HelpingHapLess News: ਹੈਲਪਿੰਗ ਹੈਪਲੈਸ ਸੰਸਥਾ ਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਬੰਦ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਛੁਡਵਾ ਕੇ ਪੰਜਾਬ ਲਿਆਂਦਾ ਹੈ।
Trending Photos
HelpingHapLess News (ਬਿਮਲ ਸ਼ਰਮਾ): ਹੈਲਪਿੰਗ ਹੈਪਲੈਸ ਦੀ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਬੰਦ ਨੌਜਵਾਨ ਮਨੀ ਕੁਮਾਰ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਜੇਲ੍ਹ ਵਿਚੋਂ ਛੁਡਾ ਕੇ ਉਸ ਦੀ ਵਿਲਕਦੀ ਮਾਂ ਦੇ ਨਾਲ ਮੁੜ ਮਿਲਿਆ।
ਮਨੀ ਕੁਮਾਰ ਦੇ ਕੋਲ ਜਿਹੜਾ ਵਰਕ ਪਰਮਿਟ ਸੀ ਉਹ ਉਸਾਰੀ ਦਾ ਸੀ ਪਰ ਮਲੇਸ਼ੀਆ ਜਾ ਕੇ ਉਹ ਉੱਥੇ ਹੋਰ ਕੰਮ ਕਰਨ ਲੱਗ ਪਿਆ, ਜਿਸ ਕਰਕੇ ਉਹ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਬੀਬੀ ਅਮਨਜੋਤ ਨੇ ਕਿਹਾ ਉਨ੍ਹਾਂ ਦੀ ਟੀਮ ਨੇ ਇਸ ਤੇ ਤੁਰੰਤ ਐਕਸ਼ਨ ਲੈਂਦਿਆਂ ਮਹਿਜ 20 ਦਿਨ ਦੇ ਵਿੱਚ ਹੀ ਨੌਜਵਾਨ ਨੂੰ ਮੁੜ ਉਹਦੇ ਪਰਿਵਾ ਵਿਚਾਲੇ ਲੈ ਆਉਂਦਾ ਹੈ।
ਬੀਬੀ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਾਸ਼ਣ ਲੰਬੇ-ਲੰਬੇ ਕਰਦੇ ਹਨ ਪਰ ਹਕੀਕਤ ਇਹ ਹੈ ਕਿ ਨੌਜਵਾਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਰੁਲਣਾ ਪੈ ਰਿਹਾ ਹੈ, ਮਜਬੂਰੀ ਵੱਸ ਜਦੋਂ ਕੰਮ ਨਹੀਂ ਮਿਲਦਾ ਤਾਂ ਹੋਰ ਕੰਮ ਕਰਦੇ ਹਨ ਤੇ ਜੇਲ੍ਹ ਤੱਕ ਜਾਣਾ ਪੈਂਦਾ ਹੈ।
ਬੀਬੀ ਅਮਨਜੋਤ ਨੇ ਕਿਹਾ ਪੰਜਾਬ ਦੀ ਅਸਲ ਤਸਵੀਰ ਅਗਰ ਵੇਖਣੀ ਹੈ ਤੇ ਪਿੰਡਾਂ ਵਿੱਚ ਜਾ ਕੇ ਵੇਖੋ ਜਿੱਥੇ ਨੌਜਵਾਨ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਬੀਬੀ ਅਮਨਜੋਤ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹੈਲਪਿੰਗ ਹੈਪਲੈਸ ਨੇ ਹਮੇਸ਼ਾ ਨੌਜਵਾਨਾਂ ਦੀ ਮਦਦ ਕੀਤੀ ਅਤੇ ਕਰ ਰਹੀ ਹੈ।
ਇਹ ਵੀ ਪੜ੍ਹੋ : Manohar Lal On Farmer: ਮਨੋਹਰ ਲਾਲ ਦਾ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਅਸੀਂ ਬੈਰੀਕੇਡ ਹਟਾਉਣ ਲਈ ਤਿਆਰ ਪਰ...
ਜੋ ਵਿਦੇਸ਼ ਦੀਆਂ ਜੇਲ੍ਹਾਂ ਚ ਕਿਸੇ ਕਾਰਨ ਵਸ ਫਸ ਜਾਂਦੇ ਹਨ। ਬੀਬੀ ਅਮਨਜੋਤ ਨੇ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਇਸ ਕੰਮ ਦੇ ਵਿੱਚ ਸਾਥ ਦਿੱਤਾ।
ਇਹ ਵੀ ਪੜ੍ਹੋ : Punjab 95: ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' 'ਚ ਸੈਂਸਰ ਬੋਰਡ ਨੇ ਲਗਾਏ 120 ਕੱਟ; ਟਾਈਟਲ ਬਦਲਣ ਦੇ ਹੁਕਮ