Goniana Mandi: ਗੋਨਿਆਣਾ ਮੰਡੀ 'ਚ ਗੱਚਕ ਦੀ ਫੈਕਟਰੀ ਸੀਲ; ਗੱਚਕ ਬਣਾਉਣ ਵੇਲੇ ਗੰਦੇ ਪੈਰਾਂ ਦਾ ਕਰਦੇ ਸਨ ਇਸਤੇਮਾਲ
Advertisement
Article Detail0/zeephh/zeephh2572141

Goniana Mandi: ਗੋਨਿਆਣਾ ਮੰਡੀ 'ਚ ਗੱਚਕ ਦੀ ਫੈਕਟਰੀ ਸੀਲ; ਗੱਚਕ ਬਣਾਉਣ ਵੇਲੇ ਗੰਦੇ ਪੈਰਾਂ ਦਾ ਕਰਦੇ ਸਨ ਇਸਤੇਮਾਲ

Goniana Mandi: ਗੋਨਿਆਣਾ ਮੰਡੀ ਵਿੱਚ ਚੱਲ ਰਹੀ ਅਣ ਅਧਿਕਾਰਤ ਗੱਚਕ ਫੈਕਟਰੀ ਉਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਗਲਤ ਤਰੀਕੇ ਨਾਲ ਬਣੀ ਅਤੇ ਘੱਟ ਮਾਪਦੰਡਾਂ ਵਾਲੀ ਗੱਚਕ ਨੂੰ ਸੀਲ ਕਰ ਦਿੱਤਾ ਗਿਆ ਹੈ। 

Goniana Mandi: ਗੋਨਿਆਣਾ ਮੰਡੀ 'ਚ ਗੱਚਕ ਦੀ ਫੈਕਟਰੀ ਸੀਲ; ਗੱਚਕ ਬਣਾਉਣ ਵੇਲੇ ਗੰਦੇ ਪੈਰਾਂ ਦਾ ਕਰਦੇ ਸਨ ਇਸਤੇਮਾਲ

Goniana Mandi (ਕੁਲਬੀਰ ਬੀਰਾ): ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿੱਚ ਚੱਲ ਰਹੀ ਅਣ ਅਧਿਕਾਰਤ ਗੱਚਕ ਫੈਕਟਰੀ ਉਤੇ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਗਲਤ ਤਰੀਕੇ ਨਾਲ ਬਣੀ ਅਤੇ ਘੱਟ ਮਾਪਦੰਡਾਂ ਵਾਲੀ ਗੱਚਕ ਨੂੰ ਸੀਲ ਕਰ ਦਿੱਤਾ ਗਿਆ ਹੈ। ਗੋਨਿਆਣਾ ਮੰਡੀ ਦੇ ਦਸਮੇਸ਼ ਨਗਰ ਗਲੀ ਨੰਬਰ 3/1 ਵਿੱਚ ਚੱਲ ਰਹੀ ਇੱਕ ਅਣਅਧਿਕਾਰਤ ਗਚਕ ਫੈਕਟਰੀ ਦੀ ਪਿਛਲੇ ਦਿਨੀਂ ਇੱਕ ਸਮਾਜ ਸੇਵਕ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਸ ਫੈਕਟਰੀ ਵਿੱਚ ਮਸ਼ੀਨਾਂ ਦੀ ਥਾਂ ਉਤੇ ਮਨੁੱਖੀ ਹੱਥਾਂ ਨਾਲ ਗਚਕ ਨੂੰ ਤਿਆਰ ਕੀਤਾ ਜਾਂਦਾ ਸੀ। ਹੱਥਾਂ ਦੇ ਨਾਲ ਨਾਲ ਗੰਦੇ ਮੰਦੇ ਪੈਰਾਂ ਦੀ ਵਰਤੋਂ ਕਰਕੇ ਮੂੰਗ਼ਫਲੀ ਦਾ ਛਿਲਕਾ ਉਤਾਰਿਆ ਜਾਂਦਾ ਸੀ।

ਇਸ ਵੀਡੀਓ ਦੇ ਆਧਾਰ ਉਤੇ ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਹੈਲਥ ਆਫਿਸਰ ਨੇ ਕਾਰਵਾਈ ਲਈ ਹਦਾਇਤਾਂ ਕੀਤੀਆਂ। ਇਸ ਤੋਂ ਬਾਅਦ ਸਿਹਤ ਇੰਸਪੈਕਟਰ ਨਵਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਇਸ ਫੈਕਟਰੀ ਉੱਤੇ ਛਾਪਾ ਮਾਰਿਆ ਗਿਆ ਤਾਂ ਮੌਕੇ ਉਤੇ ਬਰਾਮਦ ਹੋਈ ਸਾਢੇ ਚਾਰ ਕੁਇੰਟਲ ਗਚਕ ਨੂੰ ਸੀਲ ਕਰਕੇ ਸੈਂਪਲ ਲੈ ਲਏ ਗਏ ਹਨ ਅਤੇ ਉਕਤ ਗੱਚਕ ਫੈਕਟਰੀ ਦੇ ਮਾਲਕ ਕੋਲੋਂ ਕੋਈ ਵੀ ਲਾਇਸੈਂਸ ਨਹੀਂ ਮਿਲਿਆ ਜੋ ਕਿ ਅਣਅਧਿਕਾਰਤ ਤਰੀਕੇ ਨਾਲ ਹੀ ਇਹ ਫੈਕਟਰੀ ਚਲਾਈ ਜਾ ਰਹੀ ਸੀ।

ਇਸ ਸਬੰਧੀ ਹੈਲਥ ਆਫਿਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਉਤੇ ਦੇਖਣ ਤੋਂ ਪਤਾ ਲੱਗਿਆ ਕਿ ਗੱਚਕ ਨੂੰ ਬਣਾਉਣ ਦਾ ਤਰੀਕਾ ਵੀ ਬਿਲਕੁਲ ਅਣਅਧਿਕਾਰਤ ਹੈ ਅਤੇ ਗੰਦੇ ਮੰਦੇ ਪੈਰਾਂ ਦੀ ਵਰਤੋਂ ਕਰਕੇ ਗੱਚਕ ਨੂੰ ਤਿਆਰ ਕੀਤਾ ਜਾ ਰਿਹਾ ਸੀ ਅਤੇ ਕੋਈ ਵੀ ਇੱਥੇ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈ।

ਉਨ੍ਹਾਂ ਨੇ ਦੱਸਿਆ ਕਿ ਮਹਿਕਮੇ ਦੀ ਕਾਰਵਾਈ ਦੌਰਾਨ ਗੱਚਕ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੰਦਰ ਪਈ ਗੱਚਕ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸੈਂਪਲ ਲੈ ਲਏ ਗਏ ਹਨ ਅਤੇ ਇਸ ਫੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਕੱਟ ਕੇ ਬਠਿੰਡਾ ਏਡੀਸੀ ਦਫਤਰ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਲਈ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ : SGPC Meeting: ਹੁਣ 30 ਦਸੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ

 

Trending news