Fazilka News: ਦੋ ਦੋਸਤਾਂ ਨੇ ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਨੂੰ ਭਜਾਇਆ; ਲੜਕੀ ਬਰਾਮਦ
Advertisement
Article Detail0/zeephh/zeephh2260256

Fazilka News: ਦੋ ਦੋਸਤਾਂ ਨੇ ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਨੂੰ ਭਜਾਇਆ; ਲੜਕੀ ਬਰਾਮਦ

Fazilka News:  ਫਾਜ਼ਿਲਕਾ ਦੇ ਪਿੰਡ ਲੱਖੋਵਾਲੀ ਦਾ ਇੱਕ ਨੌਜਵਾਨ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ।

Fazilka News: ਦੋ ਦੋਸਤਾਂ ਨੇ ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਨੂੰ ਭਜਾਇਆ; ਲੜਕੀ ਬਰਾਮਦ

Fazilka News (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਲੱਖੋਵਾਲੀ ਦਾ ਇੱਕ ਨੌਜਵਾਨ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ। ਲੜਕੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਨਾ ਸਿਰਫ਼ ਲੜਕੀ ਨੂੰ ਬਰਾਮਦ ਕੀਤਾ ਬਲਕਿ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਨਾਬਾਲਿਗ ਲੜਕੀ ਦੀ ਭੈਣ ਨੂੰ ਬਰਾਮਦ ਕਰਕੇ ਉਸ ਨੂੰ ਭਜਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਲਾਧੂਕਾ ਚੌਂਕੀ ਦੇ ਪੁਲਿਸ ਮੁਲਾਜ਼ਮ ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਲੱਖੋਵਾਲੀ ਦਾ ਰਹਿਣ ਵਾਲਾ ਉਕਤ ਨੌਜਵਾਨ ਪਿੰਡ ਹੌਂਜ ਗੰਧੜ ਵਿੱਚ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ।

ਇਸ ਉਤੇ ਪਰਿਵਾਰ ਨੂੰ ਜਦ ਪਤਾ ਲੱਗਿਆ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਦੇ ਕੋਲ ਲਾਧੂਕਾ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅੱਜ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਲੜਕੀ ਨੂੰ ਬਰਾਮਦ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੁਲਿਸ ਮੁਤਾਬਕ ਕੁਝ ਦਿਨ ਪਹਿਲਾਂ ਵੀ ਇੱਕ ਨੌਜਵਾਨ ਨੂੰ ਲਾਧੂਕਾ ਚੌਂਕੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜੋ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਸੀ। ਦਰਅਸਲ ਦੋਵੇਂ ਮਾਮਲਿਆਂ ਵਿੱਚ ਵਿਆਹ ਦਾ ਝਾਂਸਾ ਦੇ ਕੇ ਦੋਵੇਂ ਭਜਾਈਆਂ ਨਾਬਾਲਿਗ ਲੜਕੀਆਂ ਭੈਣਾਂ ਹਨ। ਇਨ੍ਹਾਂ ਨੂੰ ਭਜਾਉਣ ਵਾਲੇ ਦੋ ਦੋਸਤ ਹਨ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਜਾਂਚ ਅੱਗੇ ਜਾਰੀ ਰਹੇਗੀ।

ਇਹ ਵੀ ਪੜ੍ਹੋ : Mohali News: ਅੱਤ ਦੀ ਗਰਮੀ 'ਚ ਪਿਛਲੇ 4 ਦਿਨ ਤੋਂ ਬਿਜਲੀ ਠੱਪ; ਗਰਿੱਡ ਦੇ ਘਿਰਾਓ ਪਿਛੋਂ ਰਾਤ 3 ਵਜੇ ਸਪਲਾਈ ਹੋਈ ਬਹਾਲ

Trending news