Ind vs Nz 1st ODI 2023: ਲਗਾਤਾਰ 2 ਛੱਕੇ ਜੜ ਸ਼ੁਭਮਨ ਗਿੱਲ ਨੇ ਪੂਰਾ ਕੀਤਾ ਦੋਹਰਾ ਸੈਂਕੜਾ, ਤੋੜੇ ਕਈ ਰਿਕਾਰਡ
Advertisement
Article Detail0/zeephh/zeephh1534470

Ind vs Nz 1st ODI 2023: ਲਗਾਤਾਰ 2 ਛੱਕੇ ਜੜ ਸ਼ੁਭਮਨ ਗਿੱਲ ਨੇ ਪੂਰਾ ਕੀਤਾ ਦੋਹਰਾ ਸੈਂਕੜਾ, ਤੋੜੇ ਕਈ ਰਿਕਾਰਡ

 ਇਸ ਤੋਂ ਪਹਿਲਾਂ ਗਿੱਲ ਨੇ ਸ਼੍ਰੀਲੰਕਾ ਦੇ ਖਿਲਾਫ ਤੀਜੇ ਵਨਡੇ 'ਚ 97 ਗੇਂਦਾਂ 'ਚ 14 ਚੌਕੇ ਅਤੇ 2 ਛੱਕੇ ਲਗਾ ਕੇ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।  

Ind vs Nz 1st ODI 2023: ਲਗਾਤਾਰ 2 ਛੱਕੇ ਜੜ ਸ਼ੁਭਮਨ ਗਿੱਲ ਨੇ ਪੂਰਾ ਕੀਤਾ ਦੋਹਰਾ ਸੈਂਕੜਾ, ਤੋੜੇ ਕਈ ਰਿਕਾਰਡ

Ind vs Nz 1st ODI 2023, Shubman Gill Double Century: ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਵਨਡੇ ਮੈਚ 'ਚ ਸ਼ਾਨਦਾਰ ਦੋਹਰਾ ਸੈਂਕੜਾ ਜੜਿਆ। ਗਿੱਲ ਨੇ 149 ਗੇਂਦਾਂ 'ਚ ਤੂਫਾਨੀ ਤਰੀਕੇ ਨਾਲ ਬੱਲੇਬਾਜ਼ੀ ਕਰਦਿਆਂ 208 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ 19 ਚੌਕੇ ਅਤੇ 9 ਛੱਕੇ ਸ਼ਾਮਲ ਹਨ। ਇਸਦੇ ਨਾਲ ਹੀ ਸ਼ੁਭਮਨ ਗਿੱਲ ਨੇ ਸ਼ਿਖਰ ਧਵਨ ਤੇ ਵਿਰਾਟ ਕੋਹਲੀ ਦਾ ਵੀ ਰਿਕਾਰਡ ਤੋੜਿਆ ਹੈ।

ਦੱਸਣਯੋਗ ਹੈ ਕਿ ਇਹ ਸ਼ੁਭਮਨ ਗਿੱਲ ਦਾ ਲਗਾਤਾਰ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਗਿੱਲ ਨੇ ਸ਼੍ਰੀਲੰਕਾ ਦੇ ਖਿਲਾਫ ਤੀਜੇ ਵਨਡੇ 'ਚ 97 ਗੇਂਦਾਂ 'ਚ 14 ਚੌਕੇ ਅਤੇ 2 ਛੱਕੇ ਲਗਾ ਕੇ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।  

Ind vs Nz 1st ODI 2023, Shubman Gill Double Century: ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਸ਼ੁਭਮਨ ਗਿੱਲ

ਦੱਸ ਦਈਏ ਕਿ ਸ਼ੁਭਮਨ ਗਿੱਲ ਨੇ ਵਨਡੇ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਦਾ ਰਿਕਾਰਡ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਵਨਡੇ 'ਚ 1000 ਦੌੜਾਂ ਤੱਕ ਪਹੁੰਚਣ ਲਈ 24-24 ਪਾਰੀਆਂ ਲਈਆਂ ਸਨ, ਜਦਕਿ ਸ਼ੁਭਮਨ ਗਿੱਲ ਨੇ ਮਹਿਜ਼ 19 ਪਾਰੀਆਂ ਵਿੱਚ ਹੀ ਇਹ ਆੰਕੜਾ ਪਾਰ ਕੀਤਾ ਹੈ। ਇਸਦੇ ਨਾਲ ਹੀ ਸ਼ੁਭਮਨ ਗਿੱਲ ਭਾਰਤ ਦੇ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ ਵਨਡੇ 'ਚ 19 ਪਾਰੀਆਂ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਹਨ।  

