ਜਾਨਲੇਵਾ ਹੋਇਆ H3N2 Influenza virus... 2 ਮਰੀਜਾਂ ਦੀ ਹੋਈ ਮੌਤ, ਜਾਣੋ ਕਿਹੜੇ ਸੂਬਿਆਂ 'ਚ ਹੋਈਆਂ ਮੌਤਾਂ
Advertisement
Article Detail0/zeephh/zeephh1603934

ਜਾਨਲੇਵਾ ਹੋਇਆ H3N2 Influenza virus... 2 ਮਰੀਜਾਂ ਦੀ ਹੋਈ ਮੌਤ, ਜਾਣੋ ਕਿਹੜੇ ਸੂਬਿਆਂ 'ਚ ਹੋਈਆਂ ਮੌਤਾਂ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਸਾਰੇ ਲੋਕ, ਖ਼ਾਸ ਤੌਰ 'ਤੇ ਜੋ ਬੁਜੁਰਗ ਹਨ, ਉਨ੍ਹਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਜਾਨਲੇਵਾ ਹੋਇਆ H3N2 Influenza virus... 2 ਮਰੀਜਾਂ ਦੀ ਹੋਈ ਮੌਤ, ਜਾਣੋ ਕਿਹੜੇ ਸੂਬਿਆਂ 'ਚ ਹੋਈਆਂ ਮੌਤਾਂ

H3N2 Influenza virus death in India's Karnataka and Haryana news: ਆਮ ਤੌਰ 'ਤੇ ਹਲਕੀ ਬਿਮਾਰੀਆਂ ਦਾ ਕਾਰਨ ਬਣਨ ਵਾਲਾ ਇਨਫਲੂਐਂਜ਼ਾ ਵਾਇਰਸ ਹੁਣ ਘਾਤਕ ਸਾਬਤ ਹੋ ਰਿਹਾ ਹੈ। ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਨਫਲੂਐਂਜ਼ਾ ਵਾਇਰਸ ਦੇ H3N2 ਵੇਰੀਐਂਟ ਕਰਕੇ ਭਾਰਤ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।  

ਇਨਫਲੂਐਂਜ਼ਾ ਵਾਇਰਸ ਦਾ H3N2 ਵੇਰੀਐਂਟ ਲੋਕਾਂ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਅਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਨਵੇਂ ਵੇਰੀਐਂਟ ਦੀ ਲਾਗ ਕਰਕੇ ਦੇਸ਼ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪਹਿਲੀ ਮੌਤ ਕਰਨਾਟਕ ਵਿੱਚ ਇੱਕ 82 ਸਾਲ ਦੇ ਵਿਅਕਤੀ ਦੀ ਹੋਈ ਹੈ ਜਦਕਿ ਦੂਜੀ ਮੌਤ ਹਰਿਆਣਾ ਵਿੱਚ ਹੋਈ ਹੈ।

ਭਾਰਤ ਵਿੱਚ H3N2 ਵਾਇਰਸ ਦੇ ਹੁਣ ਤੱਕ 90 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਐਚ3ਐਨ2, ਇਨਫਲੂਐਂਜ਼ਾ ਪਰਿਵਾਰ ਦਾ ਮੈਂਬਰ ਹੈ, ਅਤੇ ਇਸਦੇ ਨਾਲ ਲੋਕਾਂ ਵਿੱਚ ਗੰਭੀਰ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਖਤਰੇ ਦੇ ਮੱਦੇਨਜ਼ਰ ਹਰ ਕਿਸੇ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਨਫਲੂਐਂਜ਼ਾ ਦੇ ਇਸ ਨਵੇਂ ਰੂਪ ਨਾਲ ਸੰਕ੍ਰਮਿਤ ਲੋਕਾਂ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਹ ਵਾਇਰਸ ਹੋਰ ਇਨਫਲੂਐਂਜ਼ਾ ਉਪ-ਕਿਸਮਾਂ ਨਾਲੋਂ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣ ਰਿਹਾ ਹੈ, ਜਿਸ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਵਧ ਜਾਂਦੀ ਹੈ। ਹੁਣ ਸੰਕ੍ਰਮਿਤ ਲੋਕਾਂ ਵਿੱਚ ਮੌਤ ਦੇ ਮਾਮਲਿਆਂ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ: Punjab Budget 2023 Updates: ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9,331 ਕਰੋੜ ਰੁਪਏ, ਸਿੱਖਿਆ ਖੇਤਰ ਲਈ 17,072 ਕਰੋੜ

ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਜੋਖਮ ਵੱਧ 

ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਨੂੰ H3N2 ਵਾਇਰਸ ਕਰਕੇ ਗੰਭੀਰ ਬੀਮਾਰੀ ਅਤੇ ਮੌਤ ਦਾ ਖਤਰਾ ਹੋ ਸਕਦਾ ਹੈ। ਕਰਨਾਟਕ ਵਿੱਚ ਮਰਨ ਵਾਲੇ ਵਿਅਕਤੀ ਦੀ ਉਮਰ 82 ਸਾਲ ਸੀ ਅਤੇ ਉਸ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ। 

ਇਹ ਵੀ ਪੜ੍ਹੋ: Punjab Agriculture and Farmer Budget 2023: ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ; ਖੇਤੀ ਤੇ ਸਹਾਇਕ ਖੇਤਰ ਲਈ 13,888 ਕਰੋੜ ਰੁਪਏ ਦੀ ਤਜਵੀਜ਼ ਰੱਖੀ

(For more news apart from H3N2 Influenza virus death in India's Karnataka and Haryana, stay tuned to Zee PHH)

Trending news