2024 ਲਈ ਭਾਜਪਾ ਵਲੋਂ 'ਵਿਜ਼ਨ ਪੰਜਾਬ' ਦੀ ਸ਼ੁਰੂਆਤ, 2 ਕੇਂਦਰੀ ਮੰਤਰੀਆਂ ਨੇ ਕੀਤਾ ਪੰਜਾਬ ਦਾ ਦੌਰਾ
Advertisement

2024 ਲਈ ਭਾਜਪਾ ਵਲੋਂ 'ਵਿਜ਼ਨ ਪੰਜਾਬ' ਦੀ ਸ਼ੁਰੂਆਤ, 2 ਕੇਂਦਰੀ ਮੰਤਰੀਆਂ ਨੇ ਕੀਤਾ ਪੰਜਾਬ ਦਾ ਦੌਰਾ

ਭਾਰਤੀ ਜਨਤਾ ਪਾਰਟੀ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਭਾਜਪਾ ਦੁਆਰਾ ਆਪਣੇ ਇਸ ਮਾਸਟਰ ਪਲਾਨ ਨੂੰ 'ਵਿਜ਼ਨ ਪੰਜਾਬ' ਦਾ ਨਾਮ ਦਿੱਤਾ ਹੈ।

2024 ਲਈ ਭਾਜਪਾ ਵਲੋਂ 'ਵਿਜ਼ਨ ਪੰਜਾਬ' ਦੀ ਸ਼ੁਰੂਆਤ, 2 ਕੇਂਦਰੀ ਮੰਤਰੀਆਂ ਨੇ ਕੀਤਾ ਪੰਜਾਬ ਦਾ ਦੌਰਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਭਾਜਪਾ ਦੁਆਰਾ ਆਪਣੇ ਇਸ ਮਾਸਟਰ ਪਲਾਨ ਨੂੰ 'ਵਿਜ਼ਨ ਪੰਜਾਬ' ਦਾ ਨਾਮ ਦਿੱਤਾ ਹੈ। ਪੰਜਾਬੀਆਂ ਖ਼ਾਸ ਤੌਰ ’ਤੇ ਸਿੱਖਾਂ ਦੇ ਦਿਲ ਜਿੱਤਣ ਲਈ ਪਾਰਟੀ ਵਲੋਂ ਬੂਥ ਲੈਵਲ ’ਤੇ ਰਣਨੀਤੀ ਤਿਆਰ ਕੀਤੀ ਗਈ ਹੈ।

ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਹਾਲ ’ਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਚੰਡੀਗੜ੍ਹ ਫੇਰੀ ਮੌਕੇ ਪੰਜਾਬ ਦੇ 22 ਆਗੂਆਂ ਨਾਲ ਵਿਸ਼ੇਸ਼ ਤੌਰ ’ਤੇ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਇਸ ਦੀ ਰੂਪ-ਰੇਖਾ ਆਦਿ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। PM ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਭਾਜਪਾ ਲੀਡਰਾਂ ਦੁਆਰਾ ਸੂਬੇ ਭਰ ’ਚ ਜਨ-ਸੰਪਰਕ, ਦੌਰੇ ਅਤੇ ਬੈਠਕਾਂ ਦਾ ਆਗਾਜ਼ ਕਰ ਦਿੱਤਾ ਗਿਆ ਹੈ। 

fallback

 

ਵੋਟਰਾਂ ਲਈ ਤਿਆਰ ਕੀਤਾ 88 ਪੰਨਿਆਂ ਦਾ ਕਿਤਾਬਚਾ
ਪਾਰਟੀ ਨੇ ਸੂਬੇ ਭਰ ’ਚ ਲੋਕਾਂ ਨੂੰ ਵੰਡਣ ਲਈ 88 ਪੰਨਿਆਂ ਦਾ ਕਿਤਾਬਚਾ ਤਿਆਰ ਕੀਤਾ ਗਿਆ ਹੈ। ਇਸ ਕਿਤਾਬ ਦਾ ਸਿਰਲੇਖ 'ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ' ਹੈ। ਕਿਤਾਬ ’ਚ ਕੇਂਦਰ ਸਰਕਾਰ ਦੁਆਰਾ ਪੰਜਾਬੀਆਂ ਵਿਸ਼ੇਸ਼ ਤੌਰ ’ਤੇ ਸਿੱਖਾਂ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਹੈ।

ਕਿਤਾਬ ’ਚ ਕੇਂਦਰ ਵਲੋਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਦੇ ਵੇਰਵਾ 
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕਰਤਾਰਪੁਰ ਲਾਂਘਾ (Kartarpur Corridor) ਖੋਲ੍ਹਣ ’ਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕਰਨਾ, ਦਿੱਲੀ ਦੇ ਲਾਲ ਕਿਲ੍ਹੇ ’ਤੇ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣਾ, ਦੰਗਿਆਂ ਦੌਰਾਨ ਪੰਜਾਬ ’ਚ ਵਸੇ 1000 ਤੋਂ ਵੱਧ ਪਰਿਵਾਰਾਂ ਨੂੰ ਮੁੜ ਵਸੇਬਾ ਸਕੀਮ ਤਹਿਤ 2-2 ਲੱਖ ਰੁਪਏ ਦਾ ਮੁਆਵਜ਼ਾ, ਪਾਕਿਸਤਾਨ ਅਤੇ ਅਫਗਾਨਿਸਤਾਨ ਆਦਿ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਪ੍ਰਸਤਾਵ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ।

fallback

2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਕਮਰ ਕੱਸੀ
ਇਸ ਪੰਜਾਬ ’ਚ ਭਾਜਪਾ (BJP) ਇਕੱਲੇ ਹੀ ਚੋਣ ਮੈਦਾਨ ’ਚ ਉਤਰੇਗੀ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਨੇ 73 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਹੋਰ ਤਾਂ ਹੋਰ ਭਾਜਪਾ ਦੇ ਸਹਿਯੋਗੀ ਦਲ ਸ਼੍ਰੋਮਣੀ ਅਕਾਲੀ ਦਲ (ਸਯੁੰਕਤ) ਅਤੇ ਪੰਜਾਬ ਲੋਕ ਕਾਂਗਰਸ (PLC) ਦੇ ਉਮੀਦਵਾਰਾਂ ਨੂੰ ਵੀ 'ਕਮਲ' ਦੇ ਨਿਸ਼ਾਨ ’ਤੇ ਹੀ ਚੋਣ ਮੈਦਾਨ ’ਚ ਉਤਰਨਾ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਪਾਰਟੀ 13 ਦੀਆਂ 13 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।   

 

Trending news