Fazilka News: ਡੀਸੀ ਦੇ ਗੇਟ 'ਤੇ ਰੋਂਦੀ ਰਹੀ ਬਜ਼ੁਰਗ ਔਰਤ; ਨੂੰਹ ਨੇ ਘਰੋਂ ਕੱਢਿਆ ਬਾਹਰ, ਘੰਟੇ ਬਾਅਦ ਡੀ.ਸੀ. ਨੇ ਕੀਤੀ ਮੁਲਾਕਾਤ
Advertisement
Article Detail0/zeephh/zeephh2446046

Fazilka News: ਡੀਸੀ ਦੇ ਗੇਟ 'ਤੇ ਰੋਂਦੀ ਰਹੀ ਬਜ਼ੁਰਗ ਔਰਤ; ਨੂੰਹ ਨੇ ਘਰੋਂ ਕੱਢਿਆ ਬਾਹਰ, ਘੰਟੇ ਬਾਅਦ ਡੀ.ਸੀ. ਨੇ ਕੀਤੀ ਮੁਲਾਕਾਤ

Fazilka News: ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਸ਼ੀਲਾ ਰਾਣੀ ਨੇ ਦੱਸਿਆ ਕਿ ਉਸ ਦੀ ਨੂੰਹ ਅਤੇ ਪੁੱਤਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਉਸ ਕੋਲ ਕਰੀਬ ਢਾਈ ਏਕੜ ਜ਼ਮੀਨ ਹੈ ਜਿਸ ’ਤੇ ਉਸ ਦੇ ਪੁੱਤਰਾਂ ਅਤੇ ਨੂੰਹ ਨੇ ਕਬਜ਼ਾ ਕੀਤਾ ਹੋਇਆ ਹੈ।

Fazilka News: ਡੀਸੀ ਦੇ ਗੇਟ 'ਤੇ ਰੋਂਦੀ ਰਹੀ ਬਜ਼ੁਰਗ ਔਰਤ; ਨੂੰਹ ਨੇ ਘਰੋਂ ਕੱਢਿਆ ਬਾਹਰ, ਘੰਟੇ ਬਾਅਦ ਡੀ.ਸੀ. ਨੇ ਕੀਤੀ ਮੁਲਾਕਾਤ

Fazilka News(ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਡੀਸੀ ਦਫਤਰ ਵਿਚ ਇਕ ਬਜ਼ੁਰਗ ਔਰਤ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਅੰਦਰ ਗੇਟ ਅੱਗੇ ਰੋਂਦੇ ਦਿਖਾਈ ਦਿੱਤੀ। ਜਿਸ ਨੂੰ ਉਸ ਦੀ ਨੂੰਹ ਅਤੇ ਪੁੱਤਰਾਂ ਨੇ ਘਰ ਚੋਂ ਬਾਹਰ ਕੱਢ ਦਿੱਤਾ ਹੈ। ਅਤੇ ਉਸ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੈ, ਜੋ ਕਿ ਪਿਛਲੇ ਡੇਢ ਸਾਲ ਤੋਂ ਇਨਸਾਫ ਦੇ ਲਈ ਕਈ ਦਫਤਰਾਂ ਦੇ ਚੱਕ ਕੱਢ ਚੁੱਕੀ ਹੈ, ਪਰ ਹੁਣ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਡੀਸੀ ਫਾਜ਼ਿਲਕਾ ਵੱਲੋਂ ਉਸ ਮਹਿਲਾ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਸ ਔਰਤ ਨੇ ਉਨ੍ਹਾਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਸ਼ੀਲਾ ਰਾਣੀ ਨੇ ਦੱਸਿਆ ਕਿ ਉਸ ਦੀ ਨੂੰਹ ਅਤੇ ਪੁੱਤਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਉਸ ਕੋਲ ਕਰੀਬ ਢਾਈ ਏਕੜ ਜ਼ਮੀਨ ਹੈ ਜਿਸ ’ਤੇ ਉਸ ਦੇ ਪੁੱਤਰਾਂ ਅਤੇ ਨੂੰਹ ਨੇ ਕਬਜ਼ਾ ਕੀਤਾ ਹੋਇਆ ਹੈ। ਅਜਿਹਾ ਪਿਛਲੇ ਡੇਢ ਸਾਲ ਤੋਂ ਹੋ ਰਿਹਾ ਹੈ, ਕਦੇ ਉਹ ਗੁਰੂਦੁਆਰਾ ਸਾਹਿਬ ਵਿੱਚ ਦਿਨ ਕੱਟ ਰਹੀ ਹੈ ਅਤੇ ਕਦੇ ਕਿਤੇ ਹੋਰ।  ਜ਼ਮੀਨ ਉਸ ਦੇ ਨਾਂ ’ਤੇ ਹੈ ਅਤੇ ਉਹ ਕਾਗਜ਼ਾਂ ਨਾਲ ਦਫਤਰਾਂ ਦੇ ਚੱਕਰ ਲਗਾ ਚੁੱਕੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਆਖ਼ਰਕਾਰ ਉਹ ਡੀਸੀ ਨੂੰ ਮਿਲਣ ਆਈ ਹੈ ਅਤੇ ਇੱਕ ਘੰਟੇ ਤੱਕ ਡੀਸੀ ਦਫ਼ਤਰ ਦੇ ਬਾਹਰ ਬੈਠੀ ਉਸ ਦਾ ਇੰਤਜ਼ਾਰ ਕਰਦੀ ਰਹੀ। ਇਸ ਤੋਂ ਬਾਅਦ ਉਹ ਡੀਸੀ ਨੂੰ ਮਿਲੇ ਜਿਸ ਦੌਰਾਨ ਉਨ੍ਹਾਂ ਇਨਸਾਫ ਦੀ ਮੰਗ ਕੀਤੀ।

ਉਧਰ, ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇ ’ਤੇ ਦੋਵੇਂ ਪੱਖ ਜਾਣਨ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਣੀ ਪੈਂਦੀ ਹੈ। ਫਿਰ ਇਸ ਮਾਮਲੇ ਸਬੰਧੀ ਉਹ ਵੀ ਬਿਆਨ ਦੇਣਗੇ।

ਮੌਕੇ 'ਤੇ ਪਹੁੰਚੇ ਹਲਕਾ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੇ ਇਸ ਮਾਮਲੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਦਫਤਰ 'ਚ ਬਜ਼ੁਰਗਾਂ ਨੂੰ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Trending news