Ferozepur News: ਫਿਰੋਜ਼ਪੁਰ 'ਚ 5 ਬੱਚਿਆਂ ਦੀ ਮਾਂ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ! ਆਸ਼ਿਕ ਨਾਲ ਹੋਈ ਫਰਾਰ
Advertisement
Article Detail0/zeephh/zeephh2438218

Ferozepur News: ਫਿਰੋਜ਼ਪੁਰ 'ਚ 5 ਬੱਚਿਆਂ ਦੀ ਮਾਂ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ! ਆਸ਼ਿਕ ਨਾਲ ਹੋਈ ਫਰਾਰ

Ferozepur News: ਪਤੀ ਪਤਨੀ ਨੂੰ ਲੱਭਣ ਲਈ ਖਾ ਰਿਹਾ ਦਰ- ਦਰ ਦੀਆਂ ਠੋਕਰਾਂ, ਪੁਲਿਸ ਨੇ ਦੋਨਾਂ ਧਿਰਾਂ ਨੂੰ ਬਿਠਾ ਮਾਮਲੇ ਨੂੰ ਸੁਲਝਾਉਣ ਦੀ ਕਹੀ ਗੱਲ

 

Ferozepur News: ਫਿਰੋਜ਼ਪੁਰ 'ਚ 5 ਬੱਚਿਆਂ ਦੀ ਮਾਂ ਦੇ ਸਿਰ ਚੜ੍ਹਿਆ ਆਸ਼ਕੀ ਦਾ ਭੂਤ! ਆਸ਼ਿਕ ਨਾਲ ਹੋਈ ਫਰਾਰ

Ferozepur News/ਰਾਜੇਸ਼ ਕਟਾਰੀਆ: ਅੱਜ ਦੇ ਜਮਾਨੇ ਵਿੱਚ ਕੁਆਰਿਆਂ ਨੂੰ ਤਾਂ ਛੱਡੋ ਕੁਝ ਕਿ ਵਿਆਹੇ ਵਰ੍ਹ ਲੋਕ ਵੀ ਪਿਆਰ ਦੇ ਚੱਕਰਾਂ ਵਿੱਚ ਪਏ ਹੋਏ ਹਨ ਜਿਨ੍ਹਾਂ ਦੇ ਸਿਰ ਐਸਾ ਆਸ਼ਕੀ ਦਾ ਭੂਤ ਚੜਦਾ ਕਿ ਉਹ ਆਪਣਾ ਹੱਸਦਾ ਵੱਸਦਾ ਘਰ ਬਰਬਾਦ ਕਰ ਲੈਂਦੇ ਹਨ। ਇੱਕ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿਥੇ ਇੱਕ ਪੰਜ ਬੱਚਿਆਂ ਦੀ ਮਾਂ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਆਸ਼ਿਕ ਨਾਲ ਫਰਾਰ ਹੋ ਗਈ ਹੈ। 

ਪੁਲਿਸ ਥਾਣੇ ਪਹੁੰਚੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਅਕਸਰ ਹੀ ਆਪਣੇ ਆਸ਼ਿਕ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਸੀ ਜਿਸਨੂੰ ਉਸਨੇ ਬਹੁਤ ਸਮਝਾਇਆ ਪਰ ਉਹ ਸਮਝ ਨਹੀਂ ਰਹੀ ਸੀ। ਵਾਰ- ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਰਾਤ ਨੂੰ ਉਸਨੂੰ ਨਸ਼ਾ ਦੇ ਕੇ ਇੱਕ ਬੱਚਾ ਆਪਣੇ ਨਾਲ ਲੈ ਕੇ ਅਤੇ ਚਾਰ ਬੱਚੇ ਛੱਡਕੇ ਆਪਣੇ ਆਸ਼ਿਕ ਨਾਲ ਘਰੋਂ ਫਰਾਰ ਹੋ ਗਈ ਹੈ ਜਿਸਨੂੰ ਵਾਪਿਸ ਲਿਆਉਣ ਲਈ ਉਹ ਥਾਣੇ ਦੇ ਚੱਕਰ ਕੱਢ ਰਿਹਾ ਹੈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ: Ludhiana Online Fraud: ਲੁਧਿਆਣਾ 'ਚ ਸੀਨੀਅਰ ਸਿਟੀਜਨ ਦੇ ਨਾਲ ਹੋਈ 11 ਲੱਖਾਂ ਰੁਪਏ ਦੀ ਆਨਲਾਈਨ ਠੱਗੀ
 

ਉਧਰ ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਦਰ ਦੇ ਐਸ ਐਚ ਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪਿੰਡ ਗੱਟੀ ਰਾਜੋਕੇ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਉਨ੍ਹਾਂ ਨੂੰ ਇੱਕ ਦਰਖਾਸਤ ਦਿੱਤੀ ਹੈ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਪਤਨੀ ਬੱਚਿਆਂ ਨੂੰ ਛੱਡ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ ਜਿਸ ਉੱਤੇ ਉਹ ਕੋਈ ਕਾਰਵਾਈ ਤਾਂ ਨਹੀਂ ਉਹ ਸਕਦੇ ਕਿਉਂਕਿ ਉਹ ਬਾਲਗ ਹੈ ਪਰ ਉਹ ਆਪਣੇ ਵੱਲੋਂ ਇਹ ਕੋਸ਼ਿਸ਼ ਜਰੂਰ ਕਰਨਗੇ ਕਿ ਵੋਮੈਨ ਸੈਲ ਵਿੱਚ ਦੋਨਾਂ ਧਿਰਾਂ ਨੂੰ ਬੁਲਾ ਕੇ ਆਹਮੋ ਸਾਹਮਣੇ ਇਹਨਾਂ ਦੀ ਗੱਲਬਾਤ ਕਰਵਾਈ ਜਾਵੇ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਢਾਂਗੇ।

ਇਹ ਵੀ ਪੜ੍ਹੋ: Punjab News : ਪੰਜਾਬ ਸਰਕਾਰ ਨੂੰ ਅਗਸਤ ਮਹੀਨੇ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ 'ਚ 26 ਫੀਸਦੀ ਵਾਧਾ
 

Trending news