Ferozepur News: ਫਿਰੋਜ਼ਪੁਰ ਪੁਲਿਸ ਦੀ ਨਸ਼ਿਆਂ ਨੂੰ ਲੈ ਕੇ ਨਿਵੇਕਲੀ ਪਹਿਲ; 'ਸਵਾਰੀ ਜ਼ਿੰਦਗੀ' ਵੈਨ ਰਵਾਨਾ
Advertisement
Article Detail0/zeephh/zeephh2440332

Ferozepur News: ਫਿਰੋਜ਼ਪੁਰ ਪੁਲਿਸ ਦੀ ਨਸ਼ਿਆਂ ਨੂੰ ਲੈ ਕੇ ਨਿਵੇਕਲੀ ਪਹਿਲ; 'ਸਵਾਰੀ ਜ਼ਿੰਦਗੀ' ਵੈਨ ਰਵਾਨਾ

Ferozepur News: ਨਸ਼ਿਆਂ ਖਿਲਾਫ਼ ਇਕ ਨਿਵੇਕਲੀ ਪਹਿਲ ਸਵਾਰੀ ਜ਼ਿੰਦਗੀ ਦੇ ਨਾਮ ਤੋਂ ਇੱਕ ਵੈਨ ਰਵਾਨਾ ਕੀਤੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਨੂੰ ਲੈ ਕੇ ਜਾਗਰੂਕ ਕਰੇਗੀ। 

Ferozepur News: ਫਿਰੋਜ਼ਪੁਰ ਪੁਲਿਸ ਦੀ ਨਸ਼ਿਆਂ ਨੂੰ ਲੈ ਕੇ ਨਿਵੇਕਲੀ ਪਹਿਲ; 'ਸਵਾਰੀ ਜ਼ਿੰਦਗੀ' ਵੈਨ ਰਵਾਨਾ

Ferozepur News:  ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਖਿਲਾਫ਼ ਇੱਕ ਨਵੀਂ ਪਹਿਲ ਕੀਤੀ। ਨਸ਼ਿਆਂ ਖਿਲਾਫ਼ ਇਕ ਨਿਵੇਕਲੀ ਪਹਿਲ ਸਵਾਰੀ ਜ਼ਿੰਦਗੀ ਦੇ ਨਾਮ ਤੋਂ ਇੱਕ ਵੈਨ ਰਵਾਨਾ ਕੀਤੀ ਜੋ ਕਿ ਪੂਰੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਨੂੰ ਲੈ ਕੇ ਜਾਗਰੂਕ ਕਰੇਗੀ।

ਇਸ ਵੈਨ ਦੇ ਪਾਸੇ ਨਸ਼ਿਆਂ ਤੋਂ ਦੂਰ ਰਹਿਣ ਦੇ ਸਲੋਗਨ ਲਿਖੇ ਹੋਏ ਹਨ ਅਤੇ ਨਾਲ ਹੀ ਇਸ ਵੈਨ ਵਿੱਚ ਡਾਕਟਰਾਂ ਦੀ ਟੀਮ ਤਾਇਨਾਤ ਹੈ ਜੋ ਨਸ਼ਾ ਕਰਨ ਵਾਲਿਆਂ ਨੂੰ ਮੁਫ਼ਤ ਵਿੱਚ ਇਲਾਜ ਵੀ ਕਰੇਗੀ। ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਨਿਵੇਕਲੀ ਪਹਿਲ ਸਵਾਰੀ ਜ਼ਿੰਦਗੀ ਦੇ ਨਾਮ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ।

ਅੱਜ ਹਾਕੀ ਸਟੇਡੀਅਮ ਵਿੱਚ ਡੀਆਈਜੀ ਫਿਰੋਜ਼ਪੁਰ ਅਜੈ ਮਾਲੂਜਾ ਨੇ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਕਿ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਖਿਲਾਫ਼ ਜਾਗਰੂਕ ਕਰੇਗੀ। ਇਸ ਵੈਨ ਵਿੱਚ ਪ੍ਰੋਜੈਕਟਰ ਜ਼ਰੀਏ ਇੱਕ ਫਿਲਮ ਵੀ ਦਿਖਾਈ ਜਾਵੇਗੀ ਜੋ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ। ਹਾਕੀ ਸਟੇਡੀਅਮ ਵਿੱਚ ਇਕ ਮੈਚ ਵੀ ਕਰਵਾਇਆ ਗਿਆ ਹੈ ਅਤੇ ਨਾਲ ਹੀ ਸਕੂਲ ਦੇ ਬੱਚਿਆਂ ਵੱਲੋਂ ਨਸ਼ੇ ਨੂੰ ਲੈ ਕੇ ਇਕ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੀਤ ਵੀ ਗਾਏ ਗਏ।

ਡੀਆਈਜੀ ਅਜੇ ਮਾਲੂਜਾ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤੀ। ਐਸਐਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਇਸ ਵੈਨ ਵਿੱਚ ਜ਼ਿਲ੍ਹੇ ਦੇ 212 ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਇੱਕ ਫਿਲਮ ਵੀ ਦਿਖਾਈ ਜਾਵੇਗੀ ਅਤੇ ਇਸ ਵੈਨ ਦੇ ਨਾਲ ਡਾਕਟਰਾਂ ਦੀ ਟੀਮ ਵੀ ਨਾਲ ਰਹੇਗੀ ਜੋ ਨਸ਼ੇ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਉਨ੍ਹਾਂ ਦਾ ਮੁਫ਼ਤ ਇਲਾਜ ਅਤੇ ਉਨ੍ਹਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰੇਗੀ।

ਇਹ ਵੀ ਪੜ੍ਹੋ : Punjab Breaking Live Updates: ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਦਾ ਅੱਜ ਸ਼ਾਮ 4:30 ਵਜੇ ਸਹੁੰ ਚੁੱਕ ਸਮਾਗਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਪੰਜਾਬ ਪੁਲਿਸ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੀ ਇਸ ਵੈਨ ਨੂੰ ਅਸੀਂ ਤਿਆਰ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਇਹ ਮੁਹਿੰਮ ਚਲਾਈ ਹੈ।

ਇਹ ਵੀ ਪੜ੍ਹੋ : Punjab Politics: 'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ

Trending news