ਅਦਾਲਤ ’ਚ ਪੇਸ਼ੀ ਭੁਗਤਣ ਆਏ ਬਜ਼ੁਰਗ ਦੀ ਜੱਜ ਨੇ ਮਦਦ ਕਰ ਪੈਦਾ ਕੀਤੀ ਮਿਸਾਲ
Advertisement

ਅਦਾਲਤ ’ਚ ਪੇਸ਼ੀ ਭੁਗਤਣ ਆਏ ਬਜ਼ੁਰਗ ਦੀ ਜੱਜ ਨੇ ਮਦਦ ਕਰ ਪੈਦਾ ਕੀਤੀ ਮਿਸਾਲ

ਦਰਅਸਲ, ਇੱਕ ਬਜ਼ੁਰਗ ਨੇ ਕਰਜ਼ੇ ਵਜੋਂ ਬੈਂਕ ਨੇ 18 ਹਜ਼ਾਰ ਰੁਪਏ ਵਾਪਸ ਕਰਨੇ ਸਨ। ਕੌਮੀ ਲੋਕ ਅਦਾਲਤ ’ਚ ਪੁੱਜੇ ਬਜ਼ੁਰਗ ਨੇ ਦੱਸਿਆ ਕਿ ਉਸ ਕੋਲ ਕਰਜ਼ਾ ਮੋੜਨ ਲਈ ਪੈਸੇ ਨਹੀਂ ਹਨ।

ਅਦਾਲਤ ’ਚ ਪੇਸ਼ੀ ਭੁਗਤਣ ਆਏ ਬਜ਼ੁਰਗ ਦੀ ਜੱਜ ਨੇ ਮਦਦ ਕਰ ਪੈਦਾ ਕੀਤੀ ਮਿਸਾਲ

ਚੰਡੀਗੜ੍ਹ (Motivational story): ਅੱਜ ਦੇ ਯੁੱਗ ’ਚ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਇਨਸਾਨੀਅਤ ਮਰ ਚੁੱਕੀ ਹੈ ਪਰ ਬਿਹਾਰ ਦੇ ਇੱਕ ਜੱਜ ਰਾਕੇਸ਼ ਕੁਮਾਰ ਨੇ ਦਰਿਆਦਿਲੀ ਦੀ ਵੱਖਰੀ ਮਿਸਾਲ ਕਾਇਮ ਕੀਤੀ ਹੈ। 

ਮਾਮਲਾ ਬਿਹਾਰ ਦੇ ਜ਼ਹਾਨਾਬਾਦ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਲੋਕ ਅਦਾਲਤ ’ਚ ਜੱਜ ਰਾਕੇਸ਼ ਕੁਮਾਰ ਨੇ ਕੁਝ ਅਜਿਹਾ ਕੀਤਾ ਕਿ ਉਹ ਚਰਚਾ ਦਾ ਵਿਸ਼ਾ ਬਣ ਗਏ।

ਬਜ਼ੁਰਗ ਕਰਜ਼ਾ ਮੋੜਨ ਤੋਂ ਸੀ ਅਸਮਰੱਥ
ਦਰਅਸਲ, ਇੱਕ ਬਜ਼ੁਰਗ ਨੇ ਕਰਜ਼ੇ ਵਜੋਂ ਬੈਂਕ ਨੇ 18 ਹਜ਼ਾਰ ਰੁਪਏ ਵਾਪਸ ਕਰਨੇ ਸਨ। ਕੌਮੀ ਲੋਕ ਅਦਾਲਤ ’ਚ ਪੁੱਜੇ ਬਜ਼ੁਰਗ ਨੇ ਦੱਸਿਆ ਕਿ ਉਸ ਕੋਲ ਕਰਜ਼ਾ ਮੋੜਨ ਲਈ ਪੈਸੇ ਨਹੀਂ ਹਨ। ਬਜ਼ੁਰਗ ਆਪਣੇ ਨਾਲ ਸਿਰਫ਼ 5 ਹਜ਼ਾਰ ਰੁਪਏ ਲੈਕੇ ਆਇਆ ਸੀ, ਇਸ ਦੌਰਾਨ ਬਜ਼ੁਰਗ ਦੇ ਨਾਲ ਇੱਕ ਨੌਜਵਾਨ ਨੇ 3 ਹਜ਼ਾਰ ਰੁਪਏ ਦਿੱਤੇ ਫੇਰ ਵੀ 10 ਹਜ਼ਾਰ ਰੁਪਏ ਘੱਟ ਰਹੇ ਸਨ।

 

ਜਦੋਂ ਇਹ ਮਾਮਲਾ ਜੱਜ ਦੇ ਧਿਆਨ ’ਚ ਆਇਆ ਤਾਂ ਜੱਜ ਰਾਕੇਸ਼ ਕੁਮਾਰ ਨੇ 10 ਹਜ਼ਾਰ ਰੁਪਏ ਆਪਣੇ ਪਲਿਓਂ ਦੇ ਦਿੱਤੇ। ਇਹ ਵੇਖ ਬਜ਼ੁਰਗ ਆਪਣੇ ਹੰਝੂ ਨਹੀਂ ਰੋਕ ਸਕਿਆ। ਦੂਜੇ ਪਾਸੇ ਜੱਜ ਨੇ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। 

Trending news