ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ, ਕੀਤੀ ਗਈ ਫੁੱਲਾਂ ਦੀ ਵਰਖਾ
Advertisement

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ, ਕੀਤੀ ਗਈ ਫੁੱਲਾਂ ਦੀ ਵਰਖਾ

Hola Mohalla: ਸੰਗਤਾਂ ਨੇ ਫੁੱਲਾਂ ਅਤੇ ਇਤਰ ਦੀ ਵਰਖਾ ਕਰਕੇ ਮਨਾਇਆ ਹੋਲੇ ਮੁਹੱਲੇ ਦਾ ਤਿਉਹਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਸੰਗਤਾਂ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ ਅਤੇ ਇਤਰ ਦੀ ਵਰਖਾ ਕੀਤੀ ਗਈ

 

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ, ਕੀਤੀ ਗਈ ਫੁੱਲਾਂ ਦੀ ਵਰਖਾ

Hola Mohalla: ਹੋਲੀ ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਦਕਿ ਸਿੱਖ ਧਰਮ 'ਚ ਇਸ ਤਿਉਹਾਰ ਨੂੰ ਹੋਲਾ ਮੁਹੱਲਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਹ ਤਿਉਹਾਰ ਗੁਲਾਬ ਦੇ ਫੁੱਲ ਅਤੇ ਇਤਰ ( Perfume ) ਦੇ ਨਾਲ  ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੂਰੀ ਦੁਨੀਆ ਦਾ ਹਰ ਕੋਈ ਇੱਥੇ ਆਉਣਾ ਚਾਹੁੰਦਾ ਹੈ, ਪਰ ਅੱਜ ਹੋਲੇ ਮੁਹੱਲੇ ਦਾ ਦਿਨ ਖਾਸ ਹੈ, ਜੀ ਹਾਂ, ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੁਨਹਿਰੀ ਪਾਲਕੀ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁੱਖ ਆਸਨ ਲਈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਆਂਦਾ ਜਾਂਦਾ ਹੈ।

ਉਦੋਂ ਇੱਥੇ ਆਏ ਹੋਏ ਸ਼ਰਧਾਲੂ ਹੋਲੇ ਮੁਹੱਲੇ ਵਾਲੇ ਦਿਨ ਗੁਲਾਬ ਦੇ ਫੁੱਲਾਂ ਅਤੇ ਇਤਰ ਨਾਲ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਲੀ ਖੇਡੀ ਜਾਂਦੀ ਹੈ, ਇੰਨਾ ਹੀ ਨਹੀਂ, ਹਰ ਕੋਈ ਸ਼ਰਧਾਲੂ ਹੱਥਾਂ ਵਿੱਚ ਇਤਰ ਫੜਕੇ ਸੁਨਹਿਰੀ ਪਾਲਕੀ ਵਿੱਚ ਸ਼ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਇਤਰ ਦਾ ਛਿੜਕਾਅ ਕਰ ਕੇ ਹੋਲਾ ਮੁਹੱਲਾ ਮਨਾਉਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਿਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਆਉਂਦੀਆਂ ਹਨ  ਤੇ ਇਸ ਹੋਲੇ ਮੁਹੱਲੇ ਦਾ ਨਜ਼ਾਰਾ ਦੇਖਦੀਆਂ ਹਨ।

ਇਹ ਵੀ ਪੜ੍ਹੋ:  Hola Mohalla: ਜੈਕਾਰਿਆਂ ਦੀ ਗੂੰਜ ਨਾਲ ਹੋਈ ਹੋਲੇ-ਮਹੱਲੇ ਦੀ ਸਮਾਪਤੀ, ਨਿਹੰਗਾਂ ਨੇ ਦਿਖਾਏ ਜੌਹਰ

ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਉਮਰ ਦੇ ਲੋਕ ਇਸ ਰਾਤ ਨੂੰ ਮਹਿਕ ਦੀ ਰਾਤ ਬਣਾ ਦਿੰਦੇ ਹਨ, ਛਿੜਕਾਅ ਇੰਨਾ ਹੁੰਦਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਵਰਗ ਲੋਕ ਤੋਂ ਸੰਸਾਰ ਦੇ ਸਾਰੇ ਦੇਵੀ-ਦੇਵਤੇ ਇਸ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋਣ ਲਈ ਆਪ ਪ੍ਰਗਟ ਹੋਏ ਹਨ। 

ਜਿਵੇ ਦੇਵ ਲੋਕ ਮਾਨਵ ਲੋਕ ਵਿੱਚ ਵਸਦਾ ਹੋਵੇ , ਜਿਵੇਂ ਕਿ ਸੁਗੰਧ ਦੀ ਚਾਦਰ ਇੱਕ ਧੁਨ ਬਣ ਜਾਂਦੀ ਹੈ, ਇਸ ਨਜ਼ਾਰੇ ਨੂੰ ਦੇਖ ਕੇ ਭਾਵੇਂ ਦੇਸੀ ਹੋਵੇ ਜਾਂ ਵਿਦੇਸ਼ੀ, ਹਰ ਕੋਈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ, ਉਥੇ ਹੀ ਇਸ ਮੌਕੇ ਹੋਲੇ ਮੁਹੱਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਗਤਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਇਥੇ ਆਏ ਹਨ ਉਨ੍ਹਾਂ ਨੂੰ ਅੱਜ  ਅਲੌਕਿਕ ਦਰਸ਼ਨ ਕਰ ਰਹੇ ਹਨ | ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਰਗਾ ਨਜ਼ਾਰਾ ਪੂਰੀ ਦੁਨੀਆ ਵਿੱਚ ਕੋਈ ਨਹੀਂ ਹੈ ਅਤੇ ਇਹ ਨਜ਼ਾਰਾ ਆਪਣੇ ਆਪ ਵਿੱਚ ਵੱਖਰੀ ਚੀਜ਼ ਹੈ।ਉਨ੍ਹਾਂ ਕਿਹਾ ਕਿ ਇਸ ਤਰਾਂ ਦਾ ਨਜ਼ਾਰਾ ਅਸੀਂ ਪਿਹਲੀ ਵਾਰ ਵੇਖਿਆ ਹੈ

Trending news