ਜਲੰਧਰ 'ਚ ਡੀਸੀਪੀ ਦੀ ਆਪ ਦੇ ਵਿਧਾਇਕ ਤੇ ਸਰਮਥਕਾਂ ਨਾਲ ਹੋਈ ਧੱਕਾਮੁੱਕੀ, ਇਰਾਦਾ ਕਤਲ ਦਾ ਮਾਮਲਾ ਹੋਇਆ ਦਰਜ
Advertisement
Article Detail0/zeephh/zeephh1362494

ਜਲੰਧਰ 'ਚ ਡੀਸੀਪੀ ਦੀ ਆਪ ਦੇ ਵਿਧਾਇਕ ਤੇ ਸਰਮਥਕਾਂ ਨਾਲ ਹੋਈ ਧੱਕਾਮੁੱਕੀ, ਇਰਾਦਾ ਕਤਲ ਦਾ ਮਾਮਲਾ ਹੋਇਆ ਦਰਜ

ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਵਿਚਕਾਰ ਤਕਰਾਰ ਹੋ ਜਾਂਦੀ ਹੈ ਤੇ ਗੱਲ ਹੱਥੋ-ਪਾਈ ਤੱਕ ਪਹੁੰਚ ਜਾਂਦੀ ਹੈ। ਜਿਸ ਤੋਂ ਬਾਅਦ ਡੀਸੀਪੀ ਨਰੇਸ਼ ਡੋਗੜਾ ਖਿਲਾਫ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਜਲੰਧਰ 'ਚ ਡੀਸੀਪੀ ਦੀ ਆਪ ਦੇ ਵਿਧਾਇਕ ਤੇ ਸਰਮਥਕਾਂ ਨਾਲ ਹੋਈ ਧੱਕਾਮੁੱਕੀ, ਇਰਾਦਾ ਕਤਲ ਦਾ ਮਾਮਲਾ ਹੋਇਆ ਦਰਜ

ਚੰਡੀਗੜ੍ਹ- ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚਦੇ ਹਨ। ਇਸ ਦੌਰਾਨ ਐਮ.ਐਲ.ਏ. ਰਮਨ ਅਰੋੜਾ ਅਤੇ ਡੀ.ਸੀ.ਪੀ. ਨਰੇਸ਼ ਡੋਗਰਾ ਵਿੱਚ ਆਪਸੀ ਤਕਰਾਰ ਵੱਧ ਗਿਆ। ਮਾਮਲਾ ਇਹਨ੍ਹਾਂ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਇਸ ਦੌਰਾਨ ਵਿਧਾਇਕ ਨਾਲ ਆਏ ਸਮਰਥਕ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 

ਜਲੰਧਰ ਪੁਲਿਸ ਵੱਲੋਂ ਦੁਕਾਨਦਾਰਾਂ ਦੇ ਮਾਮਲੇ ਵਿੱਚ ਹੋਈ ਵਿਧਾਇਕ ਨਾਲ ਤਕਰਾਰ ਤੇ ਹੱਥੋ ਪਾਈ ਨੂੰ ਲੈ ਕੇ ਡੀਸੀਪੀ ਨਰੇਸ਼ ਡੋਗਰਾ ਖ਼ਿਲਾਫ਼ ਧਾਰਾ 307 ਅਤੇ ਐਸਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀ.ਸੀ.ਪੀ. ਨਰੇਸ਼ ਡੋਗਰਾ ਦੇ ਵਿਰੁੱਧ ਧਾਰਾ 307 ਅਤੇ ਐਸ.ਸੀ./ਐਸ.ਟੀ. ਐਕਟ ਅਧੀਨ ਥਾਨਾ ਡਿਵੀਜਨ ਨ.-6 ਵਿੱਚ ਐਫਆਈਆਰ ਨੰਬਰ 159/22 ਦੀ ਦਰਜ ਕੀਤੀ ਹੈ। ਵਿਧਾਇਕ ਵੱਲੋਂ ਨਰੇਸ਼ ਡੋਗਰਾ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਸ ਵੱਲੋਂ ਤਕਰਾਰ ਦੌਰਾਨ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਉੱਥੇ ਮੌਜੂਦ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਗਈ।

ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਕੋਈ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਡੀਸੀਪੀ ਨਾਲ ਜੋ ਵੀ ਗੱਲਬਾਤ ਹੋਈ ਉਸ ਦੇ ਸਾਰੇ ਸਬੂਤ ਉਨ੍ਹਾਂ ਕੋਲ ਹਨ। ਵਿਧਾਇਕ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

WATCH LIVE TV

Trending news