Faridkot News: ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾ ਨੇ ਰਾਤ ਹਸਪਤਾਲ ਦਾ ਜਾਇਜ਼ਾ ਮੌਕੇ ਲਿਆ। ਜਲਦ ਕਮੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ।
Trending Photos
Faridkot News/ਨਰੇਸ਼ ਸੇਠੀ: ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਕੈਂਸਰ ਵਿਭਾਗ ਦੇ ਵਾਰਡਾਂ ਚ ਬੰਦ ਪਏ ਸਾਰੇ AC ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਏਏ ਰਹੀਆਂ ਮੁਸ਼ਕਿਲਾਂ ਸਬੰਧੀ ਚੈਨਲ ਵੱਲੋਂ ਪ੍ਰਮੁਖਤਾ ਨਾਲ ਦਿਖਾਈ ਗਈ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ। ਜਦੋਂ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਖੁਦ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਅਤੇ ਉਥੇ ਆਕੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਰੇ AC ਬਦਲਣ ਵਾਲੇ ਹਨ ਜਿਨ੍ਹਾਂ ਨੂੰ ਬਦਲਣ ਦੀ ਪ੍ਰਕਿਰਿਆ ਅਮਲ ਚ ਲਿਆਦੀ ਜਾਵੇਗੀ ਅਤੇ ਬਾਥਰੂਮ ਦੀ ਥੋੜੀ ਬਹੁਤ ਦਿੱਕਤ ਹੈ ਜੋ ਸੁਭਾ ਠੀਕ ਕਰਵਾ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇੱਥੇ ਜਿਆਦਾਤਰ ਕੀਮੋ ਲੱਗਣ ਵਾਲੇ ਮਰੀਜ਼ ਦਾਖਲ ਹੁੰਦੇ ਹਨ ਜਿਨ੍ਹਾਂ ਨੂੰ ਕੀਮੋ ਕਾਰਨ ਜਿਆਦਾ ਗਰਮੀ ਮਹਿਸੂਸ ਹੁੰਦੀ ਹੈ ਜਿਨ੍ਹਾਂ ਲਈ AC ਬਹੁਤ ਜਰੂਰੀ ਹਨ ਪਰ ਇਥੇ ਤਾਂ ਮਰੀਜ਼ਾਂ ਲਈ ਪੱਖੇ ਵੀ ਆਪਣੇ ਘਰੋਂ ਲੈਕੇ ਆਉਣੇ ਪੈਂਦੇ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਜਾਣੋ ਅੱਜ ਕਿਹੋ ਜਿਹਾ ਰਹੇਗਾ ਮੌਸਮ, ਜਲਦ ਪਵੇਗਾ ਭਾਰੀ ਮੀਂਹ
ਦਰਅਸਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਵਿੱਚ ਵਧੀਆ ਕੈਂਸਰ ਡਾਕਟਰ ਅਤੇ ਇਲਾਜ ਉਪਲਬਧ ਹੋਣ ਕਾਰਨ ਸੂਬੇ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਮਰੀਜ਼ ਇੱਥੇ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਮੌਜੂਦਾ ਸਮੇਂ ਵਿੱਚ ਕੈਂਸਰ ਵਿਭਾਗ ਦਾ ਏ.ਸੀ ਖ਼ਰਾਬ ਹੋਣ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਭਾਵੇਂ ਹਸਪਤਾਲ ਮੈਨੇਜਮੈਂਟ ਇਸ ਬਾਰੇ ਜਾਣਕਾਰੀ ਨਾ ਮਿਲਣ ਦੀ ਗੱਲ ਕਰ ਰਹੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਾਰੇ ਏਸੀ ਇਕੱਠੇ ਖਰਾਬ ਹੋ ਗਏ ਜਾਂ ਫਿਰ ਏਸੀ ਖਰਾਬ ਹੁੰਦੇ ਰਹੇ ਅਤੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਹਾਲਾਤ ਇਹ ਹਨ ਕਿ ਇਸ ਕੜਾਕੇ ਦੀ ਗਰਮੀ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਨਾਲ ਪੱਖੇ ਲਿਆਉਣੇ ਪੈ ਰਹੇ ਹਨ।
ਇਹ ਵੀ ਪੜ੍ਹੋ: Gonda Train Accident: ਰੇਲ ਹਾਦਸੇ ਮਾਮਲੇ 'ਚ 5 ਮੈਂਬਰੀ ਟੀਮ ਕਰ ਰਹੀ ਹੈ ਜਾਂਚ, ਹਾਦਸੇ ਦਾ ਵੱਡਾ ਕਾਰਨ ਆਇਆ ਸਾਹਮਣੇ