ਦਿਲਜੀਤ ਸਿੰਘ ਨੇ ‘ਉੜਤਾ ਪੰਜਾਬ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।
Trending Photos
Diljit Dosanjh Net Worth: ਅੱਜ ਦੇ ਸਮੇਂ ਵਿੱਚ ਦਿਲਜੀਤ ਦੋਸਾਂਝ ਨਾ ਸਿਰਫ਼ ਪੰਜਾਬ 'ਚ ਸਗੋਂ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ। ਸ਼ੁਕਰਵਾਰ ਨੂੰ ਦਿਲਜੀਤ ਦੋਸਾਂਝ ਨੇ ਆਪਣਾ ਜਨਮਦਿਨ (Diljit Dosanjh birthday) ਮਨਾਇਆ ਤੇ ਦੁਨੀਆਂ ਭਰ ਤੋਂ ਉਸਨੂੰ ਲੋਕਾਂ ਵੱਲੋਂ ਵਧਾਈਆਂ ਮਿਲੀਆਂ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ਅਤੇ 'ਦੋਸਾਂਝਵਾਲਾ' ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਅਤੇ ਹੁਣ ਦੁਨੀਆਂ ਭਰ ਵਿੱਚ ਆਪਣਾ ਇੱਕ ਸਥਾਨ ਬਣਾ ਲਿਆ ਹੈ।
ਪੰਜਾਬੀ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹਨ। ਦਿਲਜੀਤ ਦੀ ਪਹਿਲੀ ਪੰਜਾਬੀ ਫਿਲਮ ‘ਦ ਲਾਇਨ ਆਫ ਪੰਜਾਬ’ ਭਾਵੇਂ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਸੀ ਪਰ ਦਿਲਜੀਤ ਮਿਹਨਤ ਕਰਦਾ ਰਿਹਾ ਅਤੇ ਅੱਜ ਦੇ ਸਮੇਂ ਵਿੱਚ ਦੁਨੀਆਂ ਦੇ ਟਾਪ ਪੰਜਾਬੀ ਕਲਾਕਾਰਾਂ ਵਿੱਚੋਂ ਦਿਲਜੀਤ ਦਾ ਨਾਮ ਹਮੇਸ਼ਾ ਲਿਆ ਜਾਂਦਾ ਹੈ।
ਦਿਲਜੀਤ ਦੀ ਬਲਾਕਬਸਟਰ ਪੰਜਾਬੀ ਫਿਲਮਾਂ 'ਚ ‘ਜੱਟ ਐਂਡ ਜੂਲੀਅਟ’ ਭਾਗ 1 ਅਤੇ 2, ‘ਪੰਜਾਬ 1984’, ‘ਜੀਨੇ ਮੇਰਾ ਦਿਲ ਲੁਟਿਆ’, ‘ਡਿਸਕੋ ਸਿੰਘ’ ਵਰਗੀਆਂ ਕਈ ਫਿਲਮਾਂ ਦੇ ਨਾਲ ਸ਼ਾਮਿਲ ਹਨ।
ਦਿਲਜੀਤ ਸਿੰਘ ਨੇ ‘ਉੜਤਾ ਪੰਜਾਬ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ ਨੇ ਅਕਸ਼ੇ ਕੁਮਾਰ ਦੇ ਨਾਲ 'ਗੁੱਡ ਨਿਊਜ਼' ਵਿੱਚ ਵੀ ਆਪਣੀ ਅਦਾਕਾਰੀ ਕੀਤੀ ਸੀ।
Diljit Dosanjh Net Worth:
ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਦੇ ਕੋਲ ਕੁੱਲ ਜਾਇਦਾਦ ਲੱਗਭਗ 150 ਕਰੋੜ ਰੁਪਏ ਹੈ। ਇਸਦੇ ਨਾਲ ਹੀ ਦਿਲਜੀਤ ਫਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦੇ ਹਨ ਅਤੇ ਉਹ ਇੱਕ ਮਹੀਨੇ ‘ਚ ਲੱਗਭਗ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਇਸ ਤਰ੍ਹਾਂ ਦਿਲਜੀਤ ਦੀ ਸਾਲਾਨਾ ਆਮਦਨ ਲੱਗਭਗ 12 ਕਰੋੜ ਰੁਪਏ ਤੋਂ ਵੱਧ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਨਜ਼ਰ ਆਉਣਗੇ ਸੋਲਰ ਪੈਨਲ, ਬਿਜਲੀ ਦੇ ਰਵਾਇਤੀ ਸਰੋਤਾਂ ਤੋਂ ਮਿਲੇਗਾ ਛੁਟਕਾਰਾ
ਇਨ੍ਹਾਂ ਤੋਂ ਇਲਾਵਾ ਦਿਲਜੀਤ ਕੋਲ ਲਗਜ਼ਰੀ ਕਾਰਾਂ ਦਾ ਵੀ ਇੱਕ ਕਲੈਕਸ਼ਨ ਹੈ। ਉਸਦੇ ਕੋਲ ਮਰਸਡੀਜ਼ ਬੈਂਜ਼ G63 ਹੈ ਜਿਸ ਦੀ ਕੀਮਤ ਲਗਭਗ 2.45 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸਦੇ ਨਾਲ ਹੀ ਦਿਲਜੀਤ ਕੋਲ ਇੱਕ ਪੋਰਸ਼ ਕੈਏਨ ਵੀ ਹੈ, ਜਿਸਦੀ ਕੀਮਤ ਲਗਭਗ 1.92 ਕਰੋੜ ਰੁਪਏ ਹੈ, ਅਤੇ ਇੱਕ ਫੇਰਾਰੀ, ਔਡੀ ਤੇ ਵੋਲਵੋ ਕਾਰਾਂ ਵੀ ਹਨ। ਇਨ੍ਹਾਂ ਹੀ ਨਹੀਂ, ਦਿਲਜੀਤ ਕੋਲ 67 ਕਰੋੜ ਰੁਪਏ ਦੀ BMW 520D ਤੇ 28 ਲੱਖ ਰੁਪਏ ਦੀ ਮਿਤਸੁਬੀਸ਼ੀ ਪਜੇਰੋ ਵੀ ਹੈ।
ਇਹ ਵੀ ਪੜ੍ਹੋ: ਜਦੋਂ ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਗਈ ਸਲਾਮੀ!