ਅਗਲੇ ਮਹੀਨੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ- ਦੂਜੀ ਵਾਰ ਵਿਧਾਇਕ ਬਣੇ ਅਤੇ ਮਹਿਲਾ ਵਿਧਾਇਕਾਂ ਨੂੰ ਮਿਲ ਸਕਦਾ ਹੈ ਮੌਕਾ
Advertisement
Article Detail0/zeephh/zeephh1215626

ਅਗਲੇ ਮਹੀਨੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ- ਦੂਜੀ ਵਾਰ ਵਿਧਾਇਕ ਬਣੇ ਅਤੇ ਮਹਿਲਾ ਵਿਧਾਇਕਾਂ ਨੂੰ ਮਿਲ ਸਕਦਾ ਹੈ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ 28 ਵਿਭਾਗ ਹਨ। ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਸਮੇਂ ਉਨ੍ਹਾਂ ਨੇ ਆਪਣੇ ਕੋਲ 27 ਵਿਭਾਗ ਰੱਖੇ ਹੋਏ ਸਨ। ਨਵੇਂ ਮੰਤਰੀਆਂ ਨੂੰ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਦਿੱਤੇ ਜਾਣਗੇ। 

ਅਗਲੇ ਮਹੀਨੇ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ- ਦੂਜੀ ਵਾਰ ਵਿਧਾਇਕ ਬਣੇ ਅਤੇ ਮਹਿਲਾ ਵਿਧਾਇਕਾਂ ਨੂੰ ਮਿਲ ਸਕਦਾ ਹੈ ਮੌਕਾ

ਚੰਡੀਗੜ : ਪੰਜਾਬ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅੰਤ 'ਚ ਬਜਟ ਸੈਸ਼ਨ ਹੈ। ਉਸ ਤੋਂ ਬਾਅਦ ਜੁਲਾਈ ਦੇ ਪਹਿਲੇ ਹਫ਼ਤੇ ਮੰਤਰੀ ਮੰਡਲ ਵਿਚ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਇਸ ਵੇਲੇ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਨਵੇਂ ਮੰਤਰੀਆਂ ਵਿਚ ਮਹਿਲਾ ਅਤੇ ਦੂਜੀ ਵਾਰ ਵਿਧਾਇਕਾਂ ਨੂੰ ਮੌਕਾ ਮਿਲਣਾ ਯਕੀਨੀ ਹੈ।

 

ਇਸਤੋਂ ਪਹਿਲਾਂ 10 ਮੰਤਰੀਆਂ ਨੇ ਚੁੱਕੀ ਸੀ ਸਹੁੰ

ਪੰਜਾਬ ਦੀ 'ਆਪ' ਸਰਕਾਰ ਨੇ ਸ਼ੁਰੂਆਤ 'ਚ 10 ਮੰਤਰੀਆਂ ਨੂੰ ਸਹੁੰ ਚੁਕਾਈ। ਜਿਸ ਤੋਂ ਬਾਅਦ ਸੀ. ਐਮ. ਸਮੇਤ 11 ਮੰਤਰੀ ਸਨ। ਹਾਲਾਂਕਿ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਮੁੱਖ ਮੰਤਰੀ ਸਮੇਤ ਸਿਰਫ਼ 10 ਮੰਤਰੀ ਹੀ ਰਹਿ ਗਏ ਹਨ। ਪੰਜਾਬ ਦੀ 'ਆਪ' ਸਰਕਾਰ ਨੇ ਸ਼ੁਰੂਆਤ 'ਚ 10 ਮੰਤਰੀਆਂ ਨੂੰ ਸਹੁੰ ਚੁਕਾਈ। ਜਿਸ ਤੋਂ ਬਾਅਦ ਸੀ. ਐਮ. ਸਮੇਤ 11 ਮੰਤਰੀ ਸਨ। ਹਾਲਾਂਕਿ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਮੁੱਖ ਮੰਤਰੀ ਸਮੇਤ ਸਿਰਫ਼ 10 ਮੰਤਰੀ ਹੀ ਰਹਿ ਗਏ ਹਨ।

 

ਮੁੱਖ ਮੰਤਰੀ ਕੋਲ ਜੋ ਵਿਭਾਗ ਉਨ੍ਹਾਂ ਨੂੰ ਵੰਡ ਦਿੱਤਾ ਜਾਵੇਗਾ

ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ 28 ਵਿਭਾਗ ਹਨ। ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਸਮੇਂ ਉਨ੍ਹਾਂ ਨੇ ਆਪਣੇ ਕੋਲ 27 ਵਿਭਾਗ ਰੱਖੇ ਹੋਏ ਸਨ। ਫਿਰ ਸਿਹਤ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਸਿਹਤ ਵਿਭਾਗ ਵੀ ਆਪਣੇ ਕੋਲ ਰੱਖਿਆ ਗਿਆ। ਨਵੇਂ ਮੰਤਰੀਆਂ ਨੂੰ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਦਿੱਤੇ ਜਾਣਗੇ। ਜਿਸ ਵਿਚ ਸਿਹਤ ਤੋਂ ਇਲਾਵਾ ਸਥਾਨਕ ਸਰਕਾਰਾਂ, ਖੇਤੀਬਾੜੀ ਅਤੇ ਉਦਯੋਗ ਸ਼ਾਮਲ ਹਨ। ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ।

 

 

Trending news