ਹਾਕੀ ਟੀਮ ਦੇ ਖਿਡਾਰੀ ਸਰਕਾਰ ਤੋਂ ਨਿਰਾਸ਼, ਪੁੱਛਿਆ ਕਿੱਥੇ ਹੈ ਨੌਕਰੀ?
Advertisement
Article Detail0/zeephh/zeephh1316951

ਹਾਕੀ ਟੀਮ ਦੇ ਖਿਡਾਰੀ ਸਰਕਾਰ ਤੋਂ ਨਿਰਾਸ਼, ਪੁੱਛਿਆ ਕਿੱਥੇ ਹੈ ਨੌਕਰੀ?

ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ। ਨਿਰਾਸ਼ ਹਾਕੀ ਖਿਡਾਰੀਆਂ ਨੇ ਕਿਹਾ ਕੀ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਤੋਂ ਆਫਰ ਲੈਟਰ ਤਾਂ ਮਿਲੇ ਪਰ ਨੌਕਰੀ ਨਹੀਂ ਮਿਲ ਰਹੀ।

ਹਾਕੀ ਟੀਮ ਦੇ ਖਿਡਾਰੀ ਸਰਕਾਰ ਤੋਂ ਨਿਰਾਸ਼, ਪੁੱਛਿਆ ਕਿੱਥੇ ਹੈ ਨੌਕਰੀ?

ਚੰਡੀਗੜ੍ਹ- ਬੀਤੇ ਸਾਲ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਖਿਡਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹਾਕੀ ਟੀਮ ਵੱਲੋਂ ਭਾਰਤ ਲਈ 41 ਸਾਲਾਂ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਲਿਆਂਦਾ ਸੀ। ਜਿਸ ਤੋਂ ਬਾਅਦ ਉਸ ਸਮੇਂ ਦੀ ਪੰਜਾਬ ਕਾਂਗਰਸ ਸਰਕਾਰ ਵੱਲੋਂ ਖਿਡਾਰੀਆਂ ਨੂੰ ਪੀ.ਪੀ.ਐਸ. ਅਤੇ ਪੀ.ਸੀ.ਐਸ. ਦੀ ਪੋਸਟ 'ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਪਰ ਸਾਲ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੇ ਹੱਥ ਖਾਲੀ ਹਨ।

ਆਫ਼ਰ ਲੈਟਰ ਮਿਲੇ ਪਰ ਨੌਕਰੀ ਨਹੀਂ

ਜਿੱਤ ਤੋਂ ਬਾਅਦ ਪੰਜਾਬ ਆਉਣ ‘ਤੇ ਇਨ੍ਹਾਂ ਖਿਡਾਰੀਆਂ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਪੰਜਾਬ ਵਿੱਚ ਹਾਕੀ ਟੀਮ ਦੀ ਜਿੱਤ ਦੇ ਜ਼ਸ਼ਨ ਵੀ ਖੂਬ ਮਨਾਏ ਗਏ ਸਨ।ਹਾਕੀ ਖਿਡਾਰੀ ਵਰੁਣ ਕੁਮਾਰ ਨੇ ਦੱਸਿਆ ਕਿ ਟੋਕੀਓ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਤਤਕਾਲੀ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਪੀਸੀਐੱਸ ਤੇ ਪੰਜਾਬ ਪੁਲੀਸ ਵਿੱਚ ਨੌਕਰੀਆਂ ਦੇਣ ਦੇ ਆਫ਼ਰ ਲੈਟਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਾਲ ਬੀਤ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਜਦਕਿ ਦੂਜੇ ਸੂਬਿਆਂ ਉੜੀਸਾ, ਮਨੀਪੁਰ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਦੋ ਮਹੀਨੇ ਬਾਅਦ ਹੀ ਓਲੰਪਿਕ ਖੇਡਣ ਵਾਲੇ ਆਪਣੇ ਖਿਡਾਰੀਆਂ ਨੂੰ ਨੌਕਰੀਆਂ ਦੇ ਦਿੱਤੀਆਂ ਸਨ।

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ

ਖਿਡਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਅਤੇ ਖੇਡ ਮੰਤਰੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਪੀ. ਪੀ. ਐੱਸ. ਅਹੁਦੇ ’ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਿਹੜਾ ਹੁਣ ਸੱਤਾ ਵਿਚ ਆਈ ਪੰਜਾਬ ਸਰਕਾਰ (ਆਪ) ਨੇ ਵੀ ਪੂਰਾ ਨਹੀਂ ਕੀਤਾ।  ਜਿੱਤ ਤੋਂ ਬਾਅਦ ਵੀ ਪੰਜਾਬੀ ਖਿਡਾਰੀਆਂ ਦੇ ਪੱਲੇ ਅਜੇ ਤੱਕ ਨਿਰਾਸ਼ਾ ਹੀ ਪਈ ਹੈ।

WATCH LIVE TV

Trending news