ਪੰਜਾਬ ਦੇ ਵਿਚ ਡੇਰਾ ਸਿਰਸਾ ਦੀਆਂ ਵਧ ਰਹੀਆਂ ਗਤੀਵਿਧੀਆਂ ਵਿਚਾਲੇ ਸਿੱਖ ਜਥੇਬੰਦੀਆਂ ਵਿਚ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਪੰਜਾਬ ਵਿਚ ਨਵੇਂ ਡੇਰੇ ਦੇ ਐਲਾਨ ਤੋਂ ਬਾਅਦ ਟਕਰਾਅ ਦੀ ਸਥਿਤੀ ਬਣੀ ਹੋਈ ਹੈ।
Trending Photos
ਚੰਡੀਗੜ: ਬਲਾਤਕਾਰ ਦਾ ਦੋਸ਼ੀ ਰਾਮ ਰਹੀਮ 40 ਦਿਨ ਦੀ ਪੈਰੋਲ ਤੇ ਐਸ਼ੋ ਅਰਾਮ ਦੀ ਜ਼ਿੰਦਗੀ ਜੀਅ ਰਿਹਾ ਹੈ ਤੇ ਨਾਲ ਹੀ ਪੰਜਾਬ ਵਿਚ ਡੇਰਾ ਸਿਰਸਾ ਦੀਆਂ ਗਤੀਵਿਧੀਆਂ ਵੱਧਦੀਆਂ ਜਾ ਰਹੀਆਂ ਹਨ। ਪੰਜਾਬ ਦੇ ਵਿਚ ਰਾਮ ਰਹੀਮ ਆਪਣਾ ਪ੍ਰਭਾਵ ਵਧਾ ਰਿਹਾ ਹੈ ਇਥੇ ਤੱਕ ਕਿ ਪੰਜਾਬ ਦੇ ਸੁਨਾਮ ਵਿਚ ਨਵਾਂ ਡੇਰਾ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਜਿਸਤੋਂ ਬਾਅਦ ਸਿੱਖ ਜਥੇਬੰਦੀਆਂ ਚਿੰਤਤ ਜੋ ਗਈਆਂ ਹਨ।ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਾਂ ਡੇਰੇ ਦੀਆਂ ਵਧਦੀਆਂ ਗਤੀਵਿਧੀਆਂ ਤੇ ਇਤਰਾਜ ਜਤਾਇਆ ਹੈ ਅਤੇ ਸਿੱਖ ਪੰਥ ਲਈ ਖ਼ਤਰਾ ਦੱਸਿਆ ਹੈ।
ਅਗਸਤ 2017 ਤੋਂ ਜੇਲ੍ਹ ਵਿਚ ਬੰਦ ਹੈ ਰਾਮ ਰਹੀਮ
ਡੇਰੇ ਦੀ ਸਾਧਵੀ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਰਾਮ ਰਹੀਮ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜਿਸਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮੁਕੱਦਮੇ ਵਿਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਇਹ ਵੀ ਦੱਸ ਦਈਏ ਰਾਮ ਰਹੀਮ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਦੂਰੀ ਬਣਾ ਕੇ ਵਿਦੇਸ਼ ਚਲਾ ਗਿਆ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ। ਹੁਣ ਰਾਮ ਰਹੀਮ ਦੇ ਸਭ ਤੋਂ ਕਰੀਬ ਹਨੀਪ੍ਰੀਤ ਹੀ ਹੈ।
ਚੋਣਾਂ ਤੋਂ ਪਹਿਲਾਂ ਰਾਮ ਰਹੀਮ 'ਤੇ ਸਵੱਲ੍ਹੀ ਨਿਗ੍ਹਾ
ਦੱਸ ਦਈਏ ਕਿ ਡੇਰੇ ਦਾ ਇਕ ਸਿਆਸੀ ਵਿੰਗ ਵੀ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸਰਗਰਮ ਹੋ ਜਾਂਦਾ ਹੈ। ਜਿਸਤੋਂ ਬਾਅਦ ਸਰਕਾਰ ਰਾਮ ਰਹੀਮ ਪ੍ਰਤੀ ਨਰਮ ਰਵੱਈਆ ਅਪਣਾਉਂਦੀ ਹੈ ਅਤੇ ਉਸਨੂੰ ਜੇਲ੍ਹ ਤੋਂ ਬਾਹਰ ਕੱਢਦੀ ਹੈ। ਇਸ ਵਾਰ ਪੈਰੋਲ ਮਿਲਣ ਦਾ ਇਕ ਕਾਰਨ ਇਹ ਵੀ ਹੈ ਕਿ ਜਿਸ ਆਦਮਪੁਰ ਸੀਟ 'ਤੇ ਉਪ ਚੋਣ ਹੋਣ ਜਾ ਰਹੀ ਹੈ ਉਥੇ ਵੱਡੀ ਗਿਣਤੀ ਵਿਚ ਡੇਰੇ ਦੇ ਸ਼ਰਧਾਲੂ ਰਹਿੰਦੇ ਹਨ ਅਤੇ ਆਦਮਪੁਰ ਸਿਰਸਾ ਦੇ ਬਿਲਕੁਲ ਨਜ਼ਦੀਕ ਹੈ। ਨਾਲ ਹੀ ਪੰਚਾਇਤ ਚੋਣਾਂ ਦੌਰਾਨ ਵੀ ਡੇਰੇ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।ਡੇਰੇ ਦਾ ਰਾਜਨੀਤਿਕ ਵਿੰਗ ਇਹਨਾਂ ਚੋਣਾਂ ਲਈ ਅਹਿਮ ਕੜੀ ਹੋਵੇਗਾ।
ਇਸ ਸਾਲ ਦੇ ਵਿਚ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਮਿਲੀ ਹੈ। ਪਹਿਲਾਂ ਫਰਵਰੀ, ਫਿਰ ਜੂਨ ਅਤੇ ਹੁਣ ਅਕਤੂਬਰ ਦੇ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।ਹੁਣ ਤੱਕ ਦੀ ਜੇਲ੍ਹ ਕਰੀਏ ਤਾਂ ਰਾਮ ਰਹੀਮ 51 ਦਿਨ ਜੇਲ੍ਹ ਤੋਂ ਬਾਹਰ ਰਹਿ ਚੁੱਕਾ ਹੈ। ਪਿਛਲੀ ਪੈਰੋਲ ਦੌਰਾਨ ਉਸਨੇ ਆਪਣੇ ਪ੍ਰੇਮੀਆਂ ਦੇ ਨਾਂ ਸੰਦੇਸ਼ ਵੀ ਦਿੱਤੇ ਸਨ ਅਤੇ ਕਈ ਵੀਡੀਓਸ ਵੀ ਜਾਰੀ ਕੀਤੀਆ
WATCH LIVE TV