ਪੁਲਿਸ ਕਾਂਸਟੇਬਲ ਦੇ ਕਤਲ ’ਚ ਸ਼ਾਮਲ ਗੈਂਗਸਟਰ ਜੋਰਾ ਦਾ ਇਨਕਾਊਂਟਰ, AIG ਗੋਇਲ ਵਾਲ-ਵਾਲ ਬਚੇ
Advertisement

ਪੁਲਿਸ ਕਾਂਸਟੇਬਲ ਦੇ ਕਤਲ ’ਚ ਸ਼ਾਮਲ ਗੈਂਗਸਟਰ ਜੋਰਾ ਦਾ ਇਨਕਾਊਂਟਰ, AIG ਗੋਇਲ ਵਾਲ-ਵਾਲ ਬਚੇ

ਦੱਸ ਦੇਈਏ ਕਿ ਇਹ ਗੈਂਗਸਟਰ ਕੁਝ ਦਿਨ ਪਹਿਲਾਂ ਫਗਵਾੜਾ ’ਚ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ’ਚ ਸ਼ਾਮਲ ਸੀ। 

ਪੁਲਿਸ ਕਾਂਸਟੇਬਲ ਦੇ ਕਤਲ ’ਚ ਸ਼ਾਮਲ ਗੈਂਗਸਟਰ ਜੋਰਾ ਦਾ ਇਨਕਾਊਂਟਰ, AIG ਗੋਇਲ ਵਾਲ-ਵਾਲ ਬਚੇ

Police Encounter in zirakpur: ਪੰਜਾਬ ਦੇ ਜ਼ੀਰਕਪੁਰ ’ਚ ਗੈਂਗਸਟਰ ਅਤੇ ਪੰਜਾਬ ਪੁਲਿਸ ਵਿਚਾਲੇ ਸਿੱਧਾ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ’ਚ ਗੈਂਗਸਟਰ ਯੁਵਰਾਜ ਸਿੰਘ ਉਰਫ਼ ਜੋਰਾ ਜਖ਼ਮੀ ਹੋ ਗਿਆ। 

ਦੱਸ ਦੇਈਏ ਕਿ ਯੁਵਰਾਜ ਸਿੰਘ ਕੁਝ ਦਿਨ ਪਹਿਲਾਂ ਫਗਵਾੜਾ ’ਚ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ’ਚ ਸ਼ਾਮਲ ਸੀ। ਪੁਲਿਸ ਨੇ ਗੈਂਗਸਟਰ ਦੇ ਇੱਥੇ ਛਿਪੇ ਹੋਣ ਦੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ, ਦੱਸਿਆ ਜਾ ਰਿਹਾ ਹੈ ਰਮਜ਼ਾਨ ਮਲਿਕ ਦੀ ਫ਼ਰਜੀ ਆਈਡੀ (Fake Identity) ਨਾਲ ਇਹ ਹੋਟਲ ’ਚ ਰਹਿ ਰਿਹਾ ਸੀ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ-ਲੁਧਿਆਣਾ ਵਿਚਾਲੇ ਫਗਵਾੜਾ ਸ਼ਹਿਰ ’ਚ ਗੈਂਗਸਟਰਾਂ ਨੇ ਪੁਲਿਸ ਕਾਂਸਟੇਬਲ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਮੌਕੇ ਸਿਟੀ ਥਾਣਾ ਚੌਂਕੀ ਦੇ SHO ਅਮਨਦੀਪ ਸਿੰਘ ਨਾਹਰ ਅਤੇ ਉਨ੍ਹਾਂ ਦਾ ਗੰਨਮੈਨ ਕਮਲਦੀਪ ਸਿੰਘ ਬਾਜਵਾ ਕ੍ਰੇਟਾ ਕਾਰ ਖੋਹ ਕੇ ਭੱਜ ਰਹੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰ ਰਹੀ ਪੁਲਿਸ ਪਾਰਟੀ ’ਤੇ ਗੈਂਗਸਟਰਾਂ ਨੇ ਤਾਬੜ-ਤੋੜ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਕਾਰਨ ਕਾਂਸਟੇਬਲ ਕਮਲ ਬਾਜਵਾ ਦੀ ਮੌਤ ਹੋ ਗਈ ਸੀ। 

ਰੂਪਨਗਰ ਰੇਂਜ ਦੇ ਡੀ. ਆਈ. ਜੀ. (DIG) ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾਂ ਪੁਲਿਸ ਨੇ ਗੈਂਗਸਟਰ ਯੁਵਰਾਜ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਉਲਟਾ ਫਾਈਰਿੰਗ ਕਰ ਦਿੱਤੀ। ਇਸ ਦੌਰਾਨ AIG ਸੰਦੀਪ ਗੋਇਲ ਵਾਲ-ਵਾਲ ਬਚੇ, ਉਨ੍ਹਾਂ ਬੁਲਟ ਪਰੂਫ਼ ਜੈਕਟ ਪਾਈ ਹੋਈ ਸੀ। ਉੱਥੇ ਹੀ ਇਨਕਾਊਂਟਰ ਸਪੈਸ਼ਲਿਸਟ DSP ਬਿਕਰਮ ਸਿੰਘ ਬਰਾੜ ਵੀ ਟੀਮ ਦਾ ਹਿੱਸਾ ਸਨ। 

ਪੁਲਿਸ ਨੇ ਦੱਸਿਆ ਕਿ ਯੁਵਰਾਜ ਉਰਫ਼ ਜੋਰਾ ’ਤੇ ਪਹਿਲਾਂ ਵੀ ਜਲੰਧਰ ਦੇ ਦਿਹਾਤੀ ਥਾਣੇ ’ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਗੈਂਗਸਟਰ ਜੋਰਾ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ, ਉਸ ਦੇ ਕਬਜ਼ੇ ’ਚੋਂ .32 ਬੋਰ ਦੇ 2 ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਪੁਲਿਸ ਇਨ੍ਹਾਂ ਬਰਾਮਦ ਹੋਏ ਹਥਿਆਰਾ ਸਬੰਧੀ ਪੁਛਗਿੱਛ ਕਰੇਗੀ, ਉੱਥੇ ਹੀ ਗੈਂਗਸਟਰ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ’ਚ ਗੈਂਗਸਟਰ ਵੀ ਜਖ਼ਮੀ ਹੋਇਆ ਹੈ, ਉਸਦੇ ਪੈਰ ’ਚ 2 ਗੋਲੀਆਂ ਲੱਗੀਆਂ ਹਨ। 

ਇਹ ਵੀ ਪੜ੍ਹੋ: Whatsapp ਦਾ ਨਵਾਂ ਫੀਚਰ: ਬਿਨਾ ਚੈੱਟ ’ਚ ਗਿਆ ਬਾਹਰੋਂ ਹੀ ਕਰ ਸਕੋਗੇ Block!

 

Trending news