Mansa News: ਮਾਨਸਾ ਦੇ ਪਿੰਡ ਭੈਣੀ ਬਾਘਾ 'ਚ ਕਿਸਾਨਾਂ ਨੇ ਪਾਵਰਕਾਮ ਵੱਲੋਂ ਲਗਾਏ ਸਮਾਰਟ ਮੀਟਰ ਪੁੱਟੇ
Advertisement
Article Detail0/zeephh/zeephh1893071

Mansa News: ਮਾਨਸਾ ਦੇ ਪਿੰਡ ਭੈਣੀ ਬਾਘਾ 'ਚ ਕਿਸਾਨਾਂ ਨੇ ਪਾਵਰਕਾਮ ਵੱਲੋਂ ਲਗਾਏ ਸਮਾਰਟ ਮੀਟਰ ਪੁੱਟੇ

 Mansa News: ਪਾਵਰ ਕਾਰਪੋਰੇਸ਼ਨ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਜਾਰੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰਕਾਮ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ।

Mansa News: ਮਾਨਸਾ ਦੇ ਪਿੰਡ ਭੈਣੀ ਬਾਘਾ 'ਚ ਕਿਸਾਨਾਂ ਨੇ ਪਾਵਰਕਾਮ ਵੱਲੋਂ ਲਗਾਏ ਸਮਾਰਟ ਮੀਟਰ ਪੁੱਟੇ

Mansa News:  ਪਾਵਰ ਕਾਰਪੋਰੇਸ਼ਨ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਲਗਾਤਾਰ ਵਿਰੋਧ ਜਾਰੀ ਹੈ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰਕਾਮ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ ਤੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਪਿੰਡਾਂ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ।

ਪਾਵਰਕਾਮ ਵੱਲੋਂ ਪੁਰਾਣੇ ਮੀਟਰਾਂ ਨੂੰ ਬਦਲ ਕੇ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਸ ਦੇ ਨਾਲ ਹੀ ਪਾਵਰਕਾਮ ਦੇ ਸਮਾਰਟ ਮੀਟਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਵਿਰੋਧ ਵੀ ਕੀਤਾ ਜਾ ਰਿਹਾ ਹੈ। ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਅੱਜ ਪਿੰਡ ਵਿੱਚੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰਕਾਮ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਹਨ।

ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੇ ਚਿੱਪ ਵਾਲੇ ਮੀਟਰ ਉਹ ਨਹੀਂ ਲੱਗਣ ਦੇਣਗੇ ਤੇ ਲਗਾਤਾਰ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਵਿੱਚੋਂ ਵੀ ਇਨ੍ਹਾਂ ਮੀਟਰਾਂ ਨੂੰ ਪੁੱਟ ਕੇ ਉਹ ਐਸਡੀਓ ਜਾਂ ਐਕਸ਼ਨ ਦੇ ਦਫ਼ਤਰ ਜਮ੍ਹਾਂ ਕਰਵਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਹੀ ਕੁੰਡੀਆਂ ਲਾ ਲਈਆਂ ਹਨ ਅਤੇ ਵਿਭਾਗ ਨੂੰ ਚਿਤਾਵਨੀ ਹੈ ਕਿ ਪਹਿਲਾਂ ਵਾਲੇ ਹੀ ਪੁਰਾਣੇ ਮੀਟਰ ਲਾਏ ਜਾਣ।

ਇਹ ਵੀ ਪੜ੍ਹੋ : Manpreet Badal News: ਮਨਪ੍ਰੀਤ ਬਾਦਲ ਦੇ ਕਰੀਬੀਆਂ 'ਤੇ ਵਿਜੀਲੈਂਸ ਦਾ ਛਾਪਾ, ਤਿੰਨ ਕਾਬੂ- ਸੂਤਰ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਮਾਰਟ ਮੀਟਰ ਕਦੇ ਵੀ ਕਿਸੇ ਪਿੰਡ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ। ਉਨ੍ਹਾਂ ਨੇ ਪਾਵਰਕਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਜਿੰਨੇ ਵੀ ਸਮਾਰਟ ਮੀਟਰ ਲਗਾਏ ਹਨ ਖੁਦ ਹੀ ਉਤਾਰ ਕੇ ਵਾਪਸ ਲੈ ਜਾਣ ਤੇ ਇਨ੍ਹਾਂ ਮੀਟਰਾਂ ਨੂੰ ਨਹੀਂ ਚੱਲਣ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਕਰਮਚਾਰੀ ਜਾਂ ਅਧਿਕਾਰੀ ਇਨ੍ਹਾਂ ਮੀਟਰਾਂ ਨੂੰ ਦੁਬਾਰਾ ਲਗਾਉਣ ਲਈ ਆਵੇਗਾ ਤਾਂ ਉਨ੍ਹਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵਿਭਾਗ ਖੁਦ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ : Kotkapura Firing Incident: ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਹੋਰ ਮੁਲਜ਼ਮਾਂ ਨੂੰ ਮਿਲੀ ਅਗਾਊਂ ਜ਼ਮਾਨਤ

Trending news