ਵਨਡੇ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਪਾਕਿਸਤਾਨ ਦੇ ਫ਼ਕਰ ਜ਼ਮਾਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਫ਼ਕਰ ਨੇ ਮਹਿਜ਼ 18 ਪਾਰੀਆਂ 'ਚ 1000 ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਦੌਰਾਨ ਸ਼ੁਭਮਨ ਗਿੱਲ ਅਤੇ ਪਾਕਿਸਤਾਨ ਦੇ ਇਮਾਮ-ਉਲ-ਹੱਕ 19-19 ਪਾਰੀਆਂ ਨਾਲ ਦੂਜੇ ਨੰਬਰ 'ਤੇ ਹਨ। 

ਇੱਥੇ ਇਹ ਦੱਸਣਾ ਜਰੂਰੀ ਹੈ ਕਿ ਦੁਨੀਆਂ ਦੇ ਮਹਾਨ ਖਿਡਾਰੀ ਵਿਵਿਅਨ ਰਿਚਰਡਸ ਦਾ ਨਾਂ ਇਸ ਸੂਚੀ 'ਚ 21 ਪਾਰੀਆਂ ਦੇ ਨਾਲ ਤੀਜੇ ਨੰਬਰ 'ਤੇ ਹੈ।

ਇਹ ਵੀ ਪੜ੍ਹੋ: Harjinder Singh Dhami attack news: ਮੁਹਾਲੀ 'ਚ SGPC ਪ੍ਰਧਾਨ ਹਰਜਿੰਦਰ ਧਾਮੀ 'ਤੇ ਹਮਲਾ

Ind vs Nz 1st ODI 2023, Shubman Gill Double Century: ਵਨਡੇ 'ਚ ਦੋਹਰਾ ਸੈਂਕੜਾ ਜੜਨ ਵਾਲਾ ਪਹਿਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਸ਼ੁਭਮਨ ਗਿੱਲ

ਆਪਣੇ ਸ਼ਾਨਦਾਰ ਦੋਹਰੇ ਸੈਂਕੜੇ ਨਾਲ ਸ਼ੁਭਮਨ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਵਨਡੇ 'ਚ ਦੋਹਰਾ ਸੈਂਕੜਾ ਜੜਨ ਵਾਲਾ ਪਹਿਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਦੱਸ ਦਈਏ ਕਿ ਸ਼ੁਭਮਨ ਗਿੱਲ ਦੀ ਉਮਰ ਮਹਿਜ਼ 23 ਸਾਲ ਹੈ। 

ਇਸ ਤੋਂ ਪਹਿਲਾਂ Ishan Kishan ਨੇ 24 ਸਾਲ ਦੀ ਉਮਰ 'ਚ ਬੰਗਲਾਦੇਸ਼ ਦੇ ਖਿਲਾਫ 2022 ਵਿੱਚ ਦੋਹਰਾ ਸੈਂਕੜਾ ਜੜਿਆ ਸੀ। ਇਸ ਸੂਚੀ 'ਚ ਤੀਜੀ ਥਾਂ 'ਤੇ Rohit Sharma ਦਾ ਨਾਮ ਹੈ ਜਿਨ੍ਹਾਂ ਨੇ 26 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ 2013 ਵਿੱਚ 200 ਦੌੜਾਂ ਬਣਾਈਆਂ ਸਨ। 

Ind vs Nz 1st ODI 2023, Shubman Gill Double Century: ਨਿਊਜ਼ੀਲੈਂਡ ਦੇ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸ਼ੁਭਮਨ ਗਿੱਲ 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਨਿਊਜ਼ੀਲੈਂਡ ਦੇ ਖਿਲਾਫ ਇੰਨ੍ਹਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਦਿਖਾਇਆ ਹੈ। ਨਿਊਜ਼ੀਲੈਂਡ ਦੇ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ ਸ਼ੁਭਮਨ ਗਿੱਲ। ਇਸ ਸੂਚੀ 'ਚ ਦੂਜੀ ਥਾਂ 'ਤੇ ਭਾਰਤ ਦੇ ਸਚਿਨ ਤੇਂਦੁਲਕਰ ਹਨ ਅਤੇ ਤੀਜੀ ਥਾਂ 'ਤੇ ਆਸਟ੍ਰੇਲੀਆ ਦੇ ਮੈਥਿਊ ਹੈਡਨ ਦਾ ਨਾਮ ਹੈ।  

ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਏ ਸ਼ਾਮਲ, ਕਾਂਗਰਸ ਨੂੰ ਕਿਹਾ Bye Bye!

Trending news