਰੀਕਾ ਨੂੰ 20 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਮਾਤ ਦਿੱਤੀ। ਦੱਖਣੀ ਅਫਰੀਕਾ ਵੱਲੋਂ ਪਹਿਲਾ ਬੈਟਿੰਗ ਕਰਕੇ ਮਹਿਜ਼ 106 ਦੌੜਾਂ ਹੀ ਬਣਾਈਆਂ ਗਈਆਂ। ਭਾਰਤੀ ਬੱਲੇਬਾਜ਼ ਨੇ ਪਿੱਛਾ ਕਰਦੇ 2 ਵਿਕਟਾਂ ਦੇ ਨੁਕਸਾਨ ਨਾਲ 110 ਦੌੜਾਂ ਬਣਾ ਕੇ ਇਸ ਮੈਚ ਨੂੰ ਜਿੱਤਿਆ।
ਅਰਸ਼ਦੀਪ ਸਿੰਘ ਨੇ ਮਾਰੀ ਪੱਟ 'ਤੇ ਥਾਪੀ
ਪੰਜਾਬ ਨਾਲ ਸਬੰਧ ਰੱਖਣ ਵਾਲੇ ਭਾਰਤ ਦੇ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਨੇ ਪਹਿਲੇ ਓਵਰ ਵਿੱਚ 3 ਵਿਕਟਾਂ ਲੈ ਕੇ ਭਾਰਤ ਦੀ ਜਿੱਤ ਵਿੱਚ ਵਧੇਰੇ ਯੋਗਦਾਨ ਪਾਇਆ। ਇਸ ਦੇ ਲਈ ਅਰਸ਼ਦੀਪ ਸਿੰਘ ਮੈਨ ਆਫ਼ ਦੀ ਮੈਚ ਵੀ ਬਣੇ। ਅਰਸ਼ਦੀਪ ਸਿੰਘ ਵੱਲੋਂ ਇੱਕ ਸ਼ਾਨਦਾਰ ਕੈਚ ਫੜ੍ਹ ਕੇ ਸਿੱਧੂ ਮੂਸੇਵਾਲਾ ਵਾਂਗੂ ਪੱਟ 'ਤੇ ਥਾਪੀ ਵੀ ਮਾਰੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਭਾਰਤ ਪਾਕਿਸਤਾਨ ਟੀ-20 ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਤੋਂ ਕੈਚ ਛੁੱਟ ਜਾਣ ਤੋਂ ਬਾਅਦ ਗੇਦਬਾਜ਼ ਅਰਸ਼ਦੀਪ ਸਿੰਘ ਦਾ ਕੁਝ ਲੋਕਾਂ ਵੱਲੋਂ ਵਿਰੋਧ ਤੇ ਟਰੋਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਦੇ ਪੱਖ ਵਿੱਚ ਬਹੁਤ ਸਾਰੇ ਕ੍ਰਿਕਟਰ, ਹਸਤੀਆਂ ਤੇ ਆਮ ਲੋਕਾਂ ਦਾ ਵਰਗ ਖੜ੍ਹਾ ਹੋਇਆ ਸੀ। ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨੇ ਵਿਸ਼ਵਾਸ਼ ਦਵਾਇਆ ਸੀ ਕਿ ਮੈਚਾਂ ਦੌਰਾਨ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ ਪਰ ਅਗਲੇ ਮੈਚਾਂ ਵਿੱਚ ਅਰਸ਼ਦੀਪ ਸਿੰਘ ਵਧੀਆਂ ਪ੍ਰਦਰਸ਼ਨ ਕਰੇਗਾ ਜੋ ਕਿ ਕੱਲ੍ਹ ਵੇਖਣ ਨੂੰ ਵੀ ਮਿਲਿਆ। ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਦਬਾਜ਼ੀ ਕਰਕੇ ਵਿਕਟਾਂ ਲੈ ਕੇ ਆਪਣੇ ਵਿਰੋਧੀਆਂ ਤੇ ਟਰੋਲ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
WATCH LIVE TV