Punjabi Parvinder Singh Bhinda: ਪ੍ਰਵਾਸੀ ਭਾਰਤੀ ਨੇ ਸਰਕਾਰੀ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਦੀ ਹਰ ਕੋਈ ਤਰੀਫ ਕਰ ਰਿਹਾ ਹੈ। ਉਸ ਨੇ ਇਕੱਲੇ ਹੀ ਆਪਣੀ ਜੇਬ 'ਚੋਂ ਸਕੂਲ 'ਤੇ ਖਰਚ 50 ਲੱਖ ਕੀਤੇ ਹਨ।
Trending Photos
ਕਪੂਰਥਲਾ: ਵਿਦੇਸ਼ੀ ਧਰਤੀ 'ਤੇ ਵਸੇ ਪੰਜਾਬੀਆਂ ਦਾ ਸੂਬੇ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ। ਸੂਬੇ ਦੇ ਬਹੁਤ ਸਾਰੇ ਅਜਿਹੇ ਪ੍ਰਵਾਸੀ ਪੰਜਾਬੀ ਹਨ ਜਿਨ੍ਹਾਂ ਨਾਲ ਮੋਹ ਆਪਣੇ ਪਿੰਡ ਦੇ ਨਾਲ ਹਮੇਸ਼ਾਂ ਜੁੜਿਆ ਰਹਿੰਦਾ ਹੈ ਤੇ ਪਿੰਡਾਂ ਦੀ ਤਰੱਕੀ ਵਿਚ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ। ਜਿਸ ਕਾਰਨ ਸੂਬੇ ਦੇ ਕਈ ਪਿੰਡਾਂ ਦੀ ਨੁਹਾਰ ਬਦਲ ਗਈ ਹੈ। ਕਪੂਰਥਲਾ ਜ਼ਿਲ੍ਹੇ ਦਾ ਪਿੰਡ ਭੰਡਾਲ ਦੋਨਾ ਵੀ ਅਜਿਹਾ ਹੀ ਪਿੰਡ ਹੈ ਜਿਸ ਦੀ ਇੱਥੋਂ ਦੇ ਵਿਦੇਸ਼ੀ ਧਰਤੀ 'ਤੇ ਵਸੇ ਪੰਜਾਬੀਆਂ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਭੰਡਾਲ ਦੋਨਾ ਦੇ ਕਨੇਡਾ ਦੀ ਧਰਤੀ 'ਤੇ ਵਸੇ ਪ੍ਰਵਾਸੀ ਪੰਜਾਬੀ ਪਰਵਿੰਦਰ ਸਿੰਘ ਭਿੰਦਾ ਨੇ ਇਕੱਲੇ ਪਿੰਡ ਦੇ ਸਰਕਾਰੀ ਸਕੂਲ 'ਤੇ ਹੀ 50 ਲੱਖ ਰੁਪਏ ਖਰਚ ਕਰ ਦਿੱਤੇ ਹਨ ਤੇ ਹੁਣ ਭੰਡਾਲ ਦੋਨਾ ਦਾ ਸਰਕਾਰੀ ਐਲੀਮੈਟਰੀ ਸਕੂਲ ਵੱਡੇ ਵੱਡੇ ਨਿੱਜੀ ਸਕੂਲਾਂ ਨੂੰ ਮਾਤ ਪਾਉਂਦਾ ਹੈ।
ਸਕੂਲ ਵਿਚ ਹੀ ਆਂਗਣਵਾੜੀ ਕੇਂਦਰ ਨੂੰ ਇਕ ਸ਼ਾਨਦਾਰ ਇਮਾਰਤ ਦਾ ਰੂਪ ਦਿੱਤਾ ਗਿਆ ਹੈ ਜੋ ਕਿਸ ਵੱਡੇ ਵਿਦੇਸ਼ੀ ਵਿਦਿਅਕ ਅਦਾਰੇ ਦੀ ਇਮਾਰਤ ਨੂੰ ਵੀ ਮਾਤ ਪਾਉਂਦੇ ਹੀ। ਸਕੂਲ ਵਿਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਉਚ ਪੱਧਰੀ ਬਾਸਕਟਬਾਲ ਗਰਾਊਡ ਤਿਆਰ ਕਰਵਾਈ ਗਈ ਹੈ ਅਤੇ ਇਸ ਦੇ ਨਾਲ ਹੀ ਵਾਲੀਵਾਲ ਦਾ ਖੇਡ ਮੈਦਾਨ ਵੀ ਹੈ। ਸਾਰੇ ਸਕੂਲ ਦੇ ਵਿਹੜੇ ਵਿਚ ਇੰਟਰਲਾਕ ਇੱਟਾਂ ਲਗਾਈਆਂ ਗਈਆਂ ਹਨ ਤੇ ਨਾਲ ਹੀ ਫੁੱਲਾਂ ਦੀਆਂ ਕਿਆਰੀਆਂ ਵਿਚ ਲੱਗੇ ਫੁੱਲ ਸਕੂਲ ਦੇ ਮਾਹੌਲ ਚੰਗਾ ਬਣਾ ਕੇ ਰੱਖਦੇ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਸੂਬੇ ਵਿਚ ਇਸ ਤਰ੍ਹਾਂ ਦਾ ਕੋਈ ਸਕੂਲ ਨਜ਼ਰ ਨਹੀ ਆਉਂਦਾ ਜਿੱਥੇ ਪ੍ਰਵਾਸੀ ਭਾਰਤੀਆਂ ਨੇ ਇੰਨਾ ਪੈਸਾ ਖਰਚ ਕੀਤਾ ਹੋਵੋ।
ਪਰਵਿੰਦਰ ਸਿੰਘ ਦੇ ਇਸ ਸਲਾਘਾਯੋਗ ਕਦਮ ਤੋਂ ਬਾਅਦ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਦੀ ਦਿੱਖ ਬਦਲਣ ਦੇ ਨਾਲ ਸਕੂਲ ਵਿਚ ਬੱਚਿਆਂ ਦੀ ਗਿਣਤੀ ਵੀ ਵਧੀ ਹੈ ਤੇ ਨਿੱਜੀ ਸਕੂਲਾਂ ਵਿੱਚੋਂ ਵਿਦਿਆਰਥੀਆਂ ਹੱਟ ਕੇ ਇਥੇ ਆ ਕੇ ਦਾਖਲਾ ਲੈ ਰਹੇ ਹਨ। ਉਥੇ ਹੀ ਖੇਡ ਮੈਦਾਨ ਹੋਣ ਮਿਲਣ ਕਾਰਨ ਸਕੂਲ ਦੇ ਬੱਚੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣਾ ਦਮ ਦਿਖਾ ਰਹੇ ਹਨ ਤੇ ਕਈ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਮੌਨੀ ਰਾਏ ਨੇ ਬਿਨਾਂ ਬਟਨ ਵਾਲੀ ਕਮੀਜ਼ ਨਾਲ ਕਰਵਾਇਆ ਫੋਟੋਸ਼ੂਟ, ਵੇਖੋ ਬੋਲਡ ਤਸਵੀਰਾਂ
ਪ੍ਰਵਾਸੀ ਭਾਰਤੀ ਭਿੰਦਾ ਭੰਡਾਲ ਸਕੂਲ 'ਤੇ ਇੰਨਾ ਪੈਸਾ ਖਰਚ ਕਰਨ ਦੇ ਬਾਵਜੂਦ ਆਪਣੀ ਵਡਿਆਈ ਨਹੀ ਕਰਨਾ ਚਾਹੁੰਦਾ ਹੈ। ਉਸ ਅਨੁਸਾਰ ਜੇ ਅਸੀਂ ਗੁਰੂ ਘਰਾਂ 'ਤੇ ਲੱਖਾਂ ਰੁਪਏ ਖਰਚ ਕਰ ਸਕਦੇ ਹਾਂ ਤਾਂ ਸਕੂਲ ਵੀ ਸਿੱਖਿਆ ਦੇ ਮੰਦਰ ਹੀ ਹਨ। ਇੱਥੋਂ ਹੀ ਪੜ੍ਹ ਕੇ ਬੱਚਿਆਂ ਨੇ ਸੂਬੇ ਦਾ ਭਵਿੱਖ ਤੈਅ ਕਰਨਾ ਹੈ। ਏਨਾ ਹੀ ਨਹੀ ਭਿੰਦਾ ਭੰਡਾਲ ਨੇ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਤੇ ਵੀ ਲੱਖ ਰੁਪਏ ਖਰਚ ਕੀਤੇ ਹਨ ਉਥੇ ਹੀ ਗੁਆਂਡੀ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਵੀ ਸਮੇਂ -ਸਮੇਂ 'ਤੇ ਯੋਗਦਾਨ ਪਾਇਆ ਹੈ।
(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)