2017 ਵਿਚ ਚੰਡੀਗੜ ਪ੍ਰਸ਼ਾਸਨ ਨੇ ਜਾਰੀ ਕੀਤੀ ਸੀ ਵਿਰਾਸਤੀ ਰੁੱਖਾਂ ਦੀ ਸੂਚੀ, ਸਭ ਤੋਂ ਜ਼ਿਆਦਾ ਰੁੱਖ ਸਕੂਲਾਂ ਦੇ ਅੰਦਰ
Advertisement
Article Detail0/zeephh/zeephh1250283

2017 ਵਿਚ ਚੰਡੀਗੜ ਪ੍ਰਸ਼ਾਸਨ ਨੇ ਜਾਰੀ ਕੀਤੀ ਸੀ ਵਿਰਾਸਤੀ ਰੁੱਖਾਂ ਦੀ ਸੂਚੀ, ਸਭ ਤੋਂ ਜ਼ਿਆਦਾ ਰੁੱਖ ਸਕੂਲਾਂ ਦੇ ਅੰਦਰ

ਪ੍ਰਸ਼ਾਸਨ ਅਤੇ ਨਿਗਮ ਦੀ ਤਰਫੋਂ ਵਿਸ਼ੇਸ਼ ਮੁਹਿੰਮ ਚਲਾ ਕੇ ਅਜਿਹੇ ਦਰੱਖਤਾਂ ਨੂੰ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਫਿਲਹਾਲ ਇਸ 'ਤੇ ਕੰਮ ਮੱਠਾ ਪੈ ਗਿਆ ਹੈ। 2017 ਵਿਚ ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਦੋਵਾਂ ਨੇ ਆਪਣੇ-ਆਪਣੇ ਖੇਤਰ ਦੇ ਦਰੱਖਤਾਂ ਦਾ ਸਰਵੇ ਕੀਤਾ ਸੀ, ਜਿਸ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਸਨ। 

2017 ਵਿਚ ਚੰਡੀਗੜ ਪ੍ਰਸ਼ਾਸਨ ਨੇ ਜਾਰੀ ਕੀਤੀ ਸੀ ਵਿਰਾਸਤੀ ਰੁੱਖਾਂ ਦੀ ਸੂਚੀ, ਸਭ ਤੋਂ ਜ਼ਿਆਦਾ ਰੁੱਖ ਸਕੂਲਾਂ ਦੇ ਅੰਦਰ

ਗੁਰਪ੍ਰੀਤ ਸਿੰਘ/ਚੰਡੀਗੜ: ਜਿਸ ਤਰ੍ਹਾਂ ਸ਼ਹਿਰ ਵਿੱਚ ਸੁੱਕੇ ਦਰੱਖਤਾਂ ਦੀ ਗਿਣਤੀ ਵੱਧ ਰਹੀ ਹੈ, ਉਸ ਨਾਲ ਦਰੱਖਤਾਂ ਦੀ ਹੋਂਦ ਖ਼ਤਰੇ ਵਿੱਚ ਹੈ। ਇਸ ਦੇ ਨਾਲ ਹੀ ਇਹ ਦਰੱਖਤ ਲੋਕਾਂ ਦੀ ਜਾਨ ਲਈ ਵੀ ਖਤਰਾ ਬਣਿਆ ਹੋਇਆ ਹੈ। ਇਨ੍ਹਾਂ ਦੇ ਡਿੱਗਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਅਤੇ ਨਿਗਮ ਦੋਵੇਂ ਹੀ ਇਨ੍ਹਾਂ ਦਰੱਖਤਾਂ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੇ, ਜਿਸ ਕਾਰਨ ਅਜਿਹੇ ਹਾਦਸਿਆਂ ਨੂੰ ਹੋਰ ਵੀ ਸੱਦਾ ਦਿੱਤਾ ਜਾ ਰਿਹਾ ਹੈ।

 

ਦੱਸ ਦੇਈਏ ਕਿ ਪ੍ਰਸ਼ਾਸਨ ਅਤੇ ਨਿਗਮ ਦੀ ਤਰਫੋਂ ਵਿਸ਼ੇਸ਼ ਮੁਹਿੰਮ ਚਲਾ ਕੇ ਅਜਿਹੇ ਦਰੱਖਤਾਂ ਨੂੰ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਫਿਲਹਾਲ ਇਸ 'ਤੇ ਕੰਮ ਮੱਠਾ ਪੈ ਗਿਆ ਹੈ। 2017 ਵਿਚ ਯੂ.ਟੀ. ਪ੍ਰਸ਼ਾਸਨ ਅਤੇ ਨਗਰ ਨਿਗਮ ਦੋਵਾਂ ਨੇ ਆਪਣੇ-ਆਪਣੇ ਖੇਤਰ ਦੇ ਦਰੱਖਤਾਂ ਦਾ ਸਰਵੇ ਕੀਤਾ ਸੀ, ਜਿਸ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਸਨ। ਨਿਗਮ ਦੇ ਸਰਵੇ ਵਿੱਚ 1037 ਸੁੱਕੇ ਅਤੇ 258 ਖਤਰਨਾਕ ਦਰੱਖਤ ਸਾਹਮਣੇ ਆਏ ਸਨ। ਇਹਨਾਂ ਵਿਚ ਸਭ ਤੋਂ ਜ਼ਿਆਦਾ ਦਰਖ਼ਤ ਸਕੂਲਾਂ ਦੇ ਗਲਿਆਰਿਆਂ ਅੰਦਰ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਸਰਵੇ 'ਚ 615 ਸੁੱਕੇ ਦਰੱਖਤਾਂ ਦਾ ਖੁਲਾਸਾ ਹੋਇਆ ਹੈ।

 

fallback

 

 

ਵਿਰਾਸਤੀ ਰੁੱਖਾਂ ਦਾ ਮਾਮਲਾ ਹਾਈਕੋਰਟ ਵਿਚ ਵੀ ਗਿਆ

ਚੰਡੀਗੜ੍ਹ ਵਿੱਚ ਵਿਰਾਸਤੀ ਰੁੱਖਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਚੰਡੀਗੜ੍ਹ 'ਚ ਵਿਰਾਸਤੀ ਦਰੱਖਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਿਨ੍ਹਾਂ ਨੂੰ ਹੈਰੀਟੇਜ ਕਾਰਨ ਨਹੀਂ ਕੱਟਿਆ ਜਾ ਰਿਹਾ, ਜੋ ਕਿਸੇ ਸਮੇਂ ਵੀ ਡਿੱਗ ਕੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਵਿਰਾਸਤੀ ਦਰੱਖਤਾਂ ਦੀ ਪਛਾਣ ਕਰਨ ਤੋਂ ਬਾਅਦ ਕਮਜ਼ੋਰ ਰੁੱਖਾਂ ਨੂੰ ਕੱਟਿਆ ਜਾਵੇ। ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਚੰਡੀਗੜ੍ਹ ਸਥਿਤ ਵਿਰਾਸਤੀ ਰੁੱਖਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਸੀ। ਕੋਰੋਨਾ ਪੀਰੀਅਡ ਕਾਰਨ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਹੁਣ ਅਦਾਲਤ ਮੁੜ ਖੁੱਲ੍ਹਣ ਤੋਂ ਬਾਅਦ ਪੈਂਡਿੰਗ ਕੇਸਾਂ ਦੀ ਸੁਣਵਾਈ ਹੋਣੀ ਹੈ।

 

WATCH LIVE TV 

Trending news