Charanjit Channi Ph.D: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਡਿਗਰੀ ਵੰਡ ਸਮਾਰੋਹ ਵਿੱਚ ਆਪਣੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਉਨ੍ਹਾਂ ਨੇ ਖੁਸ਼ੀ ਸਾਂਝੀ ਕੀਤੀ।
Trending Photos
Charanjit Channi Ph.D: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਡਾਕਟਰ ਦੀ ਡਿਗਰੀ ਮਿਲ ਗਈ ਹੈ। ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਕਾਂਗਰਸੀ ਆਗੂ ਚੰਨੀ ਨੇ ਪੀਯੂ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ ਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਇਮੈਨੁਅਲ ਨਾਹਰ ਦੀ ਅਗਵਾਈ ਵਿੱਚ ਇਸੇ ਵਿਸ਼ੇ ਵਿੱਚ ਪੀਐਚਡੀ ਲਈ ਦਾਖ਼ਲਾ ਲਿਆ ਸੀ।
ਚੰਨੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ। ਕਾਬਿਲੇਗੌਰ ਹੈ ਕਿ 70ਵੀਂ ਕਨਵੋਕੇਸ਼ਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਵਿਸ਼ੇਸ਼ ਤੌਰ ਉਤੇ ਪੁੱਜੇ ਹੋਏ ਸਨ। ਇਸ ਨੂੰ ਲੈ ਕੇ ਚੰਨੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਵਿਚ ਪੀ.ਐੱਚਡੀ ਡਿਗਰੀ ਹਾਸਿਲ ਕੀਤੀ ਹੈ।’’
ਚਰਨਜੀਤ ਸਿੰਘ ਚੰਨੀ ਨੇ 2017 ਵਿੱਚ ਆਪਣੀ ਪੀਐਚਡੀ ਦੀ ਸ਼ੁਰੂਆਤ ਕੀਤੀ ਸੀ ਤੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਜਦੋਂ ਉਹ ਅਮਰੀਕਾ ਗਏ ਹੋਏ ਸਨ ਤਾਂ ਇਸ ਦਰਮਿਆਨ ਉਨ੍ਹਾਂ ਨੇ ਆਪਣੀ ਥੀਸਿਸ ਨੂੰ ਪੂਰਾ ਕੀਤਾ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਮਗਰੋਂ ਦੇਸ਼ ਦੇ ਸੁਤੰਤਰਤਾ ਸੰਘਰਸ਼ ਤੇ ਰਾਸ਼ਟਰ ਉਸਾਰੀ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : Demonetisation News: 2000 ਦੇ ਨੋਟਾਂ 'ਤੇ ਸਵਾਲ ਤੇ ਜਵਾਬ: ਕੀ ਕਰਨਾ ਹੈ ਇੰਨ੍ਹਾਂ ਨੋਟਾਂ ਦਾ? ਇੱਥੇ ਪੜ੍ਹੋ ਪੂਰੀ ਡਿਟੇਲ
ਗੌਰਤਲਬ ਹੈ ਕਿ ਸਤੰਬਰ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਥਾਪਿਆ ਗਿਆ ਸੀ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸੀਐਮ ਬਣਾਇਆ ਗਿਆ ਸੀ। ਡਾ. ਚਰਨਜੀਤ ਸਿੰਘ ਚੰਨੀ 2022 ਦੀਆਂ ਚੋਣਾਂ 'ਚ ਦੋ ਸੀਟਾਂ 'ਤੇ ਚੋਣ ਲੜੇ ਤੇ ਦੋਵਾਂ ਤੋਂ ਹਾਰ ਗਏ ਸਨ।
ਇਹ ਵੀ ਪੜ੍ਹੋ : Punjab News: ਅਪਰਾਧੀਆਂ 'ਤੇ ਵੱਡੀ ਕਾਰਵਾਈ: ਪੰਜਾਬ ਭਰ 'ਚ 3000 ਦੇ ਕਰੀਬ ਪੁਲਿਸ ਟੀਮਾਂ ਤੇ ਜਵਾਨਾਂ ਨੇ ਕੀਤੀ ਛਾਪੇਮਾਰੀ