Sri Kiratpur Sahib News: ਇਤਿਹਾਸਕ ਧਰਤੀ ਨੂੰ ਅਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਨਸੀਬ ਨਹੀਂ ਹੋਇਆ ਬੱਸ ਅੱਡਾ
Advertisement
Article Detail0/zeephh/zeephh1764071

Sri Kiratpur Sahib News: ਇਤਿਹਾਸਕ ਧਰਤੀ ਨੂੰ ਅਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਨਸੀਬ ਨਹੀਂ ਹੋਇਆ ਬੱਸ ਅੱਡਾ

ਦੋ ਗੁਰੂ ਸਹਿਬਾਨਾਂ ਦੇ ਜਨਮ ਸਥਾਨ ਉਤੇ 6 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਜਿਸ ਨੂੰ ਕਿ ਸਿੱਖਾਂ ਦਾ ਹਰਦੁਆਰ ਕਹੇ ਜਾਣ ਵਾਲੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਕਿ ਸਿੱਖ ਧਰਮ ਨਾਲ ਜੁੜੇ ਲੋਕ ਪੂਰੇ ਭਾਰਤ ਤੋਂ ਹੀ ਨਹੀਂ ਦੇਸ਼-ਵਿਦੇਸ਼ ਤੋਂ ਆਪਣੇ ਸਾਕ-ਸੰਬੰਧੀਆਂ ਦੀਆਂ ਅਸਥੀਆਂ ਵਿਸਰਜਿਤ ਕਰਨ ਪੁੱਜ

Sri Kiratpur Sahib News: ਇਤਿਹਾਸਕ ਧਰਤੀ ਨੂੰ ਅਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਨਸੀਬ ਨਹੀਂ ਹੋਇਆ ਬੱਸ ਅੱਡਾ

Sri Kiratpur Sahib News: ਦੋ ਗੁਰੂ ਸਹਿਬਾਨਾਂ ਦੇ ਜਨਮ ਸਥਾਨ ਉਤੇ 6 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਜਿਸ ਨੂੰ ਕਿ ਸਿੱਖਾਂ ਦਾ ਹਰਦੁਆਰ ਕਹੇ ਜਾਣ ਵਾਲੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਕਿ ਸਿੱਖ ਧਰਮ ਨਾਲ ਜੁੜੇ ਲੋਕ ਪੂਰੇ ਭਾਰਤ ਤੋਂ ਹੀ ਨਹੀਂ ਦੇਸ਼-ਵਿਦੇਸ਼ ਤੋਂ ਆਪਣੇ ਸਾਕ-ਸੰਬੰਧੀਆਂ ਦੀਆਂ ਅਸਥੀਆਂ ਵਿਸਰਜਿਤ ਕਰਨ ਪੁੱਜਦੇ ਹਨ। ਉਹ ਇਤਿਹਾਸਕ ਸਥਾਨ ਅਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਬਾਅਦ ਵੀ ਬੱਸ ਸਟੈਂਡ ਤੋਂ ਸੱਖਣਾ ਹੈ।

ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਕਿਸੇ ਨੇ ਵੀ ਇਸ ਇਤਿਹਾਸਕ ਨਗਰੀ ਲਈ ਬੱਸ ਅੱਡਾ ਬਣਾਉਣ ਲਈ ਨਹੀਂ ਸੋਚਿਆ। ਸਵਾਰੀਆਂ ਨੂੰ ਖੁੱਲ੍ਹੇ ਅਸਮਾਨ ਦੇ ਥੱਲੇ ਗਰਮੀਆਂ ਦੇ ਮੌਸਮ ਵਿਚ ਧੁੱਪ ਵਿੱਚ ਖੜ੍ਹੇ ਹੋ ਕੇ ਸਰਦੀਆਂ ਤੇ ਬਰਸਾਤਾਂ ਦੇ ਵਿਚ ਮੀਂਹ ਵਿੱਚ ਖੜ੍ਹੇ ਹੋ ਕੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਸ੍ਰੀ ਕੀਰਤਪੁਰ ਸਾਹਿਬ ਹਿਮਾਚਲ ਪ੍ਰਦੇਸ਼ ਦਾ ਮੁੱਖ ਦੁਆਰ ਗਿਣਿਆ ਜਾਂਦਾ ਹੈ। ਇਸ ਅਸਥਾਨ ਤੋਂ ਹੀ ਮਣੀਕਰਨ, ਮਨਾਲੀ, ਕੁੱਲੂ, ਸ਼ਿਮਲਾ ਆਦਿ ਨੂੰ ਬੱਸਾਂ ਚੱਲਦੀਆਂ ਹਨ। ਬੱਸ ਅੱਡਾ ਨਾ ਹੋਣ ਕਰਕੇ ਬੱਸਾਂ ਹਾਈਵੇ ਉਤੇ ਹੀ ਰੁਕਦੀਆਂ ਤੇ ਖੜ੍ਹੀਆਂ ਰਹਿੰਦੀਆਂ ਹਨ।

