Haryana CM On Kisan Andolan: ਕਿਸਾਨਾਂ ਨੂੰ ਲੈ ਕੇ ਸੀਐੱਮ ਮਨੋਹਰ ਲਾਲ ਦਾ ਵੱਡਾ ਬਿਆਨ; ਦਿੱਲੀ ਜਾਣਾ ਕਿਸਾਨਾਂ ਦਾ ਅਧਿਕਾਰ...
Advertisement
Article Detail0/zeephh/zeephh2111797

Haryana CM On Kisan Andolan: ਕਿਸਾਨਾਂ ਨੂੰ ਲੈ ਕੇ ਸੀਐੱਮ ਮਨੋਹਰ ਲਾਲ ਦਾ ਵੱਡਾ ਬਿਆਨ; ਦਿੱਲੀ ਜਾਣਾ ਕਿਸਾਨਾਂ ਦਾ ਅਧਿਕਾਰ...

Haryana CM On Kisan Andolanਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ਆਪਣੀਆਂ ਮੰਗਾਂ ਉਠਾਉਣੀਆਂ ਅਤੇ ਦਿੱਲੀ ਜਾਣਾ ਹਰ ਕਿਸੇ ਦਾ ਅਧਿਕਾਰ ਹੈ, ਪਰ ਦਿੱਲੀ ਜਾਣ ਦਾ ਮਕਸਦ ਦੇਖਣਾ ਪਵੇਗਾ।

Haryana CM On Kisan Andolan: ਕਿਸਾਨਾਂ ਨੂੰ ਲੈ ਕੇ ਸੀਐੱਮ ਮਨੋਹਰ ਲਾਲ ਦਾ ਵੱਡਾ ਬਿਆਨ; ਦਿੱਲੀ ਜਾਣਾ ਕਿਸਾਨਾਂ ਦਾ ਅਧਿਕਾਰ...

Kisan Andolan 2.0: ਸ਼ੰਭੂ ਬਾਰਡਰ 'ਤੇ ਕਿਸਾਨ ਦਿੱਲੀ ਕੂਚ ਕਰਨ ਲਈ ਸੰਘਰਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪੰਜਾਬ-ਹਰਿਆਣਾ ਦੀਆਂ ਹੱਦਾਂ 'ਤੇ ਪੂਰਾ ਵਾਹ ਲਗਾ ਕੇ ਰੱਖੀ ਹੋਈ ਹੈ। ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿਚਾਲੇ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਦਾ ਪਹਿਲਾਂ ਬਿਆਨ ਸਹਾਮਣੇ ਆਇਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ਆਪਣੀਆਂ ਮੰਗਾਂ ਉਠਾਉਣੀਆਂ ਅਤੇ ਦਿੱਲੀ ਜਾਣਾ ਹਰ ਕਿਸੇ ਦਾ ਅਧਿਕਾਰ ਹੈ, ਪਰ ਦਿੱਲੀ ਜਾਣ ਦਾ ਮਕਸਦ ਦੇਖਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਸਭ ਕੁੱਝ ਦੇਖਿਆ ਹੈ ਕਿ ਕਿਵੇਂ ਇੱਕ ਦ੍ਰਿਸ਼ ਬਣਾਇਆ ਗਿਆ ਅਤੇ ਕਿਸਾਨਾਂ ਨੇ ਵੱਖ-ਵੱਖ ਥਾਵਾਂ 'ਤੇ ਕਬਜ਼ਾ ਕਰ ਲਿਆ ਸੀ। ਹਰਿਆਣੇ ਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਕਿਸ ਵੀ ਸੂਬੇ ਦੀਆਂ ਹੱਦਾਂ ਨੂੰ ਬੰਦ ਕਰਨਾ ਹਰ ਕਿਸੇ ਲਈ ਸਮੱਸਿਆਵਾਂ ਪੈਦਾ ਕਰਦੀਆਂ ਹਨ। ਜਿਸ 'ਤੇ ਸਾਨੂੰ ਇਤਰਾਜ਼ ਹੈ ਕਿ ਜਿਸ ਤਰ੍ਹਾਂ ਉਹ ਪ੍ਰਦਰਸ਼ਨ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਸਾਨਾਂ ਦੇ ਟਰੈਕਟਰ ਤੇ ਦਿੱਲੀ ਜਾਣ ਨੂੰ ਲੈ ਕੇ ਇਤਰਾਜ਼ ਜਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਰੈਕਟਰ ਆਵਾਜਾਈ ਦਾ ਸਾਧਨ ਨਹੀਂ ਹੈ। ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਦਾ ਸਵਾਗਤ ਕਰਦੀ ਹੈ ਪਰ ਸ਼ਰਤ ਹੈ ਕਿ ਉਹ ਬੱਸਾਂ ਜਾਂ ਰੇਲਗੱਡੀਆਂ 'ਤੇ ਆਉਣ। ਅਸੀਂ ਕਿਸਾਨਾਂ ਨੂੰ ਆਪਣੇ ਸੂਬੇ ਵਿੱਚ ਟਰੈਟਰਾਂ 'ਤੇ ਆਉਣ ਦੀ ਇਜ਼ਾਜਤ ਨਹੀਂ ਦੇ ਸਕਦੇ।

ਇਹ ਵੀ ਪੜ੍ਹੋ: Punjab Internet Suspended: ਕਿਸਾਨ ਅੰਦੋਲਨ ਦੇ ਕਾਰਨ ਕੇਂਦਰ ਦਾ ਵੱਡਾ ਐਕਸ਼ਨ; ਪੰਜਾਬ 'ਚ ਇੰਟਰਨੈਟ ਸੇਵਾਵਾਂ ਬੰਦ

ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹਨ, ਕਿਸਾਨ ਜੇਕਰ ਆਪਣੀਆਂ ਮੰਗਾ ਬਾਰੇ ਗੱਲ ਕਰਨੀਂ ਚਾਹੀਦੀ ਹੈ ਤਾਂ ਉਹ ਸਰਕਾਰ ਦੇ ਨਾਲ ਬੈਠ ਕੇ ਚਰਚਾ ਕਰ ਲੈਣ...ਜਿਸ ਤਰੀਕੇ ਨਾਲ ਕਿਸਾਨ ਪ੍ਰਦਰਸ਼ਨ ਕਰਕੇ ਗੱਲਬਾਤ ਕਰਨ ਦਾ ਮਜ਼ਬੂਰ ਕਰ ਰਹੇ ਹਨ ਉਹ ਤਰੀਕਾ ਸਹੀਂ ਨਹੀਂ ਹੈ। ਕਿਸਾਨਾਂ ਨੂੰ ਲੋਕਤੰਤਰੀ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦੀਆਂ ਮਸਲੇ ਦਾ ਹੱਲ ਕੱਢਿਆ ਜਾ ਸਕੇ। 

ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਦਿੱਲੀ ਕੂਚ ਕਰਨ ਦੇ ਲਈ ਬੇਜਿੱਦ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਿੱਲੀ ਜਾਕੇ ਹੀ ਦਮ ਲੈਣਗੇ ਪਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਆਪਣੇ ਸੂਬੇ ਵਿੱਚ ਐਂਟਰ ਕਰਨ ਤੋਂ ਰੋਕਣ ਲਈ ਪੂਰਾ ਵਾਹ ਲਗਾਕੇ ਰੱਖੀ ਹੋਈ ਹੈ। ਪੁਲਿਸ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਅਤੇ ਵਾਟਰ ਕੈਨਨ ਦੀ ਮਦਦ ਨਾਲ ਕਿਸਾਨਾਂ ਨੂੰ ਪਿੱਛੇ ਧੱਕ ਰਹੇ ਹਨ।   

ਇਹ ਵੀ ਪੜ੍ਹੋ: Kisan Andolan 2.0: ਆਪਣੇ ਹੱਕ ਮੰਗ ਰਹੇ ਕਿਸਾਨਾਂ 'ਤੇ ਸਰਕਾਰ ਸੁੱਟ ਰਹੀ ਬੰਬ, ਅਸੀਂ ਝੁਕਣ ਵਾਲੇ ਨਹੀਂ-ਪੰਧੇਰ

 

 

Trending news