ਪਿਤਾ ਨੂੰ ਪੁੱਤਰ ਦੀ ਚਾਹਤ ਸੀ ਅਤੇ ਮਾਸੂਮ ਦੀ ਧੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਧੀ ਦਾ ਗਲਾ ਘੁਟ ਕੇ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿੱਤਾ ਅਤੇ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਬਰਾਮਦ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀ।
Trending Photos
ਚੰਡੀਗੜ: ਉਸ ਰਾਤ ਇਕ ਬਾਪ ਸ਼ੈਤਾਨ ਬਣ ਗਿਆ। ਲੋਕ ਪਟਾਕੇ ਚਲਾ ਰਹੇ ਸੀ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸੀ। ਲਕਸ਼ਮੀ ਮਾਤਾ ਦੀ ਪੂਜਾ ਕਰ ਰਹੇ ਸੀ। ਪਰ ਉਸ ਬਾਪ ਨੇ ਘਰ ਆਈ ਲਕਸ਼ਮੀ ਦਾ ਕਤਲ ਕਰ ਦਿੱਤਾ। ਵਾਰਦਾਤ ਜਲੰਧਰ ਦੇ ਅਧੀਨ ਆਉਂਦੇ ਪਿੰਡ ਫੋਲੜੀਵਾਲ ਦੀ ਹੈ ਜਿਥੇ ਦੀਵਾਲੀ ਦੀ ਰਾਤ ਇਕ ਪਿਤਾ ਨੇ ਆਪਣੀ 6 ਮਹੀਨੇ ਦੀ ਧੀ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਸਨੂੰ ਪੁੱਤਰ ਚਾਹੀਦਾ ਸੀ। ਜਿਸ ਦਿਨ ਤੋਂ ਉਸਦੇ ਘਰ ਧੀ ਨੇ ਜਨਮ ਲਿਆ ਸੀ ਤੇ ਫਿਰ ਇਕ ਦਿਨ ਨਫ਼ਰਤ ਉਸ ਪਿਤਾ ਨੂੰ ਹੈਵਾਨ ਬਣਾ ਦਿੱਤਾ।
ਧੀ ਦਾ ਕਤਲ ਕਰਕੇ ਜ਼ਮੀਨ 'ਚ ਦੱਬਿਆ
ਪਿਤਾ ਨੂੰ ਪੁੱਤਰ ਦੀ ਚਾਹਤ ਸੀ ਅਤੇ ਮਾਸੂਮ ਦੀ ਧੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਧੀ ਦਾ ਗਲਾ ਘੁਟ ਕੇ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿੱਤਾ ਅਤੇ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਬਰਾਮਦ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀ।
ਪਹਿਲੀ ਨਜ਼ਰੇ ਤਾਂਤਰਿਕ ਦਾ ਲੱਗਦਾ ਸੀ ਕਾਰਾ
ਇਸ ਕਤਲ ਨੂੰ ਦੀਵਾਲੀ ਵਾਲੀ ਰਾਤ ਨੂੰ ਅੰਜਾਮ ਦਿੱਤਾ ਗਿਆ ਪਹਿਲੀ ਨਜ਼ਰੇ ਇਹ ਮਾਮਲਾ ਇੰਝ ਲੱਗਦਾ ਸੀ ਜਿਵੇਂ ਕਿਸੇ ਤਾਂਤਰਿਕ ਨੇ ਇਹ ਭੈੜੀ ਹਰਕਤ ਕੀਤੀ ਹੈ। ਕਿਉਂਕਿ ਦੀਵਾਲੀ ਦੀ ਰਾਤ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਕਰਨ ਦੀ ਸਲਾਹ ਵੀ ਤਾਂਤਰਿਕ ਦਿੰਦੇ ਹਨ।
ਜਦੋਂ ਮਾਂ ਨੇ ਦਰਜ ਕਰਵਾਈ ਸ਼ਿਕਾਇਤ ਪਤਾ ਸਾਰਾ ਭਾਂਡਾ ਭੱਜਿਆ
ਇਸ ਸਭ ਦੌਰਾਨ ਦੋਸ਼ੀ ਪਿਤਾ ਜਿਸਦਾ ਨਾਂ ਅਰਜਨ ਦੱਸਿਅ ਜਾ ਰਿਹਾ ਹੈ ਉਸਦੇ ਖਿਲਾਫ਼ ਉਸਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿਚ ਪਤਨੀ ਨੇ ਦੱਸਿਆ ਕਿ ਉਹ ਉਸਦੀ ਬੱਚੀ ਨੂੰ ਪਸੰਦ ਨਹੀਂ ਕਰਦਾ ਸੀ। ਉਹ ਹਮੇਸ਼ਾ ਬੇਟੇ ਦੇ ਚਾਹਤ ਰੱਖਦਾ ਸੀ ਅਤੇ 6 ਮਹੀਨੇ ਦੀ ਉਸਦੀ ਧੀ ਨੂੰ ਜਨਮ ਤੋਂ ਹੀ ਚੰਗਾ ਨਹੀਂ ਸਮਝਦਾ ਸੀ। ਜਦੋਂ ਪੁਲਿਸ ਨੇ ਅਰਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਕਰਤੂਤ ਦਾ ਪਤਾ ਲੱਗਾ।
WATCH LIVE TV