ਇਸ ਬਾਰੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਉੱਤੇ ਕੰਮ ਚੱਲ ਰਿਹਾ ਹੈ। ਇਤਿਹਾਸਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਿਥੇ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਵੀ ਮੌਜੂਦ ਹੈ। ਇਥੇ ਦੇਸ਼ ਅਤੇ ਵਿਦੇਸ਼ਾਂ ਵਿਚ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਆਪਣੇ ਮ੍ਰਿਤਕ ਸਾਕ ਸਬੰਧੀਆਂ ਦੀਆਂ ਅਸਥੀਆਂ ਵਿਸਰਜਨ ਕਰਨ ਪਹੁੰਚਦੇ ਹਨ ਪਰ ਇਸ ਇਤਿਹਾਸਕ ਧਰਤੀ ਨੂੰ ਹਾਲੇ ਤੱਕ ਇੱਕ ਬੱਸ ਸਟੈਂਡ ਨਸੀਬ ਨਹੀਂ ਹੋਇਆ। ਚਾਹੇ ਗਰਮੀ ਦਾ ਮੌਸਮ ਹੋਵੇ ਧੁੱਪ ਤੋਂ ਬਚਣ ਲਈ ਕੋਈ ਵੀ ਸ਼ੈੱਡ ਤੱਕ ਨਹੀਂ ਹੈ ਤੇ ਨਾ ਹੀ ਬਰਸਾਤਾਂ ਵਿੱਚ ਬਚਣ ਲਈ ਕੋਈ ਇੰਤਜ਼ਾਮ ਹੈ।

ਸਵਾਰੀਆਂ ਖੁੱਲ੍ਹੇ ਅਸਮਾਨ ਥੱਲੇ ਹਾਈਵੇ ਉਤੇ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰਦੀਆਂ ਹਨ। ਨਾ ਹੀ ਇਸ ਜਗ੍ਹਾ ਉਤੇ ਕੋਈ ਪਖਾਨੇ ਦੀ ਵਿਵਸਥਾ ਹੈ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਹੈ। ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਕਰੀਬ 7 ਕਿਲੋਮੀਟਰ ਦੂਰ ਸਥਿਤ ਹੈ। ਇਥੇ 2 ਗੁਰੂ ਸਾਹਿਬਾਨ ਜਿਸ ਵਿਚ ਸੱਤਵੀਂ ਅਤੇ ਅੱਠਵੀਂ ਪਾਤਸ਼ਾਹੀ ਦਾ ਜਨਮ ਹੋਇਆ ਸੀ। ਇੰਨੀ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੋਣ ਦੇ ਬਾਵਜੂਦ ਇਥੇ ਬੱਸ ਅੱਡਾ ਨਹੀਂ ਹੈ।

ਸਥਾਨਕ ਲੋਕਾਂ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਮੰਨੀਏ ਤਾਂ ਇਸ ਇਤਿਹਾਸਿਕ ਨਗਰੀ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਬੱਸ ਅੱਡੇ ਦਾ ਨਿਰਮਾਣ ਜਲਦ ਕਰਵਾਉਣਾ ਚਾਹੀਦਾ ਹੈ। ਇਸ ਬਾਰੇ ਜਦੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਉੱਤੇ ਕੰਮ ਚੱਲ ਰਿਹਾ ਹੈ ਤੇ ਬੱਸ ਸਟੈਂਡ ਬਣਾਉਣ ਲਈ ਬਿਲਾਸਪੁਰ ਰੋਡ ਉਤੇ ਜਗ੍ਹਾ ਦੇਖੀ ਗਈ ਹੈ।

ਇਹ ਵੀ ਪੜ੍ਹੋ : Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'

ